11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਾਡੀ ਸੋਚ ਅਤੇ ਬੋਲਚਾਲ ਵੀ ਸਮਾਜ ਦਾ ਵਾਤਾਵਰਨ ਬਣਾਉਂਦੇ ਹਨ- ਬਾਬਾ ਗੁਰਮੀਤ ਸਿੰਘ ਕਿਹਾ, ਬੱਚਿਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ ਚੰਗੇ ਸੰਸਕਾਰ ਦੇਣਾ ਮਾਪਿਆਂ ਦੀ ਜ਼ਿੰਮੇਵਾਰੀ

ਮੋਗਾ, 10 ਸਤੰਬਰ (ਸੁਰਿੰਦਰਪਾਲ ਸਿੰਘ)-ਉੱਘੀ ਧਾਰਮਿਕ ਸ਼ਖ਼ਸੀਅਤ ਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਵਿਸ਼ੇਸ਼ ਤੌਰ ‘ਤੇ ਮੋਗਾ ਦੇ ‘ਅਜੀਤ’ ਉਪ ਦਫ਼ਤਰ ਵਿਖੇ ਪਹੁੰਚੇ । ‘ਅਜੀਤ’ ਨਾਲ ਗੱਲਬਾਤ ਕਰਦਿਆਂ ਬਾਬਾ ਗੁਰਮੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਦਾ ਅਰਥ ਸਿਰਫ਼ ਹਵਾ, ਪਾਣੀ ਅਤੇ ਰੁੱਖਾਂ ਤੱਕ ਸੀਮਤ ਨਹੀਂ, ਸਗੋਂ ਸਾਡੀ ਸੋਚ, ਬੋਲਚਾਲ ਅਤੇ ਜੀਵਨ ਜਾਂਚ ਵੀ ਸਮਾਜ ਦੇ ਵਾਤਾਵਰਨ ਦਾ ਹਿੱਸਾ ਹਨ।

ਅਜੀਤ ਡੈਸਕ 11-09-2026
ਮੋਗਾ, 10 ਸਤੰਬਰ (ਸੁਰਿੰਦਰਪਾਲ ਸਿੰਘ)-ਉੱਘੀ ਧਾਰਮਿਕ ਸ਼ਖ਼ਸੀਅਤ ਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਵਿਸ਼ੇਸ਼ ਤੌਰ ‘ਤੇ ਮੋਗਾ ਦੇ ‘ਅਜੀਤ’ ਉਪ ਦਫ਼ਤਰ ਵਿਖੇ ਪਹੁੰਚੇ । ‘ਅਜੀਤ’ ਨਾਲ ਗੱਲਬਾਤ ਕਰਦਿਆਂ ਬਾਬਾ ਗੁਰਮੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਦਾ ਅਰਥ ਸਿਰਫ਼ ਹਵਾ, ਪਾਣੀ ਅਤੇ ਰੁੱਖਾਂ ਤੱਕ ਸੀਮਤ ਨਹੀਂ, ਸਗੋਂ ਸਾਡੀ ਸੋਚ, ਬੋਲਚਾਲ ਅਤੇ ਜੀਵਨ ਜਾਂਚ ਵੀ ਸਮਾਜ ਦੇ ਵਾਤਾਵਰਨ ਦਾ ਹਿੱਸਾ ਹਨ। ਅੱਜ ਕੁਦਰਤੀ ਪ੍ਰਦੂਸ਼ਣ ਦੇ ਨਾਲ-ਨਾਲ ਮਾਨਸਿਕਤਾ ਵਿਚ ਵੀ ਪ੍ਰਦੂਸ਼ਣ ਵਧ ਰਿਹਾ ਹੈ, ਜਿਸ ਨੂੰ ਚੰਗੀ ਸੋਚ ਅਤੇ ਸਕਾਰਾਤਮਿਕ ਜੀਵਨ ਜਾਂਚ ਨਾਲ ਘਟਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਰਫ਼ ਸਕੂਲੀ ਅਤੇ ਕਿਤਾਬੀ ਸਿੱਖਿਆ ਦੇਣਾ ਹੀ ਕਾਫ਼ੀ ਨਹੀਂ, ਘਰੋਂ ਮਿਲਣ ਵਾਲੇ ਸੰਸਕਾਰ, ਬਜ਼ੁਰਗਾਂ ਦਾ ਤਜਰਬਾ, ਸਹੀ ਗੱਲਬਾਤ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਬੱਚਿਆਂ ਦੀ ਸਿੱਖਿਆ ਦਾ ਅਹਿਮ ਹਿੱਸਾ ਹਨ । ਮਾਪਿਆਂ ਨੂੰ ਬੱਚਿਆਂ ਦੇ ਸਾਹਮਣੇ ਆਪਣੇ ਸ਼ਬਦਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਬੱਚਿਆਂ ਦੀ ਮਾਨਸਿਕਤਾ ਉੱਤੇ ਘਰ ਦੇ ਮਾਹੌਲ ਦਾ ਡੂੰਘਾ ਪ੍ਰਭਾਵ ਪੈਂਦਾ ਹੈ। ਬਾਬਾ ਗੁਰਮੀਤ ਸਿੰਘ ਨੇ ਕਿਹਾ ਕਿ ਬੱਚਿਆਂ ਵਲੋਂ ਕੀਤੀਆਂ ਗ਼ਲਤੀਆਂ ਜਾਂ ਜ਼ਿੱਦ ‘ਤੇ ਹਰ ਵਾਰ ਗ਼ੁੱਸਾ ਕਰਨ ਦੀ ਬਜਾਏ ਉਨ੍ਹਾਂ ਨੂੰ ਪਿਆਰ ਅਤੇ ਸਬਰ ਨਾਲ ਸਮਝਾਉਣਾ ਚਾਹੀਦਾ ਹੈ। ਬੱਚੇ ਨੂੰ ਤੋੜਨ ਦੀ ਥਾਂ ਉਸ ਦੀ ਸ਼ਖ਼ਸੀਅਤ ਨਿਖਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਧਨ ਦੌਲਤ ਅਤੇ ਸਹੂਲਤਾਂ ਨਾਲੋਂ ਚੰਗੀ ਸੋਚ, ਸੰਸਕਾਰ ਅਤੇ ਚਰਿੱਤਰ ਬੱਚੇ ਦੀ ਅਸਲ ਪੂੰਜੀ ਹਨ। ਇਸ ਦੇ ਨਾਲ ਹੀ ਉਨ੍ਹਾਂ ਕੁਦਰਤੀ ਵਾਤਾਵਰਨ ਦੀ ਸੰਭਾਲ ਦਾ ਸੱਦਾ ਦਿੰਦਿਆਂ ਵੱਧ ਤੋਂ ਵੱਧ ਬੂਟੇ ਲਗਾਉਣ, ਹਰਿਆਵਲ ਬਚਾਉਣ ਅਤੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਹਰੀਏਵਾਲਾ ਵਿਖੇ ਬੱਕਰੀਆਂ ਚਾਰਨ ਵਾਲੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਮੋਗਾ ਵਿਖੇ ਜ਼ਿਲ੍ਹਾ ਯੂਥ ਕਾਂਗਰਸ ਵਲੋਂ ਮਾਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।