23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਡਾ. ਮਾਣਿਕ ਮੈਮੋਰੀਅਲ ਕਾਲਜ, ਧਰਮਕੋਟ ’ਚ ਇੰਡੀਅਨ ਸਪੇਸ ਡੇ ਮਨਾਇਆ

ਧਰਮਕੋਟ , 22 ਅਗਸਤ ( ਪਰਮਜੀਤ ਸਿੰਘ )- ਡਾ . ਮਾਣਿਕ ਮੈਮੋਰੀਅਲ ਕਾਲਜ , ਧਰਮਕੋਟ ‘ ਚ ਵਿਦਿਆਰਥੀਆਂ ਵਿਚ ਪੁਲਾੜ ਵਿਗਿਆਨ ਪ੍ਰਤੀ ਰੁਚੀ ਅਤੇ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੰਡੀਅਨ ਸਪੇਸ ਡੇ ਉਤਸ਼ਾਹ ਨਾਲ ਮਨਾਇਆ ਗਿਆ ।

ਮੋਗਾ ਵਿਖੇ ਸਫ਼ਾਈ ਸੇਵਕ, ਚੌਕੀਦਾਰ ਮਿਡ-ਡੇ-ਮੀਲ ਕੁੱਕ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ, ਨਾਲ ਹਨ ਮਜ਼ਦੂਰ ਆਗੂ ਵਿਜੈ ਧੀਰ ਐਡਵੋਕੇਟ। ਤਸਵੀਰ : ਜਸਪਾਲ ਸਿੰਘ ਬੱਬੀ 23-08-2026
ਧਰਮਕੋਟ , 22 ਅਗਸਤ ( ਪਰਮਜੀਤ ਸਿੰਘ )- ਡਾ . ਮਾਣਿਕ ਮੈਮੋਰੀਅਲ ਕਾਲਜ , ਧਰਮਕੋਟ ‘ ਚ ਵਿਦਿਆਰਥੀਆਂ ਵਿਚ ਪੁਲਾੜ ਵਿਗਿਆਨ ਪ੍ਰਤੀ ਰੁਚੀ ਅਤੇ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੰਡੀਅਨ ਸਪੇਸ ਡੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਭਾਰਤ ਦੇ ਪੁਲਾੜ ਪ੍ਰੋਗਰਾਮ , ਇਸਰੋ ਦੀਆਂ ਪ੍ਰਾਪਤੀਆਂ ਅਤੇ ਪੁਲਾੜ ਖੋਜ ਦੇ ਖੇਤਰ ਵਿਚ ਭਾਰਤ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ । ਕਾਲਜ ਦੀ ਚੇਅਰਪਰਸਨ ਡਾ . ਮਾਨਵੀ ਅਗਰਵਾਲ , ਡਾਇਰੈਕਟਰ ਇੰਜ . ਲਵ ਗੋਇਲ ਅਤੇ ਜਨਰਲ ਸਕੱਤਰ ਸੁਰੇਸ਼ ਬਾਂਸਲ ਨੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਅਰਜ਼ੂ , ਰਜਤ , ਨਰੇਸ਼ ਸ਼ਰਮਾ , ਮਨਦੀਪ ਕੌਰ , ਆਸ਼ਾ ਵਿਨਾਇਕ , ਕੁਲਵਿੰਦਰ ਕੌਰ , ਸੁਮਿਧਾ , ਰਣਜੀਤ ਸਿੰਘ ਅਤੇ ਪਰਮਿੰਦਰ ਸਿੰਘ ਸਮੇਤ ਕਾਲਜ ਸਟਾਫ਼ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ । ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਭਾਰਤ ਦੀਆਂ ਪੁਲਾੜ ਉਪਲਬਧੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਅੰਤ ਵਿਚ ਕਾਲਜ ਪ੍ਰਬੰਧਨ ਵਲੋਂ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਗਈ ਅਤੇ ਅਜਿਹੀਆਂ ਸਿੱਖਿਆਤਮਕ ਤੇ ਵਿਗਿਆਨਕ ਗਤੀਵਿਧੀਆਂ ਨੂੰ ਭਵਿੱਖ ਵਿਚ ਵੀ ਜਾਰੀ ਰੱਖਣ ਦਾ ਸੰਦੇਸ਼ ਦਿੱਤਾ ਗਿਆ ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਦੌਲਤਪੁਰਾ ਦੂਜੀ ਵਾਰ ਪੀ.ਏ.ਸੀ. ਕਮੇਟੀ ਵਿਚ ਕੀਤਾ ਸ਼ਾਮਿਲ ਅਗਲੀ ਖ਼ਬਰ ‘ਅਜੀਤ’ ਉਪ ਦਫ਼ਤਰ ਦੇ ਸੀਨੀਅਰ ਆਪਰੇਟਰ ਗੁਰਤੇਜ ਸਿੰਘ ਬਰਾੜ ਨੂੰ ਸਦਮਾ, ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।