26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਮੋਗਾ ਫੂਡ ਸੇਫ਼ਟੀ ਟੀਮ ਵਲੋਂ ਵਿਸ਼ੇਸ਼ ਚੈਕਿੰਗ

ਮੋਗਾ, 25 ਅਗਸਤ (ਗੁਰਤੇਜ ਸਿੰਘ ਬੱਬੀ)-ਡੀ. ਐਚ.

ਅਜੀਤ ਡੈਸਕ 26-08-2026
ਮੋਗਾ, 25 ਅਗਸਤ (ਗੁਰਤੇਜ ਸਿੰਘ ਬੱਬੀ)-ਡੀ.ਐਚ.ਓ. ਡਾ. ਸੰਦੀਪ ਸਿੰਘ ਦੀਆਂ ਹਦਾਇਤਾਂ ਅਨੁਸਾਰ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਮਿਆਰੀ ਖੁਰਾਕੀ ਵਸਤੂਆਂ ਮੁਹੱਈਆ ਕਰਵਾਉਣ ਲਈ ਫੂਡ ਸੇਫ਼ਟੀ ਟੀਮ ਮੋਗਾ ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਫੂਡ ਸੇਫ਼ਟੀ ਟੀਮ ਵਲੋਂ ਅੰਮ੍ਰਿਤਸਰ ਰੋਡ, ਬੱਸ ਸਟੈਂਡ ਨੇੜੇ ਸਥਿਤ ਬੇਕਰੀਆਂ ਅਤੇ ਫ਼ਿਰੋਜ਼ਪੁਰ ਰੋਡ ਵਿਖੇ ਮਠਿਆਈਆਂ ਦੀਆਂ ਦੁਕਾਨਾਂ ਅਤੇ ਬੇਕਰੀਆਂ ਦੀ ਵਿਸਥਾਰ ਪੂਰਵਕ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਬਾਘਾ ਪੁਰਾਣਾ ਵਿਖੇ ਵੀ ਖੁਰਾਕੀ ਕਾਰੋਬਾਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖੁਰਾਕੀ ਵਸਤੂਆਂ ਦੀ ਗੁਣਵੱਤਾ, ਤਿਆਰੀ ਦੀ ਪ੍ਰਕਿਰਿਆ, ਸਫ਼ਾਈ-ਸੈਨੇਟੇਸ਼ਨ, ਕੱਚੇ ਮਾਲ ਦੀ ਸਟੋਰੇਜ ਅਤੇ ਤਿਆਰ ਖੁਰਾਕੀ ਵਸਤੂਆਂ ਨੂੰ ਰੱਖਣ ਦੀਆਂ ਸਥਿਤੀਆਂ ਦੀ ਜਾਂਚ ਕੀਤੀ ਗਈ। ਫੂਡ ਸੇਫ਼ਟੀ ਟੀਮ ਵਲੋਂ ਵੱਖ-ਵੱਖ ਖੁਰਾਕੀ ਵਸਤੂਆਂ ਦੇ ਨਮੂਨੇ ਲਏ ਗਏ, ਜਿਨ੍ਹਾਂ ਵਿਚ ਖੋਇਆ, ਮਿਲਕ ਕੇਕ, ਗੁਲਾਬ ਜ਼ਾਮਨ, ਪੇਸਟਰੀ, ਵੇਸਣ ਬਰਫ਼ੀ, ਦੁੱਧ ਅਤੇ ਘਿਉ ਸ਼ਾਮਲ ਹਨ। ਵੇਸਣ ਬਰਫ਼ੀ ਦਾ ਨਮੂਨਾ ਬਾਘਾ ਪੁਰਾਣਾ ਤੋ, ਜਦ ਕਿ ਦੁੱਧ ਅਤੇ ਘਿਉ ਦੇ ਨਮੂਨੇ ਬਾਘਾ ਪੁਰਾਣਾ ਵਿਖੇ ਇਕ ਡੇਅਰੀ ਤੋਂ ਲਏ ਗਏ। ਸਾਰੇ ਨਮੂਨੇ ਅਧਿਕਾਰਤ ਫੂਡ ਲੈਬਾਰਟਰੀ ਵਿਚ ਜਾਂਚ ਲਈ ਭੇਜੇ ਜਾ ਰਹੇ ਹਨ। ਚੈਕਿੰਗ ਦੌਰਾਨ ਸਫ਼ਾਈ ਅਤੇ ਹਾਈਜੀਨ ਨਾਲ ਸਬੰਧਿਤ ਉਲੰਘਣਾ ਪਾਏ ਜਾਣ ‘ਤੇ ਇਕ ਅਨਹਾਈਜੀਨਿਕ ਚਲਾਨ ਜਾਰੀ ਕੀਤਾ ਗਿਆ, ਜਦ ਕਿ ਨਿਯਮਾਂ ਅਨੁਸਾਰ ਲੋੜੀਂਦੇ ਸੁਧਾਰ ਕਰਨ ਲਈ ਇਕ ਇੰਪਰੂਵਮੈਂਟ ਨੋਟਿਸ ਵੀ ਜਾਰੀ ਕੀਤਾ ਗਿਆ। ਫੂਡ ਸੇਫ਼ਟੀ ਟੀਮ ਵਲੋਂ ਦੁਕਾਨਦਾਰਾਂ ਨੂੰ ਖੁਰਾਕੀ ਵਸਤੂਆਂ ਦੀ ਸਟੋਰੇਜ ਲਈ ਉਚਿੱਤ ਤਾਪਮਾਨ ਅਤੇ ਸਾਫ਼-ਸੁਥਰੀ ਸਥਿਤੀਆਂ ਯਕੀਨੀ ਬਣਾਉਣ, ਕੱਚੇ ਅਤੇ ਤਿਆਰ ਖਾਣੇ ਨੂੰ ਵੱਖ-ਵੱਖ ਰੱਖਣ, ਖੁਰਾਕੀ ਵਸਤੂਆਂ ਨੂੰ ਧੂੜ, ਮੱਖੀਆਂ ਅਤੇ ਹੋਰ ਗੰਦਗੀ ਤੋਂ ਬਚਾਉਣ ਅਤੇ ਕਰਮਚਾਰੀਆਂ ਦੀ ਨਿੱਜੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ। ਵਿਭਾਗ ਦਾ ਮੁੱਖ ਉਦੇਸ਼ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਮਿਆਰੀ ਖੁਰਾਕੀ ਵਸਤੂਆਂ ਉਪਲਬਧ ਕਰਵਾਉਣਾ ਅਤੇ ਫੂਡ ਬਿਜ਼ਨਸ ਆਪ੍ਰੇਟਰਾਂ ਵਲੋਂ ਫੂਡ ਸੇਫ਼ਟੀ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ।
ਪਿਛਲੀ ਖ਼ਬਰ ਭਰਾ ਦੀ ਮੌਤ ’ਤੇ ਨੰਬਰਦਾਰ ਪਰਮਜੀਤ ਸਿੰਘ ਗਿੱਲ ਫ਼ਤਿਹਗੜ੍ਹ ਪੰਜਤੂਰ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਅਮਰਦੀਪ ਸਿੰਘ ਮਨੀਲਾ ਭਿੰਡਰ ਕਲਾਂ ਨੇ ਚੇਅਰਮੈਨ ਤੇ ਬੇਅੰਤ ਕੌਰ ਜੌਹਲ ਨੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।