31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

‘ ਅਜੀਤ’ ਉਪ-ਦਫ਼ਤਰ ਦੇ ਸੀਨੀ. ਆਪ੍ਰੇਟਰ ਗੁਰਤੇਜ ਸਿੰਘ ਬਰਾੜ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ

ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-’ਅਜੀਤ’ ਉਪ ਦਫ਼ਤਰ ਮੋਗਾ ਵਿਖੇ ਕਰੀਬ 26 ਸਾਲ ਤੋ ਬਤੌਰ ਸੀਨੀ. ਆਪ੍ਰੇਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਬਰਾੜ, ਹਰਦੀਪ ਕੌਰ ਬਰਾੜ, ਨਸੀਬ ਕੌਰ ਬਰਾੜ ਦੇ ਸਤਿਕਾਰਯੋਗ ਪਿਤਾ ਤੇ ਅਮਨਦੀਪ ਕੌਰ ਦੇ ਸਹੁਰਾ ਸਾਹਿਬ ਗੁਰਚਰਨ ਸਿੰਘ ਬਰਾੜ ਜੋ ਬੀਤੀ ਦਿਨੀਂ 21 ਅਗਸਤ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ‘ਚ ਜਾ ਬਿਰਾਜੇ ਸਨ।

ਅਜੀਤ ਡੈਸਕ 31-08-2026
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-’ਅਜੀਤ’ ਉਪ ਦਫ਼ਤਰ ਮੋਗਾ ਵਿਖੇ ਕਰੀਬ 26 ਸਾਲ ਤੋ ਬਤੌਰ ਸੀਨੀ. ਆਪ੍ਰੇਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਬਰਾੜ, ਹਰਦੀਪ ਕੌਰ ਬਰਾੜ, ਨਸੀਬ ਕੌਰ ਬਰਾੜ ਦੇ ਸਤਿਕਾਰਯੋਗ ਪਿਤਾ ਤੇ ਅਮਨਦੀਪ ਕੌਰ ਦੇ ਸਹੁਰਾ ਸਾਹਿਬ ਗੁਰਚਰਨ ਸਿੰਘ ਬਰਾੜ ਜੋ ਬੀਤੀ ਦਿਨੀਂ 21 ਅਗਸਤ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ‘ਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਬਾਬਾ ਨਾਜ਼ਰ ਸਿੰਘ ਜੀ ਲੰਗੇਆਣਾ ਨਵਾਂ ਵਿਖੇ ਉਨ੍ਹਾਂ ਨਮਿਤ ਹੋਈ ਅੰਤਿਮ ਅਰਦਾਸ ‘ਚ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਉੱਥੇ ਉਨ੍ਹਾਂ ਸਵਰਗੀ ਗੁਰਚਰਨ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਵੀ ਭੇਟ ਕੀਤੇ। ਇਸ ਮੌਕੇ ਭਾਈ ਪਲਵਿੰਦਰ ਸਿੰਘ ਕੜਿਆਲ ਵਾਲਿਆਂ ਨੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਰਾਹੀ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਤੇ ਜ਼ਿੰਦਗੀ ਅਤੇ ਮੌਤ ਤੇ ਫ਼ਲਸਫ਼ੇ ਤੋ ਵੀ ਲੋਕਾਂ ਨੂੰ ਜਾਣੂੰ ਕਰਵਾਇਆ। ਸਟੇਜ ਦਾ ਸੰਚਾਲਨ ਕਰਦਿਆਂ ਪ੍ਰਿੰਸੀਪਲ ਕਪਤਾਨ ਸਿੰਘ ਨੇ ਸਵ: ਗੁਰਚਰਨ ਸਿੰਘ ਬਰਾੜ ਲੰਗੇਆਣਾ ਦੇ ਜੀਵਨ ‘ਤੇ ਵਿਸਥਾਰ ਸਹਿਤ ਚਾਨਣਾ ਪਾਇਆ। ਸ਼ਰਧਾਂਜਲੀ ਸਮਾਗਮ ‘ਚ ਇਕੱਤਰ ਵੱਡੀ ਗਿਣਤੀ ‘ਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ‘ਅਜੀਤ’ ਉਪ ਦਫ਼ਤਰ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ, ਮਾਸਟਰ ਹਰਬੰਸ ਸਿੰਘ, ਕਮਲਜੀਤ ਸਿੰਘ ਬਰਾੜ ਸਪੁੱਤਰ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਗੁਰਚਰਨ ਸਿੰਘ ਬਰਾੜ ਗੁਰਮਤਿ ਦੇ ਧਾਰਨੀ ਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਜਿਨ੍ਹਾਂ ਦਾ ਧਾਰਮਿਕ ਤੇ ਸਮਾਜ ਸੇਵੀ ਖੇਤਰ ਵਿਚ ਵਡਮੁੱਲਾ ਯੋਗਦਾਨ ਸੀ ਤੇ ਅੱਜ ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਹੈ, ਉੱਥੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦਾ ਹਰ ਰੋਜ ਗੁਰਦੁਆਰਾ ਸਾਹਿਬ ਜਾਣਾ, ਗੁਰਬਾਣੀ ਸਰਵਨ ਕਰਨਾ ਉਨ੍ਹਾਂ ਦਾ ਨਿੱਤਨੇਮ ਸੀ ਤੇ ਪਿੰਡ ਦੇ ਵਿਕਾਸ ਲਈ ਵੀ ਉਨ੍ਹਾਂ ਨੇ ਕੋਈ ਕਸਰ ਨਹੀ ਛੱਡੀ, ਅੱਜ ਉਨ੍ਹਾਂ ਦੀਆਂ ਦੋਵੇਂ ਧੀਆਂ ਹਰਦੀਪ ਕੌਰ ਬਰਾੜ, ਨਸੀਬ ਕੌਰ ਬਰਾੜ ਤੇ ਸਪੁੱਤਰ ਗੁਰਤੇਜ ਸਿੰਘ ਬਰਾੜ ਵੀ ਆਪਣੇ ਮਾਤਾ ਪਿਤਾ ਦੇ ਪਦ ਚਿੰਨ੍ਹਾਂ ‘ਤੇ ਚੱਲਦਿਆਂ ਸਮਾਜ ਸੇਵੀ ਤੇ ਧਾਰਮਿਕ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ਤੇ ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਰਾੜ ਪਰਿਵਾਰ ਦਾ ਆਪਣੇ ਇਲਾਕੇ ਵਿਚ ਚੰਗਾ ਅਸਰ ਰਸੂਖ਼ ਹੈ। ਇਸ ਮੌਕੇ ਦਫ਼ਤਰ ਇੰਚਾਰਜ ਸੁਰਿੰਦਰਪਾਲ ਸਿੰਘ ਨੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜਿਆ ਸ਼ੋਕ ਸੰਦੇਸ਼ ਵੀ ਪੜਿਆ। ਸ਼ਰਧਾਂਜਲੀ ਸਮਾਗਮ ਤੋ ਪਹਿਲਾਂ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ, ਬਰਿੰਦਰ ਸ਼ਰਮਾ ਮਧੇਕੇ ਜ਼ਿਲ੍ਹਾ ਪ੍ਰਧਾਨ ਆਪ ਪਾਰਟੀ ਤੇ ਚੇਅਰਮੈਨ, ਬਰਜਿੰਦਰ ਸਿੰਘ ਮੱਖਣ ਬਰਾੜ ਨੇ ਗੁਰਤੇਜ ਸਿੰਘ ਬਰਾੜ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰੀਤਮ ਸਿੰਘ ਭਲੂਰ (ਦਾਮਾਦ), ਜਸਵੀਰ ਸਿੰਘ ਲੁਧਿਆਣਾ ਡੀ.ਐਮ.ਸੀ (ਦਾਮਾਦ)., ਆਦਰਸ਼ਪ੍ਰੀਤ ਕੌਰ ਪੋਤਰੀ, ਰਾਜਨਦੀਪ ਸਿੰਘ ਪੋਤਰਾ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਰਜਿੰਦਰ ਸਿੰਘ ਡੱਲਾ ਮੈਂਬਰ ਪੀ.ਏ.ਸੀ., ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਹਰਚਰਨ ਸਿੰਘ ਸਰਪੰਚ, ਜਗਦੇਵ ਸਿੰਘ ਸਾਬਕਾ ਸਰਪੰਚ, ਬਾਪੂ ਨਿਸ਼ਾਨ ਸਿੰਘ, ਮਾ. ਜਸਵੀਰ ਸਿੰਘ, ਸੁਖਪ੍ਰੀਤ ਸਿੰਘ ਸੁਖ, ਜਥੇ. ਬਲਤੇਜ ਸਿੰਘ ਲੰਗੇਆਣਾ ਸੀ. ਆਗੂ, ਜਗਜੀਤ ਸਿੰਘ ਗਿੱਲ ਸਾਬਕਾ ਐਸ.ਪੀ., ਡਾ. ਜਸਵਿੰਦਰ ਸਿੰਘ ਬਰਾੜ ਸਾਬਕਾ ਡਿਪਟੀ ਡਾਇਰੈਕਟਰ ਤੇ ਸਟੇਟ ਐਵਾਰਡੀ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ, ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ, ਜਗਸੀਰ ਸਿੰਘ ਕਾਲੇਕੇ ਸੀ. ਕਾਂਗਰਸੀ ਆਗੂ, ਬਲਵੀਰ ਸਿੰਘ, ਚਰਨਜੀਤ ਸਿੰਘ ਧਾਲੀਵਾਲ, ਜਥੇ. ਬੂਟਾ ਸਿੰਘ ਰਣਸੀਂਹ, ਗੁਰਦੇਵ ਸਿੰਘ ਨੰਬਰਦਾਰ ਬਾਘਾ ਪੁਰਾਣਾ, ਮੇਜਰ ਸਿੰਘ ਬਾਘਾ ਪੁਰਾਣਾ, ਸਰਪੰਚ ਜਗਤਾਰ ਸਿੰਘ ਕੋਕਰੀ, ਅਮਰਜੀਤ ਸਿੰਘ ਕੋਕਰੀ, ਬਾਬਾ ਇਕਬਾਲ ਸਿੰਘ ਲੰਗੇਆਣਾ, ਜਗਦੀਪ ਸਿੰਘ ਕੋਕਰੀ, ਸੂਬੇਦਾਰ ਚੜ੍ਹਤ ਸਿੰਘ, ਮਾਹਣਾ ਮੈਂਬਰ, ਹਰਦੇਵ ਸਿੰਘ ਨੰਬਰਦਾਰ, ਸੁਖਦੇਵ ਸਿੰਘ ਆੜ੍ਹਤੀ, ਸੂਬਾ ਸਿੰਘ ਕਾਂਗਰਸੀ ਆਗੂ, ਸੁੱਖਾ ਲੰਗੇਆਣਾ, ਬਰਜਿੰਦਰ ਸਿੰਘ ਭ ੁੱਲਰ, ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਚੇਅਰਮੈਨ ਜਗਰੂਪ ਸਿੰਘ, ਤੇਜਿੰਦਰ ਸਿੰਘ, ਅਸ਼ੋਕ ਬਾਂਸਲ, ਇਕਬਾਲ ਸਿੰਘ ਖਹਿਰਾ ਪੱਤਰਕਾਰ, ਜਸਪਾਲ ਸਿੰਘ ਸੱਗੂ, ਗੁਰਤੇਜ ਸਿੰਘ ਬੱਬੀ, ਹਰਜੀਤ ਸਿੰਘ, ਲਖਵੀਰ ਸਿੰਘ, ਧਰਮ ਸਿੰਘ, ਹਰਦੇਵ ਸਿੰਘ ਮਾਨ, ਹਰਪਾਲ ਸਿੰਘ ਸਹਾਰਨ, ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ, ਜਗਰੂਪ ਸਿੰਘ ਸਰੋਆ, ਜਗਰੂਪ ਸਿੰਘ ਮਠਾੜੂ, ਗੁਰਮੀਤ ਸਿੰਘ ਮਾਣੂੰਕੇ, ਟਿਕੂ ਕਾਠਪਾਲ, ਗੁਰਮੀਤ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਪੋਪਲੀ, ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ, ਹੰਸ ਕੁਮਾਰ ਪੱਬੀ, ਨਵਦੀਪ ਸਿੰਘ (ਸਮੂਹ ਅਜੀਤ ਸਟਾਫ਼), ਕ੍ਰਿਸ਼ਨ ਸਿੰਗਲਾ, ਬਲਤੇਜ ਸਿੰਘ,ਦਿਲਬਾਗ ਸਿੰਘ ਬਾਗੀ ਤੋ ਇਲਾਵਾ ਇਲਾਕੇ ਦੇ ਪੰਚ ਸਰਪੰਚ, ਰਾਜਸੀ, ਧਾਰਮਿਕ, ਸਮਾਜ ਸੇਵੀ ਤੇ ਪਿੰਡ ਦੇ ਪਤਵ ੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੀਮਤੀ ਸ਼ਾਂਤੀ ਗਾਬਾ ਨਮਿਤ ਅੰਤਿਮ ਅਰਦਾਸ ਸਮਾਗਮ ਨਾਮਵਰ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਕੁਝ ਮੁੱਖ ਅਹੁਦੇਦਾਰ ਪਾਰਟੀ ’ਚੋਂ ਬਰਖ਼ਾਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।