06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

20 ਅਗਸਤ ਨੂੰ ਲਗਾਏ ਜਾ ਰਹੇ ਤੀਸਰੇ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਸੰਬੰਧੀ ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੀ ਹੋਈ ਮੀਟਿੰਗ

ਨੇ ਕਿਹਾ ਕਿ ਸਾਨੂੰ ਸਾਰੀਆਂ ਸੰਸਥਾਵਾਂ ਨੂੰ ਇਸ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਨਾਲ ਹੀ ਉਨ੍ਹਾਂ ਇਹ ਕਿਹਾ ਕਿ ਜਿਨ੍ਹਾਂ ਸੰਸਥਾਵਾਂ ਜਾਂ ਸ਼ਖਸੀਅਤਾਂ ਨੂੰ ਅਜੀਤ ਉਪ ਦਫ਼ਤਰ ਮੋਗਾ ਵਲੋਂ ਸਨਮਾਨ ਚਿੰਨ੍ਹ ਦਿੱਤੇ ਜਾਣੇ ਹਨ ਉਹ ਕੈਂਪ ਵਿਚ ਹੀ ਦਿੱਤੇ ਜਾਣ| ਉੱਘੇ ਸਮਾਜ ਸੇਵੀ ਤੇ ਨੈਸ਼ਨਲ ਐਵਾਰਡੀ ਡਾ. ਹਰਨੇਕ ਸਿੰਘ ਰੋਡੇ, ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਚਰਨਜੀਤ ਸਿੰਘ ਝੰਡੇਆਣਾ ਪ੍ਰਧਾਨ ਜ਼ਿਲ੍ਹਾ ਬੀ.

29 ਵੀਂਆਂ ਜ਼ੋਨ ਕੋਟ ਈਸੇ ਖਾਂ ਸਕੂਲ ਖੇਡਾਂ ਦਾ ਘਲੋਟੀ ਸਕੂਲ ਦੇ ਖੇਡ ਮੈਦਾਨ ‘ਚ ਹੋਇਆ ਆਗਾਜ਼ 06-08-2026
ਨੇ ਕਿਹਾ ਕਿ ਸਾਨੂੰ ਸਾਰੀਆਂ ਸੰਸਥਾਵਾਂ ਨੂੰ ਇਸ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਨਾਲ ਹੀ ਉਨ੍ਹਾਂ ਇਹ ਕਿਹਾ ਕਿ ਜਿਨ੍ਹਾਂ ਸੰਸਥਾਵਾਂ ਜਾਂ ਸ਼ਖਸੀਅਤਾਂ ਨੂੰ ਅਜੀਤ ਉਪ ਦਫ਼ਤਰ ਮੋਗਾ ਵਲੋਂ ਸਨਮਾਨ ਚਿੰਨ੍ਹ ਦਿੱਤੇ ਜਾਣੇ ਹਨ ਉਹ ਕੈਂਪ ਵਿਚ ਹੀ ਦਿੱਤੇ ਜਾਣ| ਉੱਘੇ ਸਮਾਜ ਸੇਵੀ ਤੇ ਨੈਸ਼ਨਲ ਐਵਾਰਡੀ ਡਾ. ਹਰਨੇਕ ਸਿੰਘ ਰੋਡੇ, ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਚਰਨਜੀਤ ਸਿੰਘ ਝੰਡੇਆਣਾ ਪ੍ਰਧਾਨ ਜ਼ਿਲ੍ਹਾ ਬੀ.ਸੀ. ਸੈੱਲ, ਸੰਵਾਦ ਸਿਰਜਣਾ ਦੇ ਪ੍ਰਧਾਨ ਤੇ ਉੱਘੀ ਲੇਖਕਾ ਸਰਬਜੀਤ ਕੌਰ ਬਰਾੜ, ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ, ਬਲੱਡ ਡੋਨਰ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਜੋਤ ਸਿੰਘ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਖਾਲਸਾ ਸੇਵਾ ਸੁਸਾਇਟੀ ਦੇ ਸਕੱਤਰ ਜਨਰਲ ਕੁਲਦੀਪ ਸਿੰਘ ਕਲਸੀ, ਹੈਲਪ ਹੈਂਡ ਸੁਸਾਇਟੀ ਦੇ ਹਰਪ੍ਰੀਤ ਸਿੰਘ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਜਿੰਨੀਆਂ ਵੀ ਸੰਸਥਾਵਾਂ ਦੇ ਨੁਮਾਇੰਦੇ ਇੱਥੇ ਪੁੱਜੇ ਹਨ ਤੇ ਸਭ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਸੰਸਥਾਵਾਂ ਦੀ ਮੀਟਿੰਗ ਬੁਲਾ ਕੇ 20 ਅਗਸਤ ਨੂੰ ਲਗਾਏ ਜਾ ਰਹੇ ਤੀਸਰੇ ਖ਼ੂਨਦਾਨ ਕੈਂਪ ਸਬੰਧੀ ਜਾਣੂੰ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਖ਼ੂਨਦਾਨੀ ਲਿਆ ਕੇ ਇਸ ਸਰਬੱਤ ਦੇ ਭਲੇ ਦੇ ਕਾਰਜ ਵਿਚ ਆਪਣਾ ਯੋਗਦਾਨ ਪਾ ਸਕੀਏ| ਮੋਗਾ ਉਪ ਦਫ਼ਤਰ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਉਪ ਦਫ਼ਤਰ ਮੋਗਾ ਵਿਖੇ ਪੁੱਜੀਆਂ ਸਮੂਹ ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਅਤੇ ਸ਼ਖਸੀਅਤਾਂ ਦਾ ਆਪਣੇ ਵਲੋਂ ਤੇ ਆਪਣੀ ਟੀਮ ਵਲੋਂ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਜੋ 700 ਯੂਨਿਟ ਖ਼ੂਨਦਾਨ ਦਾ ਟੀਚਾ ਮਿਥਿਆ ਗਿਆ ਹੈ ਇਸ ਨੂੰ ਪੂਰਾ ਕਰਨ ਲਈ ਆਪ ਸਭ ਦਾ ਸਹਿਯੋਗ ਬੇਹੱਦ ਜਰੂਰੀ ਹੈ| ਸੰਸਥਾਵਾਂ ਦੇ ਨੁਮਾਇੰਦਿਆਂ ਤੇ ਆਈਆਂ ਹੋਈਆਂ ਪ੍ਰਮੁੱਖ ਧਾਰਮਿਕ ਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਕਿਹਾ ਕਿ 20 ਅਗਸਤ ਤੋਂ ਪਹਿਲਾਂ ਪਹਿਲਾਂ ਸੰਸਥਾਵਾਂ ਨਾਲ ਮੀਟਿੰਗ ਕਰਕੇ ਤੁਹਾਨੂੰ ਖ਼ੂਨ ਦਾਨੀਆਂ ਦੀ ਲਿਸਟ ਭੇਜ ਦੇਵਾਂਗੇ ਤੇ ਬਾਕੀ ਜਿੱਥੇ ਵੀ ਤੁਸੀਂ ਸਾਡੀ ਡਿਊਟੀ ਲਗਾਉਗੇ ਉਸ ਨੂੰ ਤਨ ਮਨ ਧਨ ਨਾਲ ਨਿਭਾਇਆ ਜਾਵੇਗਾ| ਇਸ ਮੌਕੇ ਸੁਰਿੰਦਰਪਾਲ ਸਿੰਘ ਨੇ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੇ ਜੋ ਦੋ ਕੈਂਪ ਇਨ੍ਹਾਂ ਦੇ ਸਕੂਲ ਵਿਖੇ ਲਗਾਏ ਗਏ ਸਨ ਬੇਹੱਦ ਸਫਲ ਰਹੇ ਤੇ ਇਨ੍ਹਾਂ ਵਲੋਂ ਅਜੀਤ ਨੂੰ ਸਮੇਂ ਸਮੇਂ ’ ਤੇ ਸਹਿਯੋਗ ਮਿਲਦਾ ਰਹਿੰਦਾ ਹੈ| ਜਿਸ ਦਾ ਮੈਂ ਆਪ ਜੀ ਵਲੋਂ ਅਤੇ ਆਪਣੇ ਵਲੋਂ ਉਨ੍ਹਾਂ ਦਾ ਵੀ ਧੰਨਵਾਦੀ ਹਾਂ| ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮਿੰਦੀ ਪ੍ਰਧਾਨ ਗੁਰੂ ਨਾਨਕ ਮੋਦੀ ਖਾਨਾ, ਬਲਜੀਤ ਸਿੰਘ ਵਿਕੀ ਪ੍ਰਧਾਨ ਲੋਕਲ ਗੁਰਪੁਰਬ ਕਮੇਟੀ, ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ, ਹਰਮੇਲ ਸਿੰਘ ਡਰੋਲੀ ਪ੍ਰਧਾਨ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ, ਗੁਰਨਾਮ ਸਿੰਘ ਲਵਲੀ ਭਾਈ ਘਨੱਈਆ ਜੀ ਬਲੱਡ ਡੋਨਰ ਸੁਸਾਇਟੀ, ਚਰਨਜੀਤ ਸਿੰਘ ਝੰਡੇਆਣਾ ਪ੍ਰਧਾਨ ਜ਼ਿਲ੍ਹਾ ਬੀ.ਸੀ. ਵਿੰਗ, ਚਮਕੌਰ ਸਿੰਘ ਝੰਡੇਆਣਾ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ, ਰਾਜਦੀਪ ਸਿੰਘ, ਗੁਰਜੀਤ ਸਿੰਘ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ, ਗੁਰਪ੍ਰੀਤ ਸਿੰਘ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ, ਗੁਰਜੋਤ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਬਲੱਡ ਡੋਨਰ ਸੇਵਾ ਸੁਸਾਇਟੀ, ਗੁਰਪ੍ਰੀਤ ਸਿੰਘ ਗਿੱਲ, ਡਾਕਟਰ ਹਰਨੇਕ ਸਿੰਘ ਰੋਡੇ ਉੱਘੇ ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ, ਬਲਕਰਨ ਸਿੰਘ ਢਿੱਲੋਂ ਜ਼ਿਲ੍ਹਾ ਪ੍ਰੈੱਸ ਸਕੱਤਰ ਬੀ.ਕੇ.ਯੂ. ਲੱਖੋਵਾਲ, ਇੰਦਰਜੀਤ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ, ਰਾਜਾ ਸਿੰਘ ਭਾਰਤ ਵਾਲੇ ਸੇਵਾਦਾਰ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ, ਦੀਪਕ ਗਰਗ ਮੋਗਾ ਹੈਲਪ ਹੈਂਡ ਸੇਵਾ ਸੁਸਾਇਟੀ, ਸੁਧਾਂਸ਼ੂ ਮਿੱਤਲ ਹੈਲਪ ਹੈਂਡ ਸੇਵਾ ਸੁਸਾਇਟੀ, ਸੰਵਾਦ ਸਿਰਜਣਾ ਦੇ ਪ੍ਰਧਾਨ ਤੇ ਲੇਖਕਾ ਡਾ. ਸਰਬਜੀਤ ਕੌਰ ਬਰਾੜ, ਭਾਵਨਾ ਬਾਂਸਲ ਮੈਂਬਰ ਹਿਊਮਨ ਰਾਈਟਸ ਕਮਿਸ਼ਨ ਤੇ ਉੱਘੇ ਸਮਾਜ ਸੇਵਕਾ, ਕੁਲਦੀਪ ਸਿੰਘ ਕਲਸੀ ਜਨਰਲ ਸਕੱਤਰ ਖਾਲਸਾ ਸੇਵਾ ਸੁਸਾਇਟੀ, ਗੁਰਪ੍ਰੀਤ ਸਿੰਘ ਲਾਲੀ ਰਣੀਆਂ ਉੱਘੇ ਸਮਾਜ ਸੇਵੀ, ਜਸਪਾਲ ਸਿੰਘ ਬੱਬੀ, ਗੁਰਤੇਜ ਸਿੰਘ ਬੱਬੀ, ਅਸ਼ੋਕ ਬਾਂਸਲ, ਹਰਜੀਤ ਸਿੰਘ, ਹਰਪਾਲ ਸਿੰਘ ਸਹਾਰਨ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਹਮੇਸ਼ਾ ਯਾਦ ਰਹਿਣਗੇ ਠੇਕੇਦਾਰ ਬਸੰਤ ਸਿੰਘ ਰਾਜੇਆਣਾ ਜ਼ਿਲ੍ਹਾ ਪੱਧਰੀ ਰੈੱਡ ਰਨ (ਮੈਰਾਥਨ)... ਅਗਲੀ ਖ਼ਬਰ ਵੀਰ ਸਿੰਘ ਸਕੂਲ ਵਿਖੇ ‘’ਮਿਸ਼ਨ ਹਰਿਆਲੀ’’ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।