11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਾਰਗਿਲ ਜੰਗ ਦੇ ਮਹਾਨ ਸ਼ਹੀਦ ਬਲਵੰਤ ਸਿੰਘ ਬੜੈਚ ਦੀ 28 ਵੀਂ ਬਰਸੀ 15 ਨੂੰ 13 ਤੋਂ 15 ਸਤੰਬਰ ਤੱਕ ਸੰਤ ਮਹਾਂਪੁਰਸ਼ ਸਜਾਉਣਗੇ ਕੀਰਤਨ ਦੀਵਾਨ

ਜਗਰਾਉਂ, 10 ਸਤੰਬਰ (ਗੁਰਦੀਪ ਸਿੰਘ ਮਲਕ)-ਸਾਲ 1999 ’ਚ ਪਾਕਿਸਤਾਨ ਵੱਲੋਂ ਭਾਰਤ ਦੀ ਸਰਜ਼ਮੀਨ ਕਾਰਗਿਲ ਉੱਪਰ ਕੀਤੇ ਕਬਜ਼ੇ ਨੂੰ ਮੁਕਤ ਕਰਵਾਉਣ ਲਈ ਭਾਰਤੀ ਸੁਰਬੀਰ ਫੌਜੀ ਯੋਧਿਆਂ ਵੱਲੋਂ ਬਹੁਤ ਹੀ ਦਲੇਰੀ ਨਾਲ ਜੰਗ ਲੜੀ ਅਤੇ ਦੁਸ਼ਮਣਾਂ ਦਾ ਸਫਾਇਆ ਕਰਕੇ ਬੜੀ ਸ਼ਾਨ ਨਾਲ ਕਾਰਗਿੱਲ ਦੀ ਜੰਗ ਜਿੱਤੀ। ਇਸ ਜੰਗ ਨੂੰ ਜਿੱਤਣ ਲਈ ਦੁਸ਼ਮਣ ਨਾਲ ਲੜਦਿਆਂ ਅਨੇਕਾਂ ਭਾਰਤੀ ਫੌਜੀਆਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ।

ਅਜੀਤ ਡੈਸਕ 11-09-2026
ਜਗਰਾਉਂ, 10 ਸਤੰਬਰ (ਗੁਰਦੀਪ ਸਿੰਘ ਮਲਕ)-ਸਾਲ 1999 ’ਚ ਪਾਕਿਸਤਾਨ ਵੱਲੋਂ ਭਾਰਤ ਦੀ ਸਰਜ਼ਮੀਨ ਕਾਰਗਿਲ ਉੱਪਰ ਕੀਤੇ ਕਬਜ਼ੇ ਨੂੰ ਮੁਕਤ ਕਰਵਾਉਣ ਲਈ ਭਾਰਤੀ ਸੁਰਬੀਰ ਫੌਜੀ ਯੋਧਿਆਂ ਵੱਲੋਂ ਬਹੁਤ ਹੀ ਦਲੇਰੀ ਨਾਲ ਜੰਗ ਲੜੀ ਅਤੇ ਦੁਸ਼ਮਣਾਂ ਦਾ ਸਫਾਇਆ ਕਰਕੇ ਬੜੀ ਸ਼ਾਨ ਨਾਲ ਕਾਰਗਿੱਲ ਦੀ ਜੰਗ ਜਿੱਤੀ। ਇਸ ਜੰਗ ਨੂੰ ਜਿੱਤਣ ਲਈ ਦੁਸ਼ਮਣ ਨਾਲ ਲੜਦਿਆਂ ਅਨੇਕਾਂ ਭਾਰਤੀ ਫੌਜੀਆਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਜਿੰਨ੍ਹਾਂ ’ਚ ਜਿਲ੍ਹਾ ਲੁਧਿਆਣਾ ਦੇ ਛੋਟੇ ਜਿਹੇ ਪਿੰਡ ਬੜੈਚ ਦਾ ਇਕ ਸੂਰਬੀਰ ਯੋਧਾ ਬਲਵੰਤ ਸਿੰਘ ਬੜੈਚ ਵੀ ਸ਼ਾਮਿਲ ਸੀ, ਜੋ ਦੁਸ਼ਮਣ ਨੂੰ ਲੋਹੇ ਦੇ ਚਨੇ ਚਬਾਉਂਦਿਆਂ ਸ਼ਹਾਦਤ ਦਾ ਜਾਮ ਪੀ ਗਿਆ । ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਅਮਰ ਰੱਖਣ ਲਈ ਉਨ੍ਹਾਂ ਦਾ ਪਰਿਵਾਰ ਅਤੇ ਨਗਰ ਹਰ ਸਾਲ ਉਨ੍ਹਾਂ ਦੀ ਬਰਸੀ ਮਨਾਉਂਦਾ ਆ ਰਿਹਾ ਹੈ। ਪਿਛਲੇ ਸਾਲਾਂ ਵਾਂਗੂ ਇਸ ਸਾਲ ਵੀ ਸ਼ਹੀਦ ਬਲਵੰਤ ਸਿੰਘ ਬੜੈਚ ਦੀ 28ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਬੜੈਚ ਨੇੜੇ ਪਿੰਡ ਹਾਂਸ ਕਲਾਂ-ਹੇਰਾਂ ਵਿਖੇ ਮਨਾਈ ਜਾ ਰਹੀ ਹੈ । ਇਸ ਸਬੰਧੀ ਸ਼ਹੀਦ ਬਲਵੰਤ ਸਿੰਘ ਬੜੈਚ ਦਾ ਭਰਾ ਜਸਵੰਤ ਸਿੰਘ ਬੜੈਚ (ਏ.ਡੀ.ਸੀ. ਪਠਾਨਕੋਟ), ਰਘਵੀਰ ਸਿੰਘ ਕਾਲਾ ਅਤੇ ਭਾਜਪਾ ਆਗੂ ਅਜੀਤ ਸਿੰਘ ਅਖਾੜਾ ਨੇ ਦੱਸਿਆ ਕਿ ਸ਼ ਹੀਦ ਬਲਵੰਤ ਸਿੰਘ ਦੀ ਸਾਲਾਨਾ ਬਰਸੀ ਸਮਾਗਮ ਮਿਤੀ 13 ਸਤੰਬਰ 2026 ਨੂੰ ਪਿੰਡ ਬੜੈਚ ’ਚ ਸ਼ੁਰੂ ਹੋਣਗੇ ,ਇਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਅਤੇ ਮਿਤੀ 15 ਸਤੰਬਰ ਨੂੰ ਬਰਸੀ ਵਾਲੇ ਦਿਨ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ 13 ਅਤੇ 14 ਸਤੰਬਰ ਨੂੰ ਰਾਤੀ ਦੀਵਾਨ ਸਜਾਏ ਜਾਣਗੇ। ਸਮਾਗਮਾਂ ਦੌਰਾਨ ਸੰਤ ਮਹਾਂਪੁਰਸ਼ ਬਾਬਾ ਗੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਲਖਵੀਰ ਸਿੰਘ ਭੈਣੀ ਵਾਲੇ, ਸੰਤ ਬਾਬਾ ਕੁਲਦੀਪ ਸਿੰਘ ਠਾਠ ਮਾਜਰੀ ਵਾਲੇ, ਸੰਤ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲੇ, ਉਦਾਸੀਨ ਬਾਵਾ ਹਰਜੀਤ ਸਿੰਘ, ਬਾਬਾ ਜਸ਼ਨਪ੍ਰੀਤ ਸਿੰਘ ਢੋਲਣ ਵਾਲੇ, ਭਾਈ ਪਿੰਦਰਪਾਲ ਸਿੰਘ, ਬਾਬਾ ਗੁਰਦੀਪ ਸਿੰਘ ਜੱਥਾ ਟਾਂਡੇ ਵਾਲੇ, ਬਾਬਾ ਹਰਪ੍ਰੀਤ ਸਿੰਘ ਚੋਟੀਆਂ ਕਲਾਂ ਵਾਲੇ ਸੰਗਤਾਂ ਨੂੰ ਕਥਾ ਕੀਰਤਨ ਕਰਕੇ ਨਿਹਾਲ ਕਰਨਗੇ।
ਪਿਛਲੀ ਖ਼ਬਰ ਮੋਗਾ ਵਿਖੇ ਜ਼ਿਲ੍ਹਾ ਯੂਥ ਕਾਂਗਰਸ ਵਲੋਂ ਮਾਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ 82ਵਾਂ ਸਥਾਪਨਾ ਦਿਵਸ ਬੂਟੇ ਲਗਾ ਕੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।