25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਐਸ. ਐਫ. ਸੀ. ਆਈ. ਟੀ. ਆਈ. ਮੋਗਾ ਦਾ ਨਤੀਜਾ ਸ਼ਾਨਦਾਰ

ਧਰਮਕੋਟ, 24 ਅਗਸਤ (ਪਰਮਜੀਤ ਸਿੰਘ)-ਜਲਾਲਾਬਾਦ ਸਥਿਤ ਐਸ. ਐਫ.

ਸਫਲਤਾ ਹਾਸਿਲ ਕਰਨ ਵਾਲੇ ਵਿਦਿਆਰਥੀ 25-08-2026
ਧਰਮਕੋਟ, 24 ਅਗਸਤ (ਪਰਮਜੀਤ ਸਿੰਘ)-ਜਲਾਲਾਬਾਦ ਸਥਿਤ ਐਸ. ਐਫ. ਸੀ. ਆਈ. ਟੀ. ਆਈ. ਪਿਛਲੇ ਕਈ ਸਾਲਾਂ ਤੋਂ ਹਲਕੇ ਵਿਚ ਸਫਲਤਾ ਪੂਰਵਕ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਇਸ ਸਾਲ ਵੀ ਸੰਸਥਾ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਸਿੱਖਿਆਰਥੀਆਂ ਨੇ ਚੰਗੇ ਨੰਬਰ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕੀਤੀ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਸੰਸਥਾ ਦੇ ਸੀ.ਈ.ਓ. ਅਭਿਸ਼ੇਕ ਜਿੰਦਲ ਅਤੇ ਪ੍ਰਿੰਸੀਪਲ ਮਨਜਿੰਦਰ ਸਿੰਘ ਸੇਖੋਂ ਨੇ ਸੰਸਥਾ ਵਿਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਸਿੱਖਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਤੋਂ ਇਲਾਵਾ ਬਾਕੀ ਸਿੱਖਿਆਰਥੀਆਂ ਨੂੰ ਵੀ ਹੋਰ ਵਧੀਆ ਕਾਰਗੁਜ਼ਾਰੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਲੜਕੀਆਂ ਦੀਆਂ ਟਰੈਡਾ ਵਿਚੋਂ ਪਹਿਲਾਂ ਸਥਾਨ ਕੋਸਟਮੈਟਾਲੋਜੀ ਟਰੇਡ ਦੀ ਸਿਖਿਆਰਥਣ ਰਾਜਪ੍ਰੀਤ ਕੌਰ ਅਤੇ ਓਲਡ ਏਜ ਕੇਅਰ (ਨੈਨੀ) ਦੀ ਸਿਖਿਆਰਥਣ ਪ੍ਰਭਦੀਪ ਕੌਰ ਨੇ ਸੰਸਥਾ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸਿਲਾਈ ਕਟਾਈ ਦੀ ਸਿਖਿਆਰਥਣ ਜਸਪ੍ਰੀਤ ਕੌਰ ਨੇ ਸੰਸਥਾ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਪਿਛਲੀ ਖ਼ਬਰ ਮੀਰੀ-ਪੀਰੀ ਮਾਰਚ ਸੰਬੰਧੀ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਜਗਤਾਰ ਸਿੰਘ ਧਾਲੀਵਾਲ ਢੁੱਡੀਕੇ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।