30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ 6 ਸਤੰਬਰ ਨੂੰ ਅਧਿਆਪਕ ਦਿਵਸ ’ਤੇ 25 ਅਧਿਆਪਕਾ ਦਾ ਸਨਮਾਨ ਕੀਤਾ ਜਾਵੇਗਾ-ਵਿਜੇ ਮਦਾਨ, ਰਾਜੀਵ ਬੇਦੀ

ਮੋਗਾ, 29 ਅਗਸਤ (ਗੁਰਤੇਜ ਸਿੰਘ ਬੱਬੀ)-ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਸਾਥੀ ਅਤੇ ਬਠਿੰਡਾ ਜੇਲ੍ਹ ਵਿਚ ਨਜ਼ਰਬੰਦ ਭਾਈ ਗੁਰਮੀਤ ਸਿੰਘ ਖ਼ਾਲਸਾ ਬੁੱਕਣ ਵਾਲਾ ਦੇ ਪਿਤਾ ਬਲਵਿੰਦਰ ਸਿੰਘ ਪਟਵਾਰੀ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਅਤੇ ਅੱਜ ਪੰਜਾਬ ਭਰ ਵਿਚੋਂ ਪੁੱਜੀਆਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਗੁਰਮੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਪਟਵਾਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੁੱਕਣ ਵਾਲਾ ਦੇ ਸ਼ਮਸ਼ਾਨ ਘਾਟ ਵਿਚ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਭਾਈ ਗੁਰਮੀਤ ਸਿੰਘ ਖ਼ਾਲਸਾ ਅੱਜ ਕੱਲ੍ਹ ਬਠਿੰਡਾ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਨੇ ਬਠਿੰਡਾ ਜੇਲ੍ਹ ਤੋਂ ਪਰੋਲ ਤੋਂ ਆ ਕੇ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਨਿਭਾਈਆਂ ਅਤੇ ਪਿਤਾ ਬਲਵਿੰਦਰ ਸਿੰਘ ਪਟਵਾਰੀ ਦੀ ਚਿਖਾ ਨੂੰ ਅਗਨੀ ਭੇਟ ਕੀਤੀ।

ਮੋਗਾ ਵਿਖੇ ਰੋਟਰੀ ਕਲੱਬ ਮੋਗਾ ਸਿਟੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਗੁਰਜੀਤ ਸਿੰਘ, ਵਿਨੋਦ ਗਰਗ ਤੇ ਕਲੱਬ ਮੈਂਬਰ। ਤਸਵੀਰ : ਜਸਪਾਲ ਸਿੰਘ ਬੱਬੀ 30-08-2026
ਮੋਗਾ, 29 ਅਗਸਤ (ਗੁਰਤੇਜ ਸਿੰਘ ਬੱਬੀ)-ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਸਾਥੀ ਅਤੇ ਬਠਿੰਡਾ ਜੇਲ੍ਹ ਵਿਚ ਨਜ਼ਰਬੰਦ ਭਾਈ ਗੁਰਮੀਤ ਸਿੰਘ ਖ਼ਾਲਸਾ ਬੁੱਕਣ ਵਾਲਾ ਦੇ ਪਿਤਾ ਬਲਵਿੰਦਰ ਸਿੰਘ ਪਟਵਾਰੀ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਅਤੇ ਅੱਜ ਪੰਜਾਬ ਭਰ ਵਿਚੋਂ ਪੁੱਜੀਆਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਗੁਰਮੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਪਟਵਾਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੁੱਕਣ ਵਾਲਾ ਦੇ ਸ਼ਮਸ਼ਾਨ ਘਾਟ ਵਿਚ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਭਾਈ ਗੁਰਮੀਤ ਸਿੰਘ ਖ਼ਾਲਸਾ ਅੱਜ ਕੱਲ੍ਹ ਬਠਿੰਡਾ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਨੇ ਬਠਿੰਡਾ ਜੇਲ੍ਹ ਤੋਂ ਪਰੋਲ ਤੋਂ ਆ ਕੇ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਨਿਭਾਈਆਂ ਅਤੇ ਪਿਤਾ ਬਲਵਿੰਦਰ ਸਿੰਘ ਪਟਵਾਰੀ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਭਾਈ ਗੁਰਮੀਤ ਸਿੰਘ ਖ਼ਾਲਸਾ ਨੇ ਆਪਣੇ ਪਿਤਾ ਦੀ ਅੰਤਿਮ ਵਿਦਾਇਗੀ ਵਿੱਚ ਸ਼ਾਮਲ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਗਤਾਂ ਦੇ ਬੇਹੱਦ ਰਿਣੀ ਹਨ ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਕੇ ਉਨ੍ਹਾਂ ਦੇ ਪਿਤਾ ਦੀ ਅੰਤਿਮ ਵਿਦਾਇਗੀ ਵਿਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਉਹ ਗੁਰੂ ਦਾ ਭਾਣਾ ਮੰਨਣ ਵਾਲੇ ਸਿੱਖ ਹਨ ਤੇ ਮੌਤ ਇਕ ਅਟੱਲ ਸਚਾਈ ਹੈ, ਪਰ ਪਿਤਾ ਦਾ ਸਾਇਆ ਚਲਿਆ ਜਾਣਾ ਬੱਚਿਆਂ ਲਈ ਅਸਹਿ ਹੁੰਦਾ ਹੈ। ਇਸ ਮੌਕੇ ਪੰਜਾਬ ਭਰ ਵਿਚੋਂ ਪੁੱਜੇ ਆਗੂਆਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ, ਦੀਪ ਸਿੱਧੂ ਦੇ ਭਰਾਤਾ ਮਨਦੀਪ ਸਿੰਘ ਸਿੱਧੂ, ਇਮਾਨ ਸਿੰਘ ਖਾਰਾ, ਦਲੇਰ ਸਿੰਘ ਡੋਡ, ਗੁਰਸੇਵਕ ਸਿੰਘ ਭਾਣਾ, ਸੁਖਰਾਜ ਸਿੰਘ ਨਿਆਮੀ ਵਾਲਾ, ਭਾਈ ਰਛਪਾਲ ਸਿੰਘ ਸੋਸਣ, ਜਗਮੀਤ ਸਿੰਘ ਖੱਪਿਆਂਵਾਲ਼ੀ, ਪਰਮਜੀਤ ਸਿੰਘ ਅਕਾਲੀ, ਅਮਰਜੀਤ ਸਿੰਘ ਲੰਢੇਕੇ, ਦਵਿੰਦਰ ਸਿੰਘ ਰਣੀਆਂ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜਸਵਿੰਦਰ ਸਿੰਘ ਸਿੱਧੂ ਧਰਮਕੋਟ, ਬਸੰਤ ਸਿੰਘ ਦੌਲਤਪੁਰਾ ਦੇ ਪਿਤਾ ਸੁਰਜੀਤ ਸਿੰਘ, ਕੁਲਵੰਤ ਸਿੰਘ ਦੇ ਭਰਾ ਮਹਾਂ ਸਿੰਘ, ਹਰਪ੍ਰੀਤ ਕੌਰ ਪ੍ਰਧਾਨ ਇਸਤਰੀ ਵਿੰਗ, ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਐਡਵੋਕੇਟ ਵਿਜੇ ਧੀਰ, ਸਾਬਕਾ ਕੌਂਸਲਰ ਕ੍ਰਿਸ਼ਨ ਸੂਦ, ਕਰਮਜੀਤ ਸਿੰਘ ਰਸੂਲਪੁਰ, ਰੁਪਿੰਦਰ ਸਿੰਘ ਪੰਜ ਗਰਾਈ, ਇਕਬਾਲ ਸਿੰਘ ਬਰਾੜ, ਸਤਨਾਮ ਸਿੰਘ ਲੋਪੋ, ਮਨਜੀਤ ਸਿੰਘ ਮਾਨ ਕਾਂਗਰਸੀ ਆਗੂ,ਅਰਸ਼ਦੀਪ ਸਿੰਘ ਬਰਾੜ ਸਰਪੰਚ ਬੁੱਕਣ ਵਾਲਾ, ਸਾਬਕਾ ਸਰਪੰਚ ਨਰਿੰਦਰ ਸਿੰਘ ਗਿੱਲ ਬੁੱਕਣ ਵਾਲਾ, ਨਵਤੇਜ ਸਿੰਘ ਗਿੱਲ, ਮੁਕੰਦ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਵੀਰਾਂ, ਆਪ ਆਗੂ ਆਗਿਆਪਾਲ ਸਿੰਘ ਬੱਬਾ, ਪਰਿਵਾਰਕ ਮੈਂਬਰਾਂ ਵਿੱਚ ਮਾਤਾ ਸਵਰਨਜੀਤ ਕੌਰ, ਭੈਣ ਰਵਨੀਤ ਕੌਰ, ਜਵਾਈ ਤਰਨਦੀਪ ਸਿੰਘ ਸਿੰਘਾ ਵਾਲਾ, ਚਾਚਾ ਜਰਨੈਲ ਸਿੰਘ ਤੇ ਭਰਾ ਜਗਜਿੰਦਰ ਸਿੰਘ ਗੋਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸੰਗਤਾਂ ਦੇ ਇਕੱਠ ’ਚ ਭਾਈ ਗੁਰਮੀਤ ਸਿੰਘ ਖ਼ਾਲਸਾ ਦੇ ਪਿਤਾ ਬਲਵਿੰਦਰ ਸਿੰਘ ਪਟਵਾਰੀ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵ... ਅਗਲੀ ਖ਼ਬਰ ਕੈਂਬਰੀਆ ਕਾਲਜ ਸਰੀ ਵਿਖੇ ਹੋਈ ਐਕਸਪ੍ਰੈਸ ਐਂਟਰੀ ਫ਼ਿਲਮ ਦੀ ਸ਼ੂਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।