02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਅਕਾਲੀ ਦਲ ( ਵਾਰਿਸ ਪੰਜਾਬ ਦੇ ) ਦੇ ਹੱਕ ’ ਚ ਸਾਹਿਬ ਸਿੰਘ ਹਲਕਾ ਧਰਮਕੋਟ ਦੀ ਅਗਵਾਈ ’ ਚ ਹੋਈ ਰੈਲੀ ਬਾਪੂ ਤਰਸੇਮ ਸਿੰਘ , ਭਾਈ ਸਰਬਜੀਤ ਸਿੰਘ ਖਾਲਸਾ , ਇਆਲੀ , ਅਵਗਾਨ ਸਮੇਤ ਸਮੁੱਚੀ ਲੀਡਰਸ਼ਿਪ ਪੁੱਜੀ

ਕੋਟ ਈਸੇ ਖਾਂ, 1 ਅਕਤੂਬਰ (ਗੁਰਮੀਤ ਸਿੰਘ ਖਾਲਸਾ)-ਪਿਛਲੇ ਕਈ ਦਿਨਾਂ ਤੋਂ ਹਲਕਾ ਧਰਮਕੋਟ ਵਿਚ ਵੱਖ-ਵੱਖ ਪਿੰਡਾਂ ਅੰਦਰ ਬੈਠਕਾਂ ਕਰਕੇ ਲੋਕਾਂ ਨੂੰ ਅਕਾਲੀ ਦਲ (ਵਾਰਿਸ ਪੰਜਾਬ ਦੇ) ਜਥੇਬੰਦੀ ਦੇ ਹੱਕ ’ਚ ਲਾਮਬੰਦ ਕਰ ਰਹੇ ਭਾਈ ਸਾਹਿਬ ਸਿੰਘ ਵਲੋਂ ਹਲਕਾ ਧਰਮਕੋਟ ਦੀ ਇਕ ਵਿਸ਼ਾਲ ਰੈਲੀ ਕੋਟ ਈਸੇ ਖਾਂ ਨੇੜਲੇ ਜੀ . ਆਰ.

ਅਜੀਤ ਡੈਸਕ 02-10-2026
ਕੋਟ ਈਸੇ ਖਾਂ, 1 ਅਕਤੂਬਰ (ਗੁਰਮੀਤ ਸਿੰਘ ਖਾਲਸਾ)-ਪਿਛਲੇ ਕਈ ਦਿਨਾਂ ਤੋਂ ਹਲਕਾ ਧਰਮਕੋਟ ਵਿਚ ਵੱਖ-ਵੱਖ ਪਿੰਡਾਂ ਅੰਦਰ ਬੈਠਕਾਂ ਕਰਕੇ ਲੋਕਾਂ ਨੂੰ ਅਕਾਲੀ ਦਲ (ਵਾਰਿਸ ਪੰਜਾਬ ਦੇ) ਜਥੇਬੰਦੀ ਦੇ ਹੱਕ ’ਚ ਲਾਮਬੰਦ ਕਰ ਰਹੇ ਭਾਈ ਸਾਹਿਬ ਸਿੰਘ ਵਲੋਂ ਹਲਕਾ ਧਰਮਕੋਟ ਦੀ ਇਕ ਵਿਸ਼ਾਲ ਰੈਲੀ ਕੋਟ ਈਸੇ ਖਾਂ ਨੇੜਲੇ ਜੀ . ਆਰ. ਰਿਜ਼ੋਰਟਸ ਵਿਚ ਰਖਵਾਈ ਗਈ| ਜਿਸ ਵਿਚ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ, ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸੁਖਵਿੰਦਰ ਸਿੰਘ ਅਵਗਾਨ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਪਰਮਜੀਤ ਸਿੰਘ ਜੌਹਲ, ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਸੂਲਪੁਰ, ਬਾਬੂ ਸਿੰਘ ਬਰਾੜ ਤੋਂ ਇਲਾਵਾ ਜਥੇਬੰਦੀ ਦੇ ਹੋਰ ਸੀਨੀਅਰ ਆਗੂ ਵੀ ਪੁੱਜੇ। ਇਸ ਤੋਂ ਪਹਿਲਾਂ ਸਟੇਜ ’ਤੇ ਗਤਕੇ ਦੀਆਂ ਟੀਮਾਂ ਨੇ ਜੌਹਰ ਦਿਖਾਏ। ਉਪਰੰਤ ਕਵੀਸ਼ਰ ਬੀਬੀ ਕਿਰਨਜੀਤ ਕੌਰ ਖਾਲਸਾ, ਭਾਈ ਦਰਸ਼ਨ ਸਿੰਘ ਸ਼ੇਰਪੁਰੀ, ਢਾਡੀ ਭਾਈ ਬਲਵਿੰਦਰ ਸਿੰਘ ਭਗਤਾ ਦੇ ਜਥਿਆਂ ਨੇ ਪੰਥ ਤੇ ਪੰਜਾਬ ਦੇ ਇਤਿਹਾਸ ’ਤੇ ਚਾਨਣਾ ਪਾਇਆ।ਇਸ ਵੱਡੇ ਇਕੱਠ ਲਈ ਸਟੇਜ ਤੋਂ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਸਾਹਿਬ ਸਿੰਘ ਅਤੇ ਸਾਥੀਆਂ ਦੇ ਯਤਨਾ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੇ ਪੰਥ ਦੇ ਹੱਕਾਂ ਲਈ ਸੱਚੇ ਦਿਲੋਂ ਯਤਨ ਕਰ ਰਹੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ਵਿਚ ਪੂਰੀ ਤਰ੍ਹਾਂ ਡਟ ਜਾਣ ਤਾਂ ਜੋ ਸੂਬੇ ਦੀ ਦੇ ਹੱਕਾਂ ਦੀ ਖਾਤਰ ਸਰਕਾਰਾਂ ਦੇ ਜਬਰ ਦੀ ਪ੍ਰਵਾਹ ਨਾ ਕਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਜੋ ਡਿਬਰੂਗੜ੍ਹ ਦੀ ਜੇਲ੍ਹ ਵਿਚ ਬੰਦ ਹਨ ਨੂੰ ਮੁੱਖ ਮੰਤਰੀ ਬਣਾਇਆ ਜਾ ਸਕੇ। ਸਟੇਜ ਤੋਂ ਸੰਬੋਧਨ ਸਮੇਂ ਆਗੂਆਂ ਕਿਹਾ ਕਿ ਪਹਿਲੀਆਂ ਚੱਲ ਰਹੀਆਂ ਸਿਆਸੀ ਜਮਾਤਾਂ ਨੇ ਰੱਜ ਕੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਜਿਸ ਕਾਰਨ ਸੂਬੇ ਦਾ ਕਿਸਾਨ, ਮਜ਼ਦੂਰ, ਵਪਾਰੀ, ਨੌਜਵਾਨ, ਹਰ ਵਰਗ ਬੇਹੱਦ ਨਿਰਾਸ਼ ਹੈ। ਆਗੂਆਂ ਕਿਹਾ ਕਿ ਹੁਣ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਲੋਕਪ੍ਰਿਅਤਾ ਤੋਂ ਘਬਰਾਏ ਵਿਰੋਧੀ ਸਿਆਸੀ ਲੋਕ ਜਥੇਬੰਦੀ ਨੂੰ ਤਾਰੋਪੀਡ ਕਰਨ ਲਈ ਕਈ ਤਰ੍ਹਾਂ ਦੇ ਘਟੀਆ ਹੱਥਕੰਡੇ ਅਪਣਾ ਰਹੇ ਹਨ ਪਰ ਉਨ੍ਹਾਂ ਦੀ ਦਾਲ ਨਹੀਂ ਗਲੇਗੀ। ਇਸ ਮੌਕੇ ਭਾਈ ਸਾਹਿਬ ਸਿੰਘ, ਕੁਲਵੰਤ ਸਿੰਘ ਫੌਜੀ ਖੋਸਾ, ਸੁਖਦੇਵ ਸਿੰਘ ਘਈ ਅਤੇ ਵੱਡੀ ਗਿਣਤੀ ’ਚ ਜਥੇਬੰਦੀ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਤੇ ਨੌਜਵਾਨਾਂ ਨੂੰ ਲੀਡਰਸ਼ਿਪ ਨੇ ਸਨਮਾਨਿਤ ਕੀਤਾ। ਉਪਰੰਤ ਪੁੱਜੀ ਸਮੁੱਚੀ ਲੀਡਰਸ਼ਿਪ ਦਾ ਭਾਈ ਸਾਹਿਬ ਸਿੰਘ ਤੇ ਸਾਥੀਆਂ ਨੇ ਸਨਮਾਨ ਕੀਤਾ। ਇਸ ਮੌਕੇ ਦਲੇਰ ਸਿੰਘ ਡੋਡ ਮੈਂਬਰ ਪੀ.ਏ.ਸੀ., ਹਰਪ੍ਰੀਤ ਸਿੰਘ ਸਮਰਾ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਰੋਡੇ, ਕੁਲਵੰਤ ਸਿੰਘ ਰਾਊਕੇ, ਬਾਬਾ ਸ਼ਮਸ਼ੇਰ ਸਿੰਘ ਮੁੱਖ ਸੇਵਾਦਾਰ ਛਾਉਣੀ ਨਿਹੰਗ ਸਿੰਘਾਂ, ਆਤਮਾ ਸਿੰਘ ਸ਼ੇਰੇ ਪੰਜਾਬ ਯੂਨੀਅਨ, ਗੁਰਮੀਤ ਸਿੰਘ ਮਾਹਲਾ, ਮਿਸਤਰੀ ਗੁਰਸੇਵਕ ਸਿੰਘ, ਬਾਬਾ ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਤੇ ਹਲਕਾ ਵਾਸੀ ਹਾਜ਼ਰ ਸਨ। ਹਲਕਾ ਧਰਮਕੋਟ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਜਥੇਬੰਦੀ ਦੀ ਧੜੇਬੰਦੀ ਵਧਦੀ ਹੋਈ ਦਿਖਾਈ ਦੇਣ ਲੱਗੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਜਥੇਬੰਦੀ ਦੀਆਂ ਹਲਕਾ ਧਰਮਕੋਟ ਵਿਚ ਸਰਗਰਮੀਆਂ ਦੀ ਗੱਲ ਕੀਤੀ ਜਾਵੇ ਤਾਂ ਅਜੇ ਕੁਝ ਸਮਾਂ ਪਹਿਲਾਂ ਹੀ ਵਾਰਸ ਪੰਜਾਬ ਦੇ ਜਥੇਬੰਦੀ ਦੀ ਕੋਟ ਈਸੇ ਖਾਂ ਵਿਖੇ ਇਕ ਰੈਲੀ ਰੱਖ ਕੇ ਜਸਵਿੰਦਰ ਸਿੰਘ ਸਿੱਧੂ ਜੋ ਈ.ਟੀ.ਟੀ. ਯੂਨੀਅਨ ਦੇ ਆਗੂ ਤੇ ਆਪ ਸਰਕਾਰ ਵਿਚ ਮੋਹਾਲੀ ਗਮਾਡਾ ਦੇ ਮੈਂਬਰ ਵੀ ਰਹੇ ਹਨ, ਵਲੋਂ ਸ਼ਮੂਲੀਅਤ ਕਰਕੇ ਹਲਕੇ ਅੰਦਰ ਕੰਮ ਕੀਤਾ ਜਾ ਰਿਹਾ ਹੈ ਪਰ ਅੱਜ ਦੀ ਇਹ ਰੈਲੀ ਜੋ ਸਾਹਿਬ ਸਿੰਘ ਵਲੋਂ ਰਖਵਾਈ ਗਈ ਸੀ ’ਚ ਸਿੱਧੂ ਤੇ ਉਨ੍ਹਾਂ ਦੇ ਸਾਥੀ ਦਿਖਾਈ ਨਹੀਂ ਦਿੱਤੇ, ਜਦੋਂ ਕਿ ਜਗ੍ਹਾ ਜਗ੍ਹਾ ’ਤੇ ਉਨ੍ਹਾਂ ਵਲੋਂ ਲਗਾਏ ਸਵਾਗਤੀ ਬੈਨਰ ਜ਼ਰੂਰ ਨਜ਼ਰ ਆਏ| ਹਾਲਾਂਕਿ ਰੈਲੀ ਤੋਂ ਪਹਿਲਾਂ ਬਾਪੂ ਤਰਸੇਮ ਸਿੰਘ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਿੱਧੂ ਦੇ ਗ੍ਰਹਿ ਪੁੱਜੇ ਸਨ। ਅੱਜ ਦੀ ਇਸ ਰੈਲੀ ਖਿਲਾਫ ਪਹਿਲਾਂ ਹੋਏ ਇਕ ਧੜੇ ਵਲੋਂ ਪ੍ਰਚਾਰ ਕਾਰਨ ਰੈਲੀ ਦੇ ਪ੍ਰਬੰਧਕਾਂ ਵਲੋਂ ਵੀ ਕਿਹਾ ਗਿਆ ਸੀ ਕਿ ਜੇਕਰ ਵਿਰੋਧ ਕਰਨ ਵਾਲੇ ਇੱਥੇ ਆਉਣਗੇ ਤਾਂ ਅਸੀਂ ਵੀ ਵਿਰੋਧ ਕਰਾਂਗੇ। ਦੱਸਣਾ ਬਣਦਾ ਹੈ ਕਿ ਇਕ ਅਕਤੂਬਰ ਦੀ ਸਾਹਿਬ ਸਿੰਘ ਵਲੋਂ ਇਸ ਰੈਲੀ ਦਾ ਕਈ ਦਿਨ ਪਹਿਲਾਂ ਤੋਂ ਪਤਾ ਲੱਗਣ ਤੋਂ ਬਾਅਦ ਅਜਿਹੇ ਬਿਆਨ ਵੀ ਸਾਹਮਣੇ ਆਏ ਕਿ ਇਸ ਰੈਲੀ ਦੀ ਜਥੇਬੰਦੀ ਦੀ ਲੀਡਰਸ਼ਿਪ ਵਲੋਂ ਕੋਈ ਪ੍ਰਵਾਨਗੀ ਨਹੀਂ ਸੀ ਤੇ ਵੱਡੇ ਲੀਡਰਾਂ ਦੇ ਨਾਂਅ ਨੂੰ ਵਰਤਿਆ ਜਾ ਰਿਹਾ ਹੈ। ਕੁਝ ਬਿਆਨਾਂ ਰਾਹੀਂ ਇਹ ਵੀ ਕਿਹਾ ਗਿਆ ਕਿ ਬਾਪੂ ਤਰਸੇਮ ਸਿੰਘ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਇਸ ਰੈਲੀ ਵਿਚ ਸ਼ਾਮਿਲ ਨਹੀਂ ਹੋਣਗੇ। ਇਨ੍ਹਾਂ ਗੱਲਾਂ ਸਬੰਧੀ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨਾਲ ਗੱਲ ਹੋਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਜਥੇਬੰਦੀ ਦੇ ਰਾਹੀਂ ਹੀ ਉਲੀਕਿਆ ਹੋਇਆ ਪ੍ਰੋਗਰਾਮ ਹੈ ਤੇ ਸਾਰੀ ਲੀਡਰਸ਼ਿਪ ਇਸ ਰੈਲੀ ਵਿਚ ਪੁੱਜੇਗੀ ਜੋ ਅੱਜ ਦੀ ਇਸ ਰੈਲੀ ਵਿਚ ਵੀ ਨਜ਼ਰ ਆਇਆ।
ਪਿਛਲੀ ਖ਼ਬਰ ਮੋਗਾ ’ਚ ਬੱਧਨੀ ਕਲਾਂ ਵਾਲੇ ਮਹਾਂਪੁਰਖਾਂ ਦੇ 41ਵੇਂ ਧਾਰਮਿਕ ਦੀਵਾਨ 12 ਅਕਤੂਬਰ ਤੋਂ ਅਗਲੀ ਖ਼ਬਰ ਮਾਈ ਸਤੀ ਤੇ ਬਾਬਾ ਕੁੱਸਾ ਰਾਮ ਦੇ ਮੰਦਰ ’ਚ ਸਾਲਾਨਾ ਪ੍ਰੋਗਰਾਮ ਸੰਬੰਧੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।