01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਮਾਮਲਾ ਬਰਾਬਰ ਕਿਸ਼ਤਾਂ ’ਚ ਅਦਾਇਗੀ ਲਾ ਗ ੂ ਨਾ ਕਰਨ ਦਾ ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਦਿੱਤਾ ਰੋਸ ਧਰਨਾ

ਮੋਗਾ, 30 ਸਤੰਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ: ਮੋਗਾ ਵਲੋਂ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਦੇ ਗੇਟ ’ਤੇ ਰੋਸ ਧਰਨਾ ਦਿੱਤਾ ਗਿਆ। ਮਸਲਾ 01 ਜਨਵਰੀ 2016 ਤੋ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਸਰਕਾਰ ਦੇ ਪੱਤਰ ਨੰਬਰ ਅਨੁਸਾਰ ਰਿਵਾਇਜਡ ਪੈਨਸ਼ਨ ਦਾ ਏਰੀਅਲ ਬਰਾਬਰ ਕਿਸ਼ਤਾਂ ਵਿਚ ਅਦਾਇਗੀ ਕਰਨ ਦੇ ਆਦੇਸ਼ ਹੋਏ ਸਨ।

ਬਲੌਸਮ ਸਕੂਲ ਲੀਲ੍ਹਾ ਵਿਖੇ ਕਰਵਾਏ ਪੋਸਟਰ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ। ਤਸਵੀਰ : ਕਲਸੀ 01-10-2026
ਮੋਗਾ, 30 ਸਤੰਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ: ਮੋਗਾ ਵਲੋਂ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਦੇ ਗੇਟ ’ਤੇ ਰੋਸ ਧਰਨਾ ਦਿੱਤਾ ਗਿਆ। ਮਸਲਾ 01 ਜਨਵਰੀ 2016 ਤੋ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਸਰਕਾਰ ਦੇ ਪੱਤਰ ਨੰਬਰ ਅਨੁਸਾਰ ਰਿਵਾਇਜਡ ਪੈਨਸ਼ਨ ਦਾ ਏਰੀਅਲ ਬਰਾਬਰ ਕਿਸ਼ਤਾਂ ਵਿਚ ਅਦਾਇਗੀ ਕਰਨ ਦੇ ਆਦੇਸ਼ ਹੋਏ ਸਨ। ਜੋ ਲਾਗੂ ਨਹੀ ਕੀਤੇ ਗਏ। ਇਹ 01 ਜਨਵਰੀ 2016 ਤੋ 30 ਜੂਨ 2021 ਤੱਕ ਦੇ ਪੇ ਸਕੇਲ ਦਾ ਬਕਾਇਆ ਤਿਆਰ ਹੋ ਕੇ ਪੈਨਸ਼ਨ ਤੇ ਮੁਲਾਜ਼ਮਾਂ ਨੂੰ ਮਿਲਣਾ ਸੀ। ਇਹ ਭੁਗਤਾਨ ਅਪ੍ਰੈਲ ਤੋ ਹਰ ਮਹੀਨੇ ਦੀ ਪੈਨਸ਼ਨ ਨਾਲ ਬਰਾਬਰ ਕਿਸ਼ਤਾਂ ਵਿਚ ਬੈਂਕ ਖਾਤਿਆਂ ਵਿਚ ਜਾਣਾ ਸੀ। ਜੋ ਸਬੰਧਿਤ ਤਹਿਸੀਲਦਾਰਾਂ ਤੇ ਬਿੱਲ ਕਲਰਕਾ ਵਲੋਂ ਅਪ੍ਰੈਲ ਤੋ ਅਗਸਤ ਤੱਕ ਤਿਆਰ ਹੀ ਨਹੀਂ ਕੀਤਾ ਗਿਆ। ਜਿਸ ਸਬੰਧੀ ਤਹਿਸੀਲਦਾਰਾਂ ਨੂੰ ਵਾਰ-ਵਾਰ ਬਕਾਏ ਦੇ ਬਿੱਲ ਬਣਾਉਣ ਸਬੰਧੀ ਕਿਹਾ ਗਿਆ, ਪਹਿਲਾ 17 ਅਗਸਤ, 7 ਸਤੰਬਰ ਤੇ ਅਖੀਰ 21 ਸਤੰਬਰ ਨੂੰ ਲਿਖਤੀ ਤੌਰ ‘ਤੇ ਵੀ ਕਿਹਾ ਗਿਆ ਕਿ ਜੇ 28 ਸਤੰਬਰ ਤੱਕ ਬਕਾਏ ਦੇ ਬਿੱਲ ਬਣਾ ਕੇ ਖਾਤਿਆਂ ਵਿਚ ਨਹੀਂ ਪਾਇਆ ਜਾਂਦਾ, ਤਾਂ 30 ਸਤੰਬਰ ਨੂੰ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ। ਪਾਸ ਹੋਏ ਮੈਡੀਕਲ ਬਿੱਲ ਵੀ ਕਿਸੇ ਤਣ ਪੱਤਣ ਨਹੀ ਲੱਗੇ 3 ਅਗਸਤ ਤੋ ਹੁਣ ਤੱਕ ਦਫ਼ਤਰਾਂ ਵਿਚ ਰੁਲ ਰਹੇ ਹਨ। ਆਗੂਆਂ ਨੇ ਦੱਸਿਆ ਕਿ ਅਧਿਕਾਰੀਆਂ/ਕਰਮਚਾਰੀਆਂ ਦੀ ਲਾਪਰਵਾਹੀ ਹੋਣ ਤੇ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਤੇ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਕੋਈ ਵੀ ਕੰਮ ਰਿਸ਼ਵਤ ਦਿੱਤਿਆਂ ਬਗੈਰ ਨਹੀਂ ਹੁੰਦਾ। ਸਬ-ਰਜਿਸਟਰਾਰ ਦੀ ਸੀਟ ‘ਤੇ ਜੋ ਕਾਨੂੰਨਗੋ ਲਗਾਏ ਗਏ ਉਨ੍ਹਾਂ ਤੋ ਲੱਖਾਂ ਰੁਪਿਆ ਵਸੂਲਿਆ ਗਿਆ। ਇਸੇ ਤਰ੍ਹਾਂ ਰਜਿਸਟਰੀ ਕਲਰਕ ਵੀ ਤਿੰਨ ਚਾਰ ਲੱਖ ਦੇ ਕੇ ਇਸ ਸੀਟ ‘ਤੇ ਲੱਗਦੇ ਹਨ ਤੇ ਬਾਅਦ ਵਿਚ ਐਨ.ਓ.ਸੀ. ਦੇ ਨਾਮ ‘ਤੇ ਖ਼ਰੀਦਦਾਰਾਂ ਤੋ ਵਸੀਕਾ ਨਵੀਸ ਤੇ ਦਲਾਲਾ ਰਾਹੀ ਟਿਕਟਾਂ ਪਾਕੇ ਹਜ਼ਾਰਾ ਰੁਪਿਆ ਲੈਂਦੇ ਹਨ। ਜਿਸ ਵਿਚ ਲੋਕਲ ਲੀਡਰ ਦਾ ਹਿੱਸਾ ਪੱਤੀ ਸ਼ਾਮਲ ਹੁੰਦਾ ਹੈ ਕਿਉਂਕਿ ਉਸ ਦੀ ਪਸੰਦ ਤੋ ਬਿਨਾਂ ਕਮਾਈ ਵਾਲੀਆ ਸੀਟਾਂ ਤੇ ਲੱਗਣਾ ਅਸੰਭਵ ਹੈ। ਪ੍ਰਧਾਨ ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਲੋਕਲ ਕਾਨੂੰਨਗੋ ਤੋ ਪ੍ਰਮੋਟ ਹੋਇਆ ਤਹਿਸੀਲਦਾਰ ਹੀ ਮੁਲਾਜ਼ਮਾਂ ਨੂੰ ਖੱਜਲ ਖੁਆਰ ਕਰਨ ਵਿਚ ਸਰਗਰਮ ਹੈ। ਉਹ ਪੈਨਸ਼ਨਰ ਦਾ ਕੋਈ ਵੀ ਕੰਮ ਕਰ ਕੇ ਖੁੱਸ ਨਹੀ, ਉਸ ਦੀ ਵਜ੍ਹਾ ਨਾਲ ਬਕਾਏ ਦੇ ਬਿੱਲ ਸਹੀ ਸਮੇਂ ਤਿਆਰ ਨਹੀ ਹੋਏ। 7 ਸਤੰਬਰ ਤੋ ਛੁੱਟੀ ਲੈ ਕੇ ਭੱਜ ਗਿਆ ਹੈ। ਭੱਜਣ ਦਾ ਕਾਰਣ ਇਹ ਵੀ ਹੈ, ਉਸ ਨੇ ਨਜਾਇਜ਼ ਹੀ ਦਰਖਾਸਤ ਮਾਰਕ ਕਰਵਾਉਣ ਆਏ ਲੜਕੇ ਨਾਲ ਝਗੜਾ ਕਰ ਲਿਆ। ਲੜਕੇ ਨੂੰ ਗਲ਼ਮੇ ਤੋ ਫੜਕੇ ਉਸ ਦੀ ਸ਼ਰਟ ਪਾੜ ਦਿੱਤੀ, ਬਾਅਦ ਵਿਚ ਆਪਣੀ ਸ਼ਰਟ ਪਾੜ ਕੇ ਸਰਕਾਰੀ ਕੰਮ ਵਿਚ ਦਖ਼ਲ ਅੰਦਾਜ਼ੀ ਕਰਨ ਦਾ ਕੇਸ ਪਵਾ ਦਿੱਤਾ। ਲੜਕੇ ਦੀ ਦਰਖਾਸਤ ਸਿਰਫ਼ ਪਟਵਾਰੀ ਹਲਕਾ ਡਗਰੂ ਨੂੰ ਰਿਪੋਰਟ ਕਰਨ ਲਈ ਮਾਰਕ ਕਰਨੀ ਸੀ। ਸਾਰਾ ਕੁਝ ਦਫ਼ਤਰ ਦੇ ਮੁਲਾਜ਼ਮਾਂ ਤੇ ਪਬਲਿਕ ਤੇ ਆਪਣਾ ਦਬਦਬਾ ਬਣਾਉਣ ਲਈ ਹੀ ਕੀਤਾ ਸੀ। ਬਾਅਦ ਵਿਚ ਖ਼ੁਦ ਡਰਦਾ ਹੋਇਆ ਲੰਬੀ ਛੁੱਟੀ ‘ਤੇ ਚਲਾ ਗਿਆ ਤੇ ਵਹਿਮ ਹੋ ਗਿਆ ਕਿ ਨੁਕਸਾਨ ਨਾ ਹੋ ਜਾਵੇ। ਆਮ ਪਬਲਿਕ ਤੇ ਮੁਲਾਜ਼ਮ ਵਰਗ ਸਰਕਾਰ ਦੇ ਮੌਜੂਦਾ ਸਿਸਟਮ ਤੋ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਕੰਮਕਾਜ ਸਮੇਂ ਅਨੁਸਾਰ ਤੇ ਬਗੈਰ ਕੋਈ ਰਿਸ਼ਵਤ ਦਿੱਤਿਆਂ ਸਰਕਾਰ ਵਿਚ ਨਹੀ ਹੋ ਰਿਹਾ। ਜਿਸ ਦੀ ਮਿਸਾਲ ਐਸ.ਐਚ.ਓ. ਕੋਟ ਈਸੇ ਖਾਂ ਹੈ। ਅੱਜ ਦੇ ਧਰਨੇ ਵਿਚ ਸਮੁੱਚੇ ਐਸੋਸੀਏਸ਼ਨ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਤੇ ਲਾਪਰਵਾਹ ਅਧਿਕਾਰੀਆਂ ਕਰਮਚਾਰੀਆਂ ਦੇ ਨਕਾਬ ਲਾਹ ਕੇ ਮੁਰਦਾਬਾਦ ਕੀਤੀ। ਧਰਨੇ ਵਿਚ ਐਸੋਸੀਏਸ਼ਨ ਮੈਂਬਰਾਂ ਤੋ ਇਲਾਵਾ ਭੁਪਿੰਦਰ ਸਿੰਘ ਦੌਲਤਪੁਰਾ ਪ੍ਰਧਾਨ, ਲਖ ਵੀਰ ਸਿੰਘ ਸੰਧੂ, ਹਰਨੇਕ ਸਿੰਘ, ਹਰਜੀਤ ਸਿੰਘ ਮਨਾਵਾਂ, ਗੁਰਮੀਤ ਸਿੰਘ ਸੰਧੂ ਕਿਸਾਨ ਯੂਨੀਅਨ ਲੱਖੋਵਾਲ, ਮਲਕੀਤ ਸਿੰਘ ਸਾਬਕਾ ਸਰਪੰਚ ਸੰਧੂਆਂ ਵਾਲਾ, ਗੁਰਨਾਮ ਸਿੰਘ ਜੈਤੋ, ਅਜੀਤ ਸਿੰਘ ਧਰਮਕੋਟ, ਗੁਰਮੇਲ ਸਿੰਘ ਗੋਂਦਾਰਾ, ਗੁਰਮੇਲ ਸਿੰਘ, ਸੁਖਦੇਵ ਸਿੰਘ ਖੋਸਾ, ਰਤਨ ਸਿੰਘ ਗਿੱਲ, ਗੁਰਦੌਰ ਸਿੰਘ, ਜਗਰਾਜ ਸਿੰਘ, ਜਸਵੰਤ ਸਿੰਘ, ਕਮਲੇਸ਼ ਕੁਮਾਰ ਮੱਘਰ ਸਿੰਘ, ਚੰਦ ਸਿੰਘ, ਮੱਖਣਜੀਤ, ਗੁਰਤੇਜ ਸਿੰਘ ਗਿੱਲ, ਨਾਇਬ ਸਿੰਘ, ਚਮਕੌਰ ਸਿੰਘ ਸੰਗਠਨ, ਕੇਵਲ ਸਿੰਘ, ਚਮਕੌਰ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ, ਰਸ਼ਪਾਲ ਸਿੰਘ, ਠਾਣਾ ਸਿੰਘ, ਦਰਸ਼ਨ ਸਿੰਘ ਬਰਾੜ, ਕੁਲਵੰਤ ਸਿੰਘ, ਸੰਤੋਖ ਸਿੰਘ, ਨਾਇਬ ਸਿੰਘ, ਜਸਵੰਤ ਸਿੰਘ ਸੂਬੇਦਾਰ, ਮਲਕੀਤ ਸਿੰਘ, ਠਾਣਾ ਸਿੰਘ, ਬਲਦੇਵ ਸਿੰਘ, ਪ੍ਰੀਤਮ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਮੰਗਲ ਪ੍ਰਕਾਸ਼, ਗੁਰਚਰਨ ਸਿੰਘ, ਸਾਰੇ ਪਟਵਾਰੀ ਗੁਰਪ੍ਰੀਤ ਸਿੰਘ, ਸੀਤਲ ਕੁਮਾਰ, ਮਲਕੀਤ ਸਿੰਘ, ਰਾਮ ਰੱਖਾ ਸਿੰਘ, ਮੁਲਖਰਾਜ, ਗੁਰਮੀਤ ਸਿੰਘ ਘੋਲੀਆ, ਗੁਰਨਾਮ ਸਿੰਘ, ਹਰਿੰਦਰਪਾਲ ਸਿੰਘ ਸਾਰੇ ਕਾਨੂੰਨਗੋ ਤੇ ਤਜਿੰਦਰ ਸਿੰਘ ਖਹਿਰਾ ਸ਼ਾਮਲ ਹੋਏ।
ਪਿਛਲੀ ਖ਼ਬਰ ਅਲਪਾਈਨ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੇਫ਼ਟੀ ਟੀਮ ਮੋਗਾ ਵਲੋਂ ਵੱਖ-ਵੱਖ ਫੂਡ ਅਦਾਰਿਆਂ ’ਤੇ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।