23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਫ਼ਾਈ ਸੇਵਕ, ਚੌਕੀਦਾਰ ਮਿਡ-ਡੇ-ਮੀਲ ਕੁੱਕ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ

ਮੋਗਾ , 22 ਅਗਸਤ ( ਜਸਪਾਲ ਸਿੰਘ ਬੱਬੀ )- ਸਫ਼ਾਈ ਸੇਵਕ , ਚੌਕੀਦਾਰ ਮਿਡ - ਡੇ - ਮੀਲ ਕੁੱਕ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਕਮਲਜੀਤ ਕੌਰ ਮੱਦੋਕੇ ਸੈਕਟਰੀ ਪੰਜਾਬ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ । ਜਿਸ ਵਿੱਚ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਅਤੇ ਮਜ਼ਦੂਰ ਆਗੂ ਵਿਜੈ ਧੀਰ ਐਡਵੋਕੇਟ , ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਉਚੇਚੇ ਤੌਰ ਤੇ ਸ਼ਾਮਲ ਹੋਏ ।

ਸਫ਼ਾਈ ਸੇਵਕ, ਚੌਕੀਦਾਰ ਮਿਡ-ਡੇ-ਮੀਲ ਕੁੱਕ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ 23-08-2026
ਮੋਗਾ , 22 ਅਗਸਤ ( ਜਸਪਾਲ ਸਿੰਘ ਬੱਬੀ )- ਸਫ਼ਾਈ ਸੇਵਕ , ਚੌਕੀਦਾਰ ਮਿਡ - ਡੇ - ਮੀਲ ਕੁੱਕ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਕਮਲਜੀਤ ਕੌਰ ਮੱਦੋਕੇ ਸੈਕਟਰੀ ਪੰਜਾਬ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ । ਜਿਸ ਵਿੱਚ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਅਤੇ ਮਜ਼ਦੂਰ ਆਗੂ ਵਿਜੈ ਧੀਰ ਐਡਵੋਕੇਟ , ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਉਚੇਚੇ ਤੌਰ ਤੇ ਸ਼ਾਮਲ ਹੋਏ । ਕਰਮਚੰਦ ਚਿੰਡਾਲੀਆ ਨੇ ਕਿਹਾ ਕਿ ਜੋ ਪੰਜਾਬ ਵਿਚ ਸਫ਼ਾਈ ਕਰਮਚਾਰੀ ਅਤੇ ਚੌਕੀਦਾਰ ਮਿਡ - ਡੇ - ਮੀਲ ਕੁੱਕ ਸਭ ਤੋਂ ਘੱਟ ਤਨਖ਼ਾਹ ਲੈਣ ਵਾਲੇ ਮੁਲਾਜ਼ਮਾਂ ਦੀ ਇਸ ਪੰਜਾਬ ਸਰਕਾਰ ਵਲੋਂ ਕੋਈ ਵੀ ਸਾਰ ਨਹੀਂ ਲਈ ਜਾਂਦੀ , ਜਦੋਂ ਕਿ ਉੱਚ ਅਧਿਆਕਰੀਆਂ ਅਤੇ ਮੰਤਰੀਆਂ ਨਾਲ ਟੇਬਲ ਟਾਕ ਮੀਟਿੰਗਾਂ ਕੀਤੀਆਂ ਗਈਆਂ , ਪਰ ਕੁੱਝ ਨਹੀਂ ਮਿਲਿਆ । ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗ ਦੇ ਮੁਲਾਜ਼ਮਾਂ ਲਈ ਘੱਟ ਤੋਂ ਘੱਟ ਉਜਰਤ ਮੀਨਿਮਮ ਸਕੇਲ 7 ਸਤੰਬਰ 2026 ਤੋਂ ਪਹਿਲਾਂ - ਪਹਿਲਾਂ ਨਾ ਦਿੱਤਾ ਗਿਆ ਤਾਂ ਕੁੱਕ ਅਤੇ ਸਫ਼ਾਈ ਸੇਵਕ ਚੌਕੀਦਾਰ , ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਕੰਪਲੈਕਸ ਦੇ ਸਾਹਮਣੇ ਰੋਸ ਰੈਲੀ ਕਰਨਗੇ । ਇਸ ਰੈਲੀ ਦੀ ਅਗਵਾਈ ਮਨੁੱਖੀ ਅਧਿਕਾਰ ਸਿੱਖਿਆ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਪਰਮਾਨੰਦ ਫਾਜ਼ਿਲਾ ਅਤੇ ਵਿਜੈ ਧੀਰ ਐਡਵੋਕੇਟ , ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਤੋਂ ਇਲਾਵਾ ਵੱਖ - ਵੱਖ ਜ਼ਿਲ੍ਹਿਆਂ ਦੇ ਆਗੂ ਕਰਨਗੇ । ਇਸ ਮੌਕੇ ਰਮਨ ਸੈਦੇ ਕੇ , ਮਨਜੀਤ ਕੌਰ , ਇੰਦਰਜੀਤ ਕੌਰ , ਪਰਮਜੀਤ ਕੌਰ , ਜਸਵੀਰ ਕੌਰ , ਰਜਿੰਦਰ ਕੌਰ , ਸੀਮਾ ਰਾਣੀ , ਭਜਨ ਕੌਰ , ਸੰਤੋਸ਼ ਰਾਧਾ ਰਾਣੀ , ਵਿਦਿਆ ਰਾਣੀ ਤੋਂ ਇਲਾਵਾ ਵਰਕਰਾਂ ਸ਼ਾਮਿਲ ਸਨ ।
ਪਿਛਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਨੇ ਐਸ.ਐਮ.ਓ. ਦਾ ਕੀਤਾ ਸਵਾਗਤ ਅਗਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦਾ ਤੀਜ ਤਿਉਹਾਰ ਯਾਦਗਾਰੀ ਹੋ ਨਿਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।