25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੀ.ਐਮ. ਕੰਨਿਆ ਸਕੂਲ ਬੱਧਨੀ ਕਲਾਂ ਵਿਖੇ ‘ਸਵੱਛ ਭਾਰਤ-ਵਿਕਸਿਤ ਭਾਰਤ’ ਤਹਿਤ ਸਫ਼ਾਈ ਮੁਹਿੰਮ ਦਾ ਆਗਾਜ਼

ਬੱਧਨੀ ਕਲਾਂ, 24 ਸਤੰਬਰ (ਸੰਜੀਵ ਕੋਛੜ)- ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਸੀਸ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੀ ਯੋਗ ਅਗਵਾਈ ਹੇਠ ਪੀ. ਐਮ.

ਅਜੀਤ ਡੈਸਕ 25-09-2026
ਬੱਧਨੀ ਕਲਾਂ, 24 ਸਤੰਬਰ (ਸੰਜੀਵ ਕੋਛੜ)- ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਸੀਸ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੀ ਯੋਗ ਅਗਵਾਈ ਹੇਠ ਪੀ.ਐਮ. ਸ੍ਰੀ ਸਰਕਾਰੀ ਕੰਨ੍ਹਿਆ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ ਵਿਖੇ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਹ ਮੁਹਿੰਮ ਸਕੂਲ ਮੁਖੀ ਧਰਮਿੰਦਰ ਸਿੰਘ ਲੈਕਚਰਾਰ ਭੌਤਿਕ ਵਿਗਿਆਨ ਅਤੇ ਜਸਵੀਰ ਕੌਰ ਲੈਕਚਰਾਰ ਅਰਥ ਸ਼ਾਸਤਰ ਦੀ ਰਹਿਨੁਮਾਈ ਹੇਠ ਚਲਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਗਿਆ ਅਤੇ ‘’ਜਹਾਂ ਸਫ਼ਾਈ ਵਹਾ ਖੁਦਾਈ’’ ਵਿਸ਼ੇ ‘ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਅਧਿਆਪਕਾਂ ਦੀ ਸਹਾਇਤਾ ਨਾਲ ਆਪਣੀਆਂ ਜਮਾਤਾਂ ਦੇ ਕਮਰਿਆਂ ਨੂੰ ਪੂਰੀ ਤਰਾਂ ਨਾਲ ਸਾਫ਼ ਕੀਤਾ। ਸਮੂਹ ਅਧਿਆਪਕਾਂ ਨੇ ਵੀ ਇਸ ਸਫ਼ਾਈ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਜਸਵੀਰ ਕੌਰ, ਰੂਪ ਸਿੰਘ, ਗੁਰਮੀਤ ਕੌਰ, ਸੰਗੀਤਾ, ਮਨਮੋਹਨਜੋਤ, ਕੁਲਦੀਪ ਕੌਰ, ਗੀਤਾਂਜਲੀ, ਰਵਿੰਦਰ ਸਿੰਘ, ਹਰਸੰਗੀਤ ਸਿੰਘ, ਹਰਪ੍ਰੀਤ ਕੌਰ, ਜਗਤਾਰ ਸਿੰਘ, ਕੁਲਵੰਤ ਸਿੰਘ, ਮਨਦੀਪ ਕੌਰ, ਹਰਦੀਪ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰੋਜੈਕਟ ਨੰਨ੍ਹੀ ਕਲੀ ਤਹਿਤ ਵਿਦਿਆਰਥਣਾਂ ਨੂੰ ਬੂਟ ਵੰਡੇ ਅਗਲੀ ਖ਼ਬਰ ਸਪਰਿੰਗ ਡਿਊ ਪਬਲਿਕ ਸਕੂਲ ’ ਚ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।