ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਕਿਸ਼ਨਪੁਰਾ ਕਲਾਂ, 18 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਖੇ ਸਰਕਲ ਪ੍ਰਧਾਨ ਇਕਬਾਲ ਸਿੰਘ ਘਾਲਾ ਅਤੇ ਪ੍ਰਧਾਨ ਸੰਦੀਪ ਸਿੰਘ ਦੇ ਉਪਰਾਲੇ ਸਦਕਾ ਪੱਤੀ ਬਾਬਾ ਜੀਵਨ ਸਿੰਘ ਦੀ ਧਰਮਸ਼ਾਲਾ ਕੋਲ ਤੀਆਂ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਡੀ.
ਕਿਸ਼ਨਪੁਰਾ ਕਲਾਂ, 18 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਖੇ ਸਰਕਲ ਪ੍ਰਧਾਨ ਇਕਬਾਲ ਸਿੰਘ ਘਾਲਾ ਅਤੇ ਪ੍ਰਧਾਨ ਸੰਦੀਪ ਸਿੰਘ ਦੇ ਉਪਰਾਲੇ ਸਦਕਾ ਪੱਤੀ ਬਾਬਾ ਜੀਵਨ ਸਿੰਘ ਦੀ ਧਰਮਸ਼ਾਲਾ ਕੋਲ ਤੀਆਂ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਡੀ.ਜੇ. ਦੀਆਂ ਧੁਨਾਂ ’ਤੇ ਗਿੱਧਾ ਅਤੇ ਬੋਲੀਆਂ ਪਾ ਕੇ ਖੂਬ ਰੌਣਕਾਂ ਲਗਾਈਆਂ। ਤਿਉਹਾਰ ਦੌਰਾਨ ਆਪਸੀ ਭਾਈਚਾਰੇ ਅਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ। ਪ੍ਰਧਾਨ ਇਕਬਾਲ ਸਿੰਘ ਘਾਲਾ ਅਤੇ ਪ੍ਰਧਾਨ ਸੰਦੀਪ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰਬੰਧਕਾਂ ਵਲੋਂ ਇਹ ਸਮਾਗਮ ਵਿਚ ਚਰਖੇ, ਪੱਖੀਆਂ ਅਤੇ ਫੋਟੋਆਂ ਖਿੱਚਣ ਲਈ ਸੈਲਫੀ ਪੁਆਇੰਟ ਦਾ ਖਾਸ ਪ੍ਰਬੰਧ ਕੀਤਾ ਗਿਆ। ਸਮਾਗਮ ਵਿਚ ਪੱਤੀ ਬਾਬਾ ਜੀਵਨ ਸਿੰਘ ਆਦਿ ਦੀਆਂ ਵੱਡੀ ਗਿਣਤੀ ਵਿਚ ਔਰਤਾਂ ਅਤੇ ਮੁਟਿਆਰਾਂ ਨੇ ਸ਼ਮੂਲੀਅਤ ਕਰਕੇ ਤੀਆਂ ਦੇ ਤਿਉਹਾਰ ਦਾ ਅਨੰਦ ਮਾਣਿਆ। ਇਸ ਮੌਕੇ ਕੁਲਜਿੰਦਰ ਕੌਰ, ਜਸਪ੍ਰੀਤ ਕੌਰ, ਸੋਨੀ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਨਰਿੰਦਰ ਕੌਰ, ਕਿਰਨ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ, ਸੁਨੀਤਾ ਕੌਰ, ਕਮਲ ਕੌਰ, ਗੁਰਪ੍ਰੀਤ ਕੌਰ, ਕਿਰਨਦੀਪ ਕੌਰ, ਮਧੂ ਕੌਰ, ਆਸ਼ਾ ਕੌਰ, ਸੋਨੀਆ ਕੌਰ, ਰੀਨਾ ਕੌਰ, ਜਸਵਿੰਦਰ ਕੌਰ, ਨੀਤੂ ਕੌਰ, ਬਿੱਲੂ ਬਰਾੜ ਆਦਿ ਹਾਜ਼ਰ ਸਨ।