25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮਾਹਲਾ ਕਲਾਂ ਵਿਖੇ ਘਰ ਦੀ ਕੁਰਕੀ ਕਰਨ ਆਏ ਫਾਈਨਾਂਸ ਵਾਲੇ ਬੇਰੰਗ ਮੋੜੇ

ਨੱਥੂਵਾਲਾ ਗਰਬੀ, 24 ਅਗਸਤ (ਨਵਦੀਪ ਸਿੰਘ)-ਅੱਜ ਪਿੰਡ ਮਾਹਲਾ ਕਲਾਂ ਵਿਖੇ ਉਮਰਦੀਨ ਪੁੱਤਰ ਸ਼ੰਕਰਦੀਨ ਦੇ ਘਰ ਦੀ ਕੁਰਕੀ ਕਰਨ ਆਏ ਸਨ। ਜਦ ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਯੂਨੀਅਨ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵਲੋਂ ਜ਼ਬਰਦਸਤ ਵਿਰੋਧ ਕਰਕੇ ਘਰ ਦੀ ਕੁਰਕੀ ਕਰਨ ਆਏ ਫਾਈਨਾਂਸ ਦੇ ਮੈਨੇਜਰ ਇੰਦਰਜੀਤ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਵਿਰੋਧ ਕਰਕੇ ਕੁਰਕੀ ਨਹੀਂ ਹੋਣ ਦਿੱਤੀ।

ਅਜੀਤ ਡੈਸਕ 25-08-2026
ਨੱਥੂਵਾਲਾ ਗਰਬੀ, 24 ਅਗਸਤ (ਨਵਦੀਪ ਸਿੰਘ)-ਅੱਜ ਪਿੰਡ ਮਾਹਲਾ ਕਲਾਂ ਵਿਖੇ ਉਮਰਦੀਨ ਪੁੱਤਰ ਸ਼ੰਕਰਦੀਨ ਦੇ ਘਰ ਦੀ ਕੁਰਕੀ ਕਰਨ ਆਏ ਸਨ। ਜਦ ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਯੂਨੀਅਨ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵਲੋਂ ਜ਼ਬਰਦਸਤ ਵਿਰੋਧ ਕਰਕੇ ਘਰ ਦੀ ਕੁਰਕੀ ਕਰਨ ਆਏ ਫਾਈਨਾਂਸ ਦੇ ਮੈਨੇਜਰ ਇੰਦਰਜੀਤ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਵਿਰੋਧ ਕਰਕੇ ਕੁਰਕੀ ਨਹੀਂ ਹੋਣ ਦਿੱਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਮਰਦੀਨ ਨੇ ਦੱਸਿਆ ਕਿ ਅਸੀ 5 ਲੱਖ ਰੁਪਏ ਏ ਯੂ ਫਾਈਨਾਂਸ ਤੋਂ ਲਏ ਸਨ ਅਤੇ ਇੰਨਾ ਪੈਸਿਆਂ ਵਿਚੋਂ 2 ,70 ਲੱਖ ਰੁਪਏ ਮੋੜ ਦਿੱਤੇ ਸਨ । ਇਸ ਦੇ ਬਾਵਜੂਦ ਵੀ ਅੱਜ ਇਸ ਫਾਈਨਾਂਸ ਵਲੋਂ ਅੱਜ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਾਡੇ ਘਰ ਦੀ ਕੁਰਕੀ ਕਰਨ ਆਏ ਸਨ। ਇਸ ਕੁਰਕੀ ਸਬੰਧੀ ਕਿਸਾਨ ਆਗੂ ਹਰਮੰਦਰ ਸਿੰਘ ਡੇਮਰੂ ਨੇ ਦੱਸਿਆ ਕਿ ਇਹ ਫਾਈਨਾਂਸ ਵਾਲੇ ਪਰਿਵਾਰ ਨੂੰ ਜਾਣਬੁੱਝ ਕੇ ਤੰਗ ਕਰ ਰਹੇ ਹਨ ਅਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਦਬਾਅ ਪਾਕੇ ਇਸ ਪਰਿਵਾਰ ਨੂੰ ਘਰ ਤੋਂ ਬਾਹਰ ਕੱਢਣਾ ਚਾਹੁੰਦੇ ਸਨ ਪਰ ਅਸੀ ਇਹ ਕਿਸੇ ਵੀ ਕੀਮਤ ਤੇ ਨਹੀ ਹੋਣ ਦੇਵਾਂਗੇ। ਜਦ ਇਸ ਸਬੰਧੀ ਫਾਈਨਾਂਸ ਦੇ ਮੈਨੇਜਰ ਇੰਦਰਜੀਤ ਸਿੰਘ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਹਿਮਤੀ ਨਾਲ ਅੱਜ ਇਸ ਪਰਿਵਾਰ ਨਾਲ ਲਿਖਤ ਕੀਤੀ ਗਈ ਹੈ ਅਤੇ ਇਸ ਲਿਖਤ ਮੁਤਾਬਿਕ ਇਹ ਪਰਿਵਾਰ ਬਾਕੀ ਪੈਸੇ ਦੇਵੇਗਾ। ਇਸ ਸਮੇਂ ਹਰਮਿੰਦਰ ਸਿੰਘ ਡੇਮਰੂ, ਗੁਰਦੀਪ ਸਿੰਘ ਮਾਹਲਾ ਖ਼ੁਰਦ, ਜਗਰੂਪ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਬਲਵੀਰ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ, ਬੁੱਕਣ ਸਿੰਘ ਡੇਮਰੂ, ਸਵਰਨ ਸਿੰਘ, ਕੁਲਦੀਪ ਸਿੰਘ ਬਲਾਕ ਆਗੂ, ਰਣਜੀਤ ਸਿੰਘ ਮਾਹਲਾ ਖ਼ੁਰਦ, ਗੁਰਤੇਜ ਸਿੰਘ ਲੰਡੇ, ਜਸਵਿੰਦਰ ਸਿੰਘ ਮਾਹਲਾ ਖ਼ੁਰਦ, ਗੁਰਤੇਜ ਸਿੰਘ ਨਾਥੇਵਾਲਾ, ਹਰਫੂਲ ਸਿੰਘ, ਹਰਪ੍ਰੀਤ ਸਿੰਘ ਮਾਹਲਾ ਖ਼ੁਰਦ, ਹਰਮੰਦਰ ਸਿੰਘ, ਸੁਰਜੀਤ ਸਿੰਘ ਹਰਜਿੰਦਰ ਸਿੰਘ, ਗੁਰਚਰਨ ਸਿੰਘ ਨੀਲਾ ਸਿੰਘ ਨਾਥੇਵਾਲਾ, ਹਰਵਿੰਦਰ ਸਿੰਘ, ਅਜਮੇਰ ਸਿੰਘ ਗੁਰਦੀਪ ਸਿੰਘ ਸੁਰਿੰਦਰ ਸਿੰਘ, ਗੁਰਜੰਟ ਸਿੰਘ ਆਦਿ ਕਿਸਾਨ ਵੀਰ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰਾਂ ਵਲੋਂ ਵਿਸਾਰੇ ਜਾ ਰਹੇ ਕਿਸਾਨੀ ਮਸਲਿਆਂ ਦੇ ਹੱਲ ਲਈ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨ ਦੀ ਲੋੜ- ਹਰਮਿੰਦਰ ਸਿੰਘ ਡੇਮ... ਅਗਲੀ ਖ਼ਬਰ ਹੁੱਡਾ ਵਲੋਂ 84 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣਾ ਸਿੱਖ ਵਿਰੋਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।