26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸੇਵਾ ਮੁਕਤ ਅਧਿਆਪਕਾ ਸ੍ਰੀਮਤੀ ਸ਼ਾਂਤੀ ਗਾਬਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ

ਕੋਟ ਈਸੇ ਖਾਂ, 25 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਨਾਮਵਰ ਗਾਬਾ ਪਰਿਵਾਰ ਵਿਚੋਂ ਸਵ: ਮਾਸਟਰ ਅਮਰਜੀਤ ਸਿੰਘ ਗਾਬਾ ਦੇ ਧਰਮ ਪਤਨੀ ਸ਼੍ਰੀਮਤੀ ਸ਼ਾਂਤੀ ਗਾਬਾ ਜੋ ਪ੍ਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ, ਸਨ ਲੰਘੀ 24 ਅਗਸਤ ਨੂੰ ਅੰਤਮ ਸੰਸਕਾਰ ਸਮੇਂ ਇਕੱਤਰ ਪਰਿਵਾਰ, ਸਾਕ ਸੰਬੰਧੀਆਂ ਤੇ ਇਲਾਕਾ ਨਿਵਾਸੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਉਪਰੰਤ 25 ਅਗਸਤ ਨੂੰ ਉਨ੍ਹਾਂ ਦੇ ਅਗੀਠੇ ਦੀ ਸੰਭਾਲ ਕੀਤੀ ਗਈ। ਸਾਬਕਾ ਅਧਿਆਪਕ ਸ੍ਰੀਮਤੀ ਸ਼ਾਂਤੀ ਗਾਬਾ ਦਾ ਇਲਾਕੇ ਅੰਦਰ ਖਾਸਾ ਸਤਿਕਾਰ ਸੀ, ਉਨ੍ਹਾਂ ਦੇ ਅਕਾਲ ਚਲਾਣੇ ‘’ਤੇ ਲਾਡੀ ਨਾਰੰਗ, ਸ੍ਰੀਮਤੀ ਬਿੰਦੂ ਗਾਬਾ, ਚੰਨ ਟੱਕਰ ਫ਼ਤਿਹਗੜ੍ਹ ਪੰਜਤੂਰ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਵੱਡੀ ਗਿਣਤੀ ‘’ਚ ਇਲਾਕਾ ਨਿਵਾਸੀਆਂ ਨੇ ਦੁੱਖ ਸਾਂਝਾ ਕੀਤਾ।

ਅਜੀਤ ਡੈਸਕ 26-08-2026
ਕੋਟ ਈਸੇ ਖਾਂ, 25 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਨਾਮਵਰ ਗਾਬਾ ਪਰਿਵਾਰ ਵਿਚੋਂ ਸਵ: ਮਾਸਟਰ ਅਮਰਜੀਤ ਸਿੰਘ ਗਾਬਾ ਦੇ ਧਰਮ ਪਤਨੀ ਸ਼੍ਰੀਮਤੀ ਸ਼ਾਂਤੀ ਗਾਬਾ ਜੋ ਪ੍ਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ, ਸਨ ਲੰਘੀ 24 ਅਗਸਤ ਨੂੰ ਅੰਤਮ ਸੰਸਕਾਰ ਸਮੇਂ ਇਕੱਤਰ ਪਰਿਵਾਰ, ਸਾਕ ਸੰਬੰਧੀਆਂ ਤੇ ਇਲਾਕਾ ਨਿਵਾਸੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਉਪਰੰਤ 25 ਅਗਸਤ ਨੂੰ ਉਨ੍ਹਾਂ ਦੇ ਅਗੀਠੇ ਦੀ ਸੰਭਾਲ ਕੀਤੀ ਗਈ। ਸਾਬਕਾ ਅਧਿਆਪਕ ਸ੍ਰੀਮਤੀ ਸ਼ਾਂਤੀ ਗਾਬਾ ਦਾ ਇਲਾਕੇ ਅੰਦਰ ਖਾਸਾ ਸਤਿਕਾਰ ਸੀ, ਉਨ੍ਹਾਂ ਦੇ ਅਕਾਲ ਚਲਾਣੇ ‘’ਤੇ ਲਾਡੀ ਨਾਰੰਗ, ਸ੍ਰੀਮਤੀ ਬਿੰਦੂ ਗਾਬਾ, ਚੰਨ ਟੱਕਰ ਫ਼ਤਿਹਗੜ੍ਹ ਪੰਜਤੂਰ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਵੱਡੀ ਗਿਣਤੀ ‘’ਚ ਇਲਾਕਾ ਨਿਵਾਸੀਆਂ ਨੇ ਦੁੱਖ ਸਾਂਝਾ ਕੀਤਾ। ਅੰਤਿਮ ਸੰਸਕਾਰ ਅਤੇ ਅੰਗੀਠੇ ਦੀ ਸੰਭਾਲ ਸਮੇਂ ਜਸਵਿੰਦਰ ਸਿੰਘ ਸਿੱਧੂ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ, ਸਾਬਕਾ ਕੌਂਸਲਰ ਰਾਜਨ ਵਰਮਾ, ਸਮਾਜਸੇਵੀ ਲਖਵਿੰਦਰ ਅਰੋੜਾ, ਭਾਈਆ ਰਾਜੇਸ਼ ਕੁਮਾਰ, ਗੋਗਾ ਪਲਤਾ, ਕੌਂਸਲਰ ਪ੍ਰਦੀਪ ਕੁਮਾਰ ਪਲਤਾ,ਬਲਦੇਵ ਰਾਜ ਕਾਲਾ ਅਰੋੜਾ, ਭੁਪਿੰਦਰ ਸਿੰਘ ਗਾਬਾ, ਅਮਨ ਗਾਬਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਪ੍ਰਕਾਸ਼ ਸਿੰਘ ਐਮ.ਸੀ, ਲਵਲੀ ਖ਼ਾਲਸਾ, ਰੋਮੀ ਗਾਬਾ, ਲੇਖਕ ਬੂਟਾ ਗੁਲਾਮੀ ਵਾਲਾ, ਗੋਪੀ ਸ਼ਰਮਾ, ਜੱਗਾ ਸ਼ਰਮਾ, ਬਲਿਹਾਰ ਸਿੰਘ, ਗੁਰਜੰਟ ਟੇਲਰ, ਰਾਕੇਸ਼ ਸੂਦ, ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ, ਬੀਰ ਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਵਿਕਾਸ ਸਚਦੇਵਾ, ਪੱਪੂ ਗਰੋਵਰ, ਬਾਵਾ ਗਾਬਾ, ਮਿੱਠੂ ਟੱਕਰ, ਰਾਜਾ ਗਾਬਾ, ਸਾਹਿਬ ਗਾਬਾ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸਿਮਰਜੀਤ ਕੌਰ ਜੀ ਦੀ ਆਤਮਿਕ ਸ਼ਾਂਤੀ ਦੇ ਲਈ ਭੋਗ ਅਤੇ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਪੰਜਾਬੀ ਵਿਰਸੇ ਵਿਚ ਵਿਦਿਆਰਥੀ ਹੋਲ ਹਾਰਟ ਕਾਨਵੈਂਟ ਸਕੂਲ ਧਰਮਕੋਟ ਵਿਖੇ ਪੰਜਾਬੀ ਵਿਰਸਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।