ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਬਾਘਾ ਪੁਰਾਣਾ
ਵਪਾਰ ਮੰਡਲ ਦਾ ਗਠਨ, ਨਵੀਂ ਟੀਮ ਦਾ ਕੀਤਾ ਸਨਮਾਨ
ਬਾਘਾ ਪੁਰਾਣਾ, 2 ਸਤੰਬਰ (ਟਿੰਕੂ ਕਾਠਪਾਲ)-ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਵੱਡੇ ਪੱਧਰ ‘ਤੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕੀਤਾ ਜਾ ਰਹਾ ਹੈ। ਇਸੇ ਲੜੀ ਤਹਿਤ ਬਾਘਾ ਪੁਰਾਣਾ ਵਿਖੇ ਵਪਾਰ ਮੰਡਲ ਹਲਕਾ ਪ੍ਰਧਾਨ ਪਵਨ ਗੋਇਲ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਦੌਰਾਨ ਹਲਕਾ ਪੱਧਰੀ ਵਪਾਰ ਮੰਡਲ ਦਾ ਗਠਨ ਕੀਤਾ ਗਿਆ।
ਬਾਘਾ ਪੁਰਾਣਾ, 2 ਸਤੰਬਰ (ਟਿੰਕੂ ਕਾਠਪਾਲ)-ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਵੱਡੇ ਪੱਧਰ ‘ਤੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕੀਤਾ ਜਾ ਰਹਾ ਹੈ। ਇਸੇ ਲੜੀ ਤਹਿਤ ਬਾਘਾ ਪੁਰਾਣਾ ਵਿਖੇ ਵਪਾਰ ਮੰਡਲ ਹਲਕਾ ਪ੍ਰਧਾਨ ਪਵਨ ਗੋਇਲ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਦੌਰਾਨ ਹਲਕਾ ਪੱਧਰੀ ਵਪਾਰ ਮੰਡਲ ਦਾ ਗਠਨ ਕੀਤਾ ਗਿਆ। ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਮੋਗਾ ਫ਼ਿਰੋਜ਼ਪੁਰ ਦੇ ਵਪਾਰ ਮੰਡਲ ਇੰਚਾਰਜ ਬਾਲ ਕਿਸ਼ਨ ਗਰਗ ਬਾਲੀ ਨੇ ਵਿਸ਼ੇਸ਼ ਤੌਰ ‘ ਤੇ ਸ਼ਿਰਕਤ ਕੀਤੀ ਅਤੇ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨ ਪੱਤਰ ਵੰਡੇ। ਸੀਨੀਅਰ ਮੀਤ ਪ੍ਰਧਾਨ ਲਵਲੀ ਬਾਂਸਲ, ਮਨੋਜ ਗੋਇਲ, ਤਨੂ ਗੋਇਲ, ਜਨਰਲ ਸੈਕਟਰੀ ਸੁਮਿਤ ਪਾਲ ਚੈਰੀ ਭਾਟੀਆ, ਸੁਰਿੰਦਰ ਬਾਂਸਲ, ਮੀਤ ਪ੍ਰਧਾਨ ਭੁਪਿੰਦਰ ਸਿੰਘ ਭਿੰਦੀ, ਸੁਰਿੰਦਰ ਕੁਮਾਰ ਮਾਟਾ, ਵਿਕਾਸ ਬਾਂਸਲ, ਸੈਕਟਰੀ ਤੇ ਜੁਆਇੰਟ ਸੈਕਟਰੀ ਬਿੱਟਾ ਜਿੰਦਲ (ਸੈਕਟਰੀ), ਯੋਗੇਸ਼ (ਜੁਆਇੰਟ ਸੈਕਟਰੀ) ਪ੍ਰੈੱਸ ਤੇ ਸੋਸ਼ਲ ਮੀਡੀਆ ਕੁਲਵੰਤ ਸਿੰਘ ਮੱਕੜ (ਪ੍ਰੈੱਸ ਸਕੱਤਰ), ਸ਼ਿਵਰਾਜ ਸਿੰਘ (ਜੁਆਇੰਟ ਪ੍ਰੈੱਸ ਸਕੱਤਰ), ਚੰਦਨ ਸੇਠੀ (ਸੋਸ਼ਲ ਮੀਡੀਆ ਇੰਚਾਰਜ) ਖ਼ਜ਼ਾਨਚੀ ਸਾਹਿਲ ਬਾਂਸਲ (ਕੈਸ਼ੀਅਰ), ਅਮਿਤ ਜਿੰਦਲ (ਜੁਆਇੰਟ ਕੈਸ਼ੀਅਰ), ਸਰਕਲ ਪ੍ਰਧਾਨ ਪਵਨ ਬਾਂਸਲ, ਜਗਸੀਰ ਮਾਨ, ਰਜਿੰਦਰ ਕੁਮਾਰ, ਦੇਵੀ ਦਿਆਲ ਸ਼ਰਮਾ ਕੋਰ ਕਮੇਟੀ ਮੈਂਬਰ ਅਤੇ ਵਰਕਿੰਗ ਮੈਂਬਰ ਥਾਪਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਲ ਕਿਸ਼ਨ ਗਰਗ ਬਾਲੀ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਮੋਗਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚ ਸੰਗਠਨ ਮਜ਼ਬੂਤ ਕਰਨ ਦੀ ਦਿੱਤੀ ਜ਼ਿੰਮੇਵਾਰੀ ਲਗਭਗ ਪੂਰੀ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਅਕਾਲੀ ਦਲ ਵੱਡੀ ਲੀਡ ਨਾਲ ਸਰਕਾਰ ਬਣਾਏਗਾ। ਇਸ ਸਮਾਗਮ ਦੌਰਾਨ ਸ਼ਹਿਰੀ ਪ੍ਰਧਾਨ ਪਵਨ ਢੰਡ, ਰਣਧੀਰ ਸਿੰਘ ਥਰਾਜ, ਐਸ.ਓ.ਆਈ. ਪ੍ਰਧਾਨ ਸੁਖਬੀਰ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਐਡਵੋਕੇਟ ਰਾਮ ਬਾਂਸਲ, ਪ੍ਰਧਾਨ ਰਣਜੀਤ ਸਿੰਘ, ਕਰਮ ਸਿੰਘ ਮਾਹਲਾ ਸਮੇਤ ਵੱਡੀ ਗਿਣਤੀ ‘ਚ ਆਗੂ ਤੇ ਵਰਕਰ ਹਾਜ਼ਰ ਸਨ।