26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਗੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਵਿਖੇ ਨਤਮਸਤਕ ਹੋਈ ਡਾ. ਗੁਰਪ੍ਰੀਤ ਕੌਰ ਮਾਨ

ਬਾਘਾ ਪੁਰਾਣਾ, 25 ਅਗਸਤ (ਟਿੰਕੂ ਕਾਠਪਾਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅੱਜ ਬਾਘਾ ਪੁਰਾਣਾ ਵਿਖੇ ਤੀਆਂ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਪਹਿਲਾ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਉਚੇਚੇ ਤੌਰ ‘ਤੇ ਨਤਮਸਤਕ ਹੋਣ ਲਈ ਪਹੁੰਚੇ।

ਅਜੀਤ ਡੈਸਕ 26-08-2026
ਬਾਘਾ ਪੁਰਾਣਾ, 25 ਅਗਸਤ (ਟਿੰਕੂ ਕਾਠਪਾਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅੱਜ ਬਾਘਾ ਪੁਰਾਣਾ ਵਿਖੇ ਤੀਆਂ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਪਹਿਲਾ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਉਚੇਚੇ ਤੌਰ ‘ਤੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਮਾਨ ਦਾ ਅਸਥਾਨ ਉੱਪਰ ਪਹੁੰਚਣ ਤੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਿਧਾਇਕ ਹਲਕਾ ਬਾਘਾ ਪੁਰਾਣਾ, ਚੇਅਰਮੈਨ ਮਨਦੀਪ ਮਾਨ, ਪਵਨ ਗੁਪਤਾ ਸੀਨੀ: ਆਗੂ ਆਪ ਨੇ ਜੀ ਆਇਆ ਆਖਦਿਆਂ ਉਨ੍ਹਾਂ ਦਾ ਸਵਾਗਤ ਕੀਤਾ। ਉਪਰੰਤ ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਇਸ ਅਸਥਾਨ ਉੱਪਰ ਆ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲੀ ਹੈ, ਇੱਥੋਂ ਦਾ ਸਾਫ਼-ਸੁਥਰਾ ਵਾਤਾਵਰਣ ਅਤੇ ਸ਼ਹੀਦਾਂ ਦੀਆਂ ਯਾਦਗਾਰਾਂ ਦੇਖ ਕੇ ਮੈਨੂੰ ਬਹੁਤ ਹੀ ਸਕੂਨ ਮਿਲਿਆ ਹੈ ਅਤੇ ਮੈਂ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਨਤਮਸਤਕ ਹੋਣ ਲਈ ਕਹਾਂਗੀ ਤਾਂ ਜੋ ਗੁਰੂ ਘਰ ਤੋਂ ਆਸ਼ੀਰਵਾਦ ਲੈ ਕੇ ਖ਼ੁਸ਼ੀਆਂ ਪ੍ਰਾਪਤ ਹੋ ਸਕਣ। ਡਾ. ਗੁਰਪ੍ਰੀਤ ਕੌਰ ਨੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵਲੋਂ ਅਸਥਾਨ ਦੀ ਕੀਤੀ ਜਾ ਰਹੀ ਸੇਵਾ ਸੰਭਾਲ ਤੋਂ ਇਲਾਵਾ ਕੀਤੇ ਜਾ ਰਹੇ ਧਰਮ ਪ੍ਰਚਾਰ ਦੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵਿਸ਼ਾਲ ਜਗ੍ਹਾ ਵਿਚ ਸਥਾਪਿਤ ਗੁਰੂ ਘਰ ਸਿੱਖ ਧਰਮ ਤੋਂ ਇਲਾਵਾ ਹਰੇਕ ਵਰਗ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ। ਅੰਤ ਵਿਚ ਬਾਬਾ ਗੁਰਦੀਪ ਸਿੰਘ ਨੇ ਡਾ. ਗੁਰਪ੍ਰੀਤ ਕੌਰ ਦਾ ਸਿਰੋਪਾਉ ਪਹਿਨਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਜੇ ਰਾਜ ਸਿੰਘ ਐਸ .ਪੀ. ਮੋਗਾ, ਜਸਬਿੰਦਰ ਸਿੰਘ ਖਹਿਰਾ ਡੀ.ਐਸ.ਪੀ. ਬਾਘਾ ਪੁਰਾਣਾ, ਜਨਕ ਰਾਜ ਥਾਣਾ ਮੁਖੀ ਬਾਘਾ ਪੁਰਾਣਾ ਤੋਂ ਇਲਾਵਾ ਜਸਕਰਨ ਸਿੰਘ ਕਾਕਾ ਸਰਪੰਚ ਚੰਦ ਪੁਰਾਣਾ, ਸੰਦੀਪ ਸਿੰਘ ਸਰਪੰਚ ਗਿੱਲ, ਜਗਮੋਹਨ ਸਿੰਘ ਮੋਹਨਾ ਪ੍ਰਧਾਨ ਗਿੱਲ, ਕੁਲਬੀਰ ਸਿੰਘ ਕੋਠੇ ਪੱਤੀ ਮੁਹੱਬਤ, ਰਾਜੂ ਸਿੰਘ, ਲਖਵਿੰਦਰ ਸਿੰਘ ਬੀੜ ਵਾਲੇ, ਦਰਸ਼ਨ ਸਿੰਘ ਡਰੋਲੀ ਭਾਈ, ਚਮਕੌਰ ਸਿੰਘ ਚੰਦ ਪੁਰਾਣਾ, ਜਸਕਰਨ ਸਿੰਘ ਚੜਿੱਕ, ਜਸਕਰਨ ਸਿੰਘ ਬੀੜ, ਡਾ. ਅਵਤਾਰ ਸਿੰਘ, ਧਰਮ ਸਿੰਘ ਕਾਲੇਕੇ, ਬੰਟੀ ਢਿੱਲੋਂ ਚੰਦ ਪੁਰਾਣਾ, ਪਾਲਾ ਸਿੰਘ ਪ੍ਰਧਾਨ, ਭੁੱਟੋ ਸਿੰਘ ਸਾਬਕਾ ਸਰਪੰਚ, ਸੂਬੇਦਾਰ ਗੁਰਮੀਤ ਸਿੰਘ, ਪ੍ਰਿਤਪਾਲ ਸਿੰਘ ਸਾਬਕਾ ਸਰਪੰਚ ਚੰਦ ਪੁਰਾਣਾ, ਭੋਲਾ ਸਿੰਘ ਮੈਂਬਰ, ਸੋਨੂੰ ਸਿੰਘ ਮੈਂਬਰ, ਸੁੱਖਾ ਸਿੰਘ ਮੋਗਾ, ਗੁਰਜੀਤ ਸਿੰਘ ਮੈਂਬਰ, ਸਵਰਨਜੀਤ ਕੌਰ ਮੈਂਬਰ, ਬੂਟਾ ਸਿੰਘ ਕਾਲੇਕੇ, ਰਣਵੀਰ ਸਿੰਘ ਰਾਣਾ, ਜੱਗਾ ਸਿੰਘ ਨੰਬਰਦਾਰ, ਜਸ਼ਨ ਸਿੰਘ ਬੀੜ ਚੜਿੱਕ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਵਲੋਂ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੂੰ 30ਵੇਂ ਵਿਸ਼ਾਲ ਭਗਵਤੀ ਜਗਰਾਤੇ ਦਾ ਸੱਦਾ ਪੱਤਰ ਭੇ... ਅਗਲੀ ਖ਼ਬਰ ਜ਼ੋਨਲ ਖੇਡਾਂ ’ਚ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।