03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਵਾਹਰ ਨਵੋਦਿਆ ਸਕੂਲ ਲੁਹਾਰਾ ਵਿਖੇ ਸਕੂਲ ਦੇ ਸਟਾਫ ਨੇ ਖੂਨ ਦਾਨ ਕੀਤਾ

ਮੋਗਾ, 2 ਅਕਤੂਬਰ (ਅਸ਼ੋਕ ਬਾਂਸਲ)-ਪੀ. ਐਮ.

ਅਜੀਤ ਡੈਸਕ 03-10-2026
ਮੋਗਾ, 2 ਅਕਤੂਬਰ (ਅਸ਼ੋਕ ਬਾਂਸਲ)-ਪੀ.ਐਮ. ਜਵਾਹਰ ਨਵੋਦਿਆ ਸਕੂਲ ਲੁਹਾਰਾ ਵਿਚ ਸਿਵਲ ਹਸਪਤਾਲ ਮੋਗਾ ਅਤੇ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਕੂਲ ਦੇ ਸਟਾਫ ਵਲੋਂ ਖੂਨਦਾਨ ਕੀਤਾ ਗਿਆ। ਇਹ ਕੈਂਪ ਨਰਸ ਹਰਪ੍ਰੀਤ ਕੌਰ ਦੀ ਦੇਖ ਰੇਖ ਹੇਠ ਕੀਤਾ ਗਿਆ। ਇਸ ਮੌਕੇ ਵਿਦਿਆਲਿਆ ਦੇ 10 ਸਟਾਫ ਮੈਂਬਰਾਂ ਵਲੋਂ ਖੂਨਦਾਨ ਕੀਤਾ ਗਿਆ। ਸਕੂਲ ਦੇ ਸਟਾਫ ਨੂੰ ਖੂਨਦਾਨ ਕਰਦੇ ਦੇਖਦੇ ਹੋਏ ਵਿਦਿਆਰਥੀਆਂ ਨੇ ਵੀ ਭਵਿੱਖ ਵਿਚ ਖੂਨਦਾਨ ਕਰਨ ਲਈ ਵਚਨਬੱਧ ਹੋਏ। ਸਿਵਲ ਹਸਪਤਾਲ ਮੋਗਾ ਅਤੇ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਦੀ ਟੀਮ ਵਲੋਂ ਖੂਨਦਾਨ ਕਰਨ ਵਾਲੇ ਸਟਾਫ ਮੈਂਬਰਾਂ ਦੀ ਲੋੜੀਂਦੀ ਸਿਹਤ ਜਾਂਚ ਕੀਤੀ ਗਈ ਅਤੇ ਖੂਨਦਾਨ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਪੂਰਾ ਕੀਤਾ ਗਿਆ। ਵਿਦਿਆਲਿਆ ਦੇ ਵਾਈਸ ਪ੍ਰਿੰਸੀਪਲ ਸ਼ੈਲੇਸ਼ ਗੁਪਤਾ ਨੇ ਸਿਵਲ ਹਸਪਤਾਲ ਮੋਗਾ, ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ, ਨਰਸ ਹਰਪ੍ਰੀਤ ਕੌਰ ਅਤੇ ਸਾਰੇ ਖੂਨਦਾਨੀ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਮੈਕਰੋ ਗਲੋਬਲ ਸਟੱਡੀ ਵੀਜ਼ਾ, ਆਈਲਟਸ ਅਤੇ ਪੀ.ਟੀ.ਈ. ਕੋਚਿੰਗ ਲਈ ਬਣਿਆ ਮੋਹਰੀ-ਡੱਲਾ ਅਗਲੀ ਖ਼ਬਰ ਸੰਪਾਦਕ ਗੁਰਮੇਲ ਸਿੰਘ ਬੌਡੇ ਦਾ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।