10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਤਿੰਨ ਰੋਜ਼ਾ ਸਿਧਾਂਤਕ ਸਕੂਲ ਕੈਂਪ ਲਗਾਇਆ

ਮੋਗਾ, 9 ਸਤੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਵਲੋਂ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੇ ਕਾਮਰੇਡ ਗੁਰਮੇਲ ਸਿੰਘ ਮੋਗਾ ਦੀ ਨਿੱਘੀ ਯਾਦ ਵਿਚ 22ਵਾਂ ਤਿੰਨ ਰੋਜ਼ਾ ਸਿਧਾਂਤਕ ਸਕੂਲ ਖਜ਼ਿਆਰ ਵਿਖੇ ਲਗਾਇਆ ਗਿਆ। ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਅਤੇ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਦੱਸਿਆ ਕਿ ਇਸ ਸਿਧਾਂਤਕ ਸਕੂਲ ਵਿਚ ਪੰਜਾਬ ਰੋਡਵੇਜ਼ ਦੇ 18 ਡੀਪੂਆਂ ਦੇ ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਅਜੀਤ ਡੈਸਕ 10-09-2026
ਮੋਗਾ, 9 ਸਤੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਵਲੋਂ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੇ ਕਾਮਰੇਡ ਗੁਰਮੇਲ ਸਿੰਘ ਮੋਗਾ ਦੀ ਨਿੱਘੀ ਯਾਦ ਵਿਚ 22ਵਾਂ ਤਿੰਨ ਰੋਜ਼ਾ ਸਿਧਾਂਤਕ ਸਕੂਲ ਖਜ਼ਿਆਰ ਵਿਖੇ ਲਗਾਇਆ ਗਿਆ। ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਅਤੇ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਦੱਸਿਆ ਕਿ ਇਸ ਸਿਧਾਂਤਕ ਸਕੂਲ ਵਿਚ ਪੰਜਾਬ ਰੋਡਵੇਜ਼ ਦੇ 18 ਡੀਪੂਆਂ ਦੇ ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਕਾਮਰੇਡ ਜਗਰੂਪ ਸਿੰਘ ਮੁੱਖ ਸਲਾਹਕਾਰ ਨੇ ਰੋਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ, ਰਾਜਨੀਤਿਕ ਆਰਥਿਕਤਾ ਅਤੇ ਏ.ਆਈ. ਤਕਨੀਕ ਦਾ ਆਉਣ ਵਾਲੇ ਸਮੇਂ ਵਿੱਚ ਰੋਲ ਵਿਸ਼ਿਆਂ ਸਬੰਧੀ, ਡਾ. ਇੰਦਰਵੀਰ ਗਿੱਲ ਨੇ ਏਟਕ ਜਥੇਬੰਦੀ ਅਤੇ ਖੱਬੇ ਪੱਖੀ ਲਹਿਰ ਦਾ ਇਤਿਹਾਸ ਵਿਸ਼ੇ ਸਬੰਧੀ, ਕਾਮਰੇਡ ਚਰਨਜੀਤ ਛਾਗਾਂ ਰਾਏ ਐਡਵੋਕੇਟ ਨੇ ਇਤਿਹਾਸ ਦੀ ਪਦਾਰਥਵਾਦ ਵਿਆਖਿਆ ਅਤੇ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੌਜੂਦਾ ਸਮੇਂ ਦੌਰਾਨ ਦਰਪੇਸ਼ ਚੁਨੌਤੀਆਂ ਵਿਸ਼ਿਆਂ ਸਬੰਧੀ ਬਤੌਰ ਅਧਿਆਪਕ ਵਿਚਾਰ ਸਾਂਝੇ ਕੀਤੇ। ਕਾਮਰੇਡ ਜਗਰੂਪ ਸਿੰਘ ਨੇ ਨੌਜਵਾਨ ਪੀੜੀ ਨੂੰ ਸੱਦਾ ਦਿੱਤਾ ਕਿ ਮਾਰਕਸਵਾਦ ਸਾਡਾ ਸਾਰਿਆਂ ਦਾ ਅਸਲੀ ਰਾਹ ਦਸੇਰਾ ਹੈ। ਇਸ ਕਰਕੇ ਆਓ ਸਾਰੇ ਇਸ ਸਿਧਾਂਤ ਤੋਂ ਰੌਸ਼ਨੀ ਲੈਂਦੇ ਹੋਏ ਆਪਣੇ ਜੀਵਨ ਅਤੇ ਲੋਕਾਂ ਨੂੰ ਜਥੇਬੰਦ ਕਰਨ ਵਿਚ ਅਮਲ ਕਰੀਏ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਕਿਤਾਬਾਂ ਅਤੇ ਲਾਇਬ੍ਰੇਰੀਆਂ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਕਿਤਾਬਾਂ ਹੀ ਸਾਡਾ ਸੱਚਾ ਮਿੱਤਰ ਸਾਬਿਤ ਹੋ ਸਕਦੀਆਂ ਹਨ। ਇਸ ਮੌਕੇ ਜਥੇਬੰਦੀ ਦੇ ਸੂਬਾ ਚੇਅਰਮੈਨ ਜਗਦੀਸ਼ ਸਿੰਘ ਚਾਹਲ, ਸੂਬਾ ਪ੍ਰਧਾਨ ਦੀਦਾਰ ਸਿੰਘ ਮੰਡ, ਜਨਰਲ ਸਕੱਤਰ ਗੁਰਜੰਟ ਸਿੰਘ ਕੋਕਰੀ, ਮੁੱਖ ਸਲਾਹਕਾਰ ਬਲਵਿੰਦਰ ਸਿੰਘ ਰੋਪੜ, ਮੀਤ ਪ੍ਰਧਾਨ ਗੁਰਜੀਤ ਸਿੰਘ, ਮੀਤ ਪ੍ਰਧਾਨ ਇਕਬਾਲ ਸਿੰਘ ਪਠਾਨਕੋਟ, ਵਿਕਰਮਜੀਤ ਸਿੰਘ ਛੀਨਾ, ਮਨਜੀਤ ਸਿੰਘ ਗਿੱਲ, ਰਣਜੀਤ ਸਿੰਘ ਰਾਣਾ, ਪੰਜਾਬ ਪੈਨਸ਼ਨਰ ਯੂਨੀਅਨ ਦੇ ਸੂਬਾਈ ਚੇਅਰਮੈਨ ਅਵਤਾਰ ਸਿੰਘ ਗਗੜਾ, ਸੂਬਾ ਮੁੱਖ ਸਲਾਹਕਾਰ ਗੁਰਮੇਲ ਸਿੰਘ, ਇਕਬਾਲ ਸਿੰਘ ਪਠਾਨਕੋਟ, ਜਗਸੀਰ ਸਿੰਘ ਖੋਸਾ ਨਰੇਗਾ ਮਜ਼ਦੂਰ ਆਗੂ, ਰੋਡਵੇਜ਼ ਅਜੇ ਕੁਮਾਰ ਸਨੋਤਰਾ, ਕੁਲਦੀਪ ਸਿੰਘ, ਜਗਸੀਰ ਸਿੰਘ, ਸੰਦੀਪ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਦੀਪ ਸਿੰਘ, ਯਸ਼ਪਾਲ, ਪ੍ਰਿਤਪਾਲ ਸਿੰਘ, ਅਮਰੀਕ ਸਿੰਘ, ਮਲਕੀਤ ਭੱਟੀ, ਕੁਲਵਿੰਦਰ ਸਿੰਘ, ਜਗਦੀਪ ਸਿੰਘ, ਗੁਰਲਾਲ ਸਿੰਘ , ਗੁਰਭੇਜ ਸਿੰਘ, ਮਿਲਖ ਰਾਜ, ਨਰੇਸ਼ ਪਾਲ ਸੋਢੀ, ਮੋਹਨਜੀਤ ਸਿੰਘ, ਹਰਬੰਸ ਸਿੰਘ, ਹਰਜਿੰਦਰ ਸਿੰਘ, ਨਸੀਬ ਸਿੰਘ, ਮਹਿੰਦਰ ਸਿੰਘ, ਚਮਕੌਰ ਸਿੰਘ, ਤਰਸੇਮ ਨਰੂਲਾ, ਸੋਢੀ ਸਿੰਘ, ਜਗਪਾਲ ਸਿੰਘ, ਅਜਮੇਰ ਸਿੰਘ, ਭੁਪਿੰਦਰ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਇਨਫਲੂਐਂਜ਼ਾ ਲਾਈਕ ਇਲਨੈੱਸ ਤੋਂ ਬਚਾਅ ਲਈ ਸਿਹਤ ਵਿਭਾਗ ਮੋਗਾ ਵਲੋਂ ਐਡਵਾਈਜ਼ਰੀ ਜਾਰੀ ਬੁਖ਼ਾਰ, ਖੰਘ, ਗਲੇ ਦੇ ਦਰਦ ਆਦਿ ਲੱਛ... ਅਗਲੀ ਖ਼ਬਰ ਗੁਰਚਰਨ ਸਿੰਘ ਠੱਠੀ ਭਾਈ ਸਰਕਲ ਮਾੜੀ ਮੁਸਤਫ਼ਾ ਅਤੇ ਸਤਵੰਤ ਸਿੰਘ ਬਰਾੜ ਲੰਗੇਆਣਾ ਪੁਰਾਣਾ ਸਰਕਲ ਭਲੂਰ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।