ਭਾਕਿਯੂ ਕਾਦੀਆਂ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਹੋਈ
ਬਾਘਾ ਪੁਰਾਣਾ, 4 ਅਕਤੂਬਰ (ਟਿੰਕੂ ਕਾਠਪਾਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਬਲਾਕ ਪ੍ਰਧਾਨ ਮੇਜਰ ਸਿੰਘ ਘੋਲੀਆ ਦੀ ਪ੍ਰਧਾਨਗੀ ਹੇਠ ਹੋਈ| ਜਿਸ ਦੀ ਕਾਰਵਾਈ ਬਲਾਕ ਜਨਰਲ ਸਕੱਤਰ ਗੁਰਬਿੰਦਰ ਸਿੰਘ ਵਲੋਂ ਚਲਾਈ ਗਈ। ਮੀਟਿੰਗ ਦੌਰਾਨ ਹਾਜ਼ਰ ਕਿਸਾਨਾਂ ਨੇ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 15 ਦਿਨ ਪਹਿਲਾਂ ਕਰਵਾਈ ਗਈ ਸੀ ਪ੍ਰੰਤੂ ਖਰੀਦ ਵਾਸਤੇ ਸਰਕਾਰੀ ਏਜੰਸੀਆਂ 1 ਅਕਤੂਬਰ ਨੂੰ ਵੀ ਮੰਡੀਆਂ ਵਿਚ ਨਹੀਂ ਪਹੁੰਚੀਆਂ।
ਅਜੀਤ ਡੈਸਕ
05-10-2026