03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਵ ਨਿਯੁਕਤ ਅਹੁਦੇਦਾਰਾਂ ਨਾਲ ਪ੍ਰਧਾਨ ਡਾ. ਗੁਰਜਿੰਦਰ ਸਿੰਘ ਮੱਲ੍ਹੀ ਤੇ ਹੋਰ ਸਾਥੀ। ਪੰਜਾਬ ’ਚ ਪਾਣੀ, ਜ਼ਮੀਨ, ਨੌਜਵਾਨੀ ਬਚਾਉਣੀ ਹੈ ਤਾਂ ਹਰ ਪਿੰਡ ’ਚ ਇਕਾਈ ਬਣਾਉਣੀ ਜ਼ਰੂਰੀ-ਡਾ. ਮੱਲ੍ਹੀ ਰੌਸ਼ਨ ਵਾਲਾ

ਧਰਮਕੋਟ/ਕਿਸ਼ਨਪੁਰਾ ਕਲਾਂ, 2 ਅਗਸਤ (ਪਰਮਜੀਤ ਸਿੰਘ, ਅਮੋਲਕ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਨਵੀਂ ਇਕਾਈ ਦਾ ਗਠਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਰਿਵਾਰ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬੀਤੇ ਦਿਨ ਪਿੰਡ ਚੱਕ ਕਿਸਾਨਾਂ ਵਿਖੇ ਕਮੇਟੀ ਦੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ ।

ਅਜੀਤ ਡੈਸਕ 03-08-2026
ਧਰਮਕੋਟ/ਕਿਸ਼ਨਪੁਰਾ ਕਲਾਂ, 2 ਅਗਸਤ (ਪਰਮਜੀਤ ਸਿੰਘ, ਅਮੋਲਕ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਨਵੀਂ ਇਕਾਈ ਦਾ ਗਠਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਰਿਵਾਰ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬੀਤੇ ਦਿਨ ਪਿੰਡ ਚੱਕ ਕਿਸਾਨਾਂ ਵਿਖੇ ਕਮੇਟੀ ਦੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ । ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੋਗਾ ਅਤੇ ਜ਼ਿਲ੍ਹਾ ਸਕੱਤਰ ਅਵਤਾਰ ਸਿੰਘ ਕਾਕਾ ਦੀ ਨਿਗਰਾਨੀ ਹੇਠ ਇਸ ਕਮੇਟੀ ਦਾ ਗਠਨ ਬਲਵੰਤ ਸਿੰਘ, ਗੁਰਮੇਲ ਸਿੰਘ ਲੋਹਗੜ੍ਹ, ਡਾ. ਗੁਰਜਿੰਦਰ ਸਿੰਘ ਮੱਲ੍ਹੀ, ਮਨਪ੍ਰੀਤ ਮਨੀ (ਸਾਰੇ ਜ਼ਿਲ੍ਹਾ ਆਗੂ) ਨੇ ਕੀਤਾ। ਇਸ ਮੌਕੇ ਪ੍ਰਧਾਨ ਡਾ. ਗੁਰਜਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਅੱਜ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣਾ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ, ਜ਼ਮੀਨ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਪਿੰਡ ਵਿਚ ਇਕਾਈ ਬਣਾਉਣੀ ਜ਼ਰੂਰੀ ਹੈ, ਕਿਉਂਕਿ ਜੇਕਰ ਪੰਜਾਬ ਨੂੰ ਬਾਹਰਲੇ ਧਾੜਵੀਆਂ ਤੋਂ ਬਚਾਉਣਾ ਹੈ ਤਾਂ ਹਰ ਇਕ ਪੰਜਾਬੀ ਨੂੰ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਚੱਕ ਕਿਸਾਨਾਂ ਦੀ ਇਹ ਨਵੀਂ ਇਕਾਈ ਪੰਜਾਬ ਦੇ ਹੱਕਾਂ ਲਈ ਕੰਮ ਕਰੇਗੀ। ਇਸ ਦੌਰਾਨ ਪਿੰਡ ਵਾਸੀਆਂ ਦੀ ਸਰਬਸੰਮਤੀ ਨਾਲ ਕਮੇਟੀ ਦਾ ਗਠਨ ਕੀਤਾ ਗਿਆ। ਨਵੇਂ ਅਹੁਦੇਦਾਰਾਂ ਨੇ ਵੀ ਭਰੋਸਾ ਦਿਵਾਇਆ ਕਿ ਉਹ ਕਿਸਾਨਾਂ ਦੀਆਂ ਫ਼ਸਲਾਂ ਦੇ ਪੂਰੇ ਮੁੱਲ, ਮਜ਼ਦੂਰਾਂ ਦੀਆਂ ਮੰਗਾਂ ਤੇ ਪਾਣੀ ਬਚਾਓ ਮੁਹਿੰਮ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿਣਗੇ। ਨਵੇਂ ਚੁਣੇ ਗਏ ਅਹੁਦੇਦਾਰ ਇਸ ਪ੍ਰਕਾਰ ਹਨ ਇਕਾਈ ਪ੍ਰਧਾਨ ਨਸੀਬ ਸਿੰਘ, ਮੀਤ ਪ੍ਰਧਾਨ ਜਸਵੀਰ ਸਿੰਘ, ਸਕੱਤਰ ਬਲਕਾਰ ਸਿੰਘ, ਪ੍ਰਚਾਰੀ ਗੁਰਨਾਮ ਸਿੰਘ, ਪ੍ਰੈੱਸ ਸਕੱਤਰ ਗੁਰਬਖ਼ਸ਼ ਸਿੰਘ, ਮੀਤ ਮਿਹਨਤੀ ਅਮਰੀਕ ਸਿੰਘ, ਮੈਂਬਰ ਗੁਰਮੀਤ ਸਿੰਘ, ਮੈਂਬਰ ਦਰਬਾਰਾ ਸਿੰਘ, ਮੈਂਬਰ ਬਲਕਾਰ ਸਿੰਘ, ਮੈਂਬਰ ਹਰਪਾਲ ਸਿੰਘ, ਇਸ ਮੌਕੇ ਅਵਤਾਰ ਸਿੰਘ ਕਾਕਾ ਜ਼ਿਲ੍ਹਾ ਸਕੱਤਰ, ਗੁਰਮੇਲ ਸਿੰਘ ਖ਼ਜ਼ਾਨਚੀ, ਮਨਪ੍ਰੀਤ ਸਿੰਘ ਮਨੀ ਪ੍ਰੈੱਸ ਸਕੱਤਰ, ਡਾ. ਗੁਰਜਿੰਦਰ ਸਿੰਘ ਰੌਸ਼ਨ ਵਾਲਾ ਜਨਰਲ ਸਕੱਤਰ, ਬਲਵੰਤ ਸਿੰਘ ਜੋਨ ਪ੍ਰਧਾਨ, ਰਾਜਵਿੰਦਰ ਸਿੰਘ ਇਕਾਈ ਪ੍ਰਧਾਨ, ਗੁਰਨਾਮ ਸਿੰਘ ਚੌਧਰੀ ਵਾਲਾ ਇਕਾਈ ਪ੍ਰਧਾਨ, ਮੋਹਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸਰਪੰਚ ਪਿੰਡ ਦੇ ਪਤਵੰਤੇ ਸੱਜਣ ਤੇ ਵੱਡੀ ਗਿਣਤੀ ‘ਚ ਕਿਸਾਨ ਮਜ਼ਦੂਰ ਹਾਜ਼ਰ ਸਨ।
ਪਿਛਲੀ ਖ਼ਬਰ ਜੋਗਾ ਸਿੰਘ ਦੇ ਦਿਹਾਂਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦਾ ਆਨਲਾਈਨ ਸੰਬੋਧਨ ਸੁਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।