03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਬੈਠਕ

ਕੋਟ ਈਸੇ ਖਾਂ/ਧਰਮਕੋਟ, 2 ਅਗਸਤ (ਗੁਰਮੀਤ ਸਿੰਘ ਖ਼ਾਲਸਾ, ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਅਹਿਮ ਬੈਠਕ ਹਰਦੀਪ ਸਿੰਘ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਐਗਜ਼ੈਕਟਿਵ ਮੈਂਬਰ ਮੰਦਰਜੀਤ ਸਿੰਘ ਮਨਾਵਾਂ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਚੋਟੀਆਂ, ਬੂਟਾ ਸਿੰਘ ਆਦਿ ਆਗੂਆਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ।

ਅਜੀਤ ਡੈਸਕ 03-08-2026
ਕੋਟ ਈਸੇ ਖਾਂ/ਧਰਮਕੋਟ, 2 ਅਗਸਤ (ਗੁਰਮੀਤ ਸਿੰਘ ਖ਼ਾਲਸਾ, ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਅਹਿਮ ਬੈਠਕ ਹਰਦੀਪ ਸਿੰਘ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਐਗਜ਼ੈਕਟਿਵ ਮੈਂਬਰ ਮੰਦਰਜੀਤ ਸਿੰਘ ਮਨਾਵਾਂ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਚੋਟੀਆਂ, ਬੂਟਾ ਸਿੰਘ ਆਦਿ ਆਗੂਆਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਸ ਬੈਠਕ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੀ 1 ਸਤੰਬਰ ਨੂੰ ਪਾਣੀ ਬਚਾਓ ਪੰਜਾਬ ਬਚਾਓ ਮੋਰਚਾ ਲੱਗਣ ਜਾ ਰਿਹਾ ਹੈ, ਜਿਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਧਰਮਕੋਟ ਬਲਾਕ ਵਿਚੋਂ ਵੀ ਵੱਡੀ ਗਿਣਤੀ ਵਿਚ ਆਗੂ ਵਰਕਰ ਸ਼ਮੂਲੀਅਤ ਕਰਨਗੇ। ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਕਈ ਥਾਵਾਂ ‘ਤੇ ਬਿਜਲੀ ਫੀਡਰਾਂ ਰਾਹੀਂ ਬਿਜਲੀ ਕਿਸਾਨਾਂ ਨੂੰ ਸਹੀ ਨਹੀਂ ਮਿਲ ਰਹੀ, ਜਿਸ ਵੱਲ ਪਾਵਰਕਾਮ ਵਿਭਾਗ ਤੁਰੰਤ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੋਟਰਾਂ ਦੇ ਲੋਡ ਸਬੰਧੀ ਵੀ ਇਕ ਵੱਡੀ ਸਮੱਸਿਆ ਹੈ ਤੇ ਕਿਸਾਨਾਂ ਦੀਆਂ ਮੋਟਰਾਂ ਦਾ ਲੋਡ 2500 ਵਾਟ ਤੱਕ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਬੈਠਕ ਮੌਕੇ ਅਰਬੇਲ ਸਿੰਘ ਦੌਲੇਵਾਲਾ, ਕੁਲਬੀਰ ਸਿੰਘ ਫ਼ਤਿਹਗੜ੍ਹ ਕੋਰੋਟਾਣਾ, ਚੰਚਲ ਸਿੰਘ ਧਰਮਕੋਟ, ਗੁਰਮੇਲ ਸਿੰਘ ਤਤਾਰੀਏ ਵਾਲਾ, ਨਿਰਮਲ ਸਿੰਘ ਪੰਡੋਰੀ, ਜਸਵਿੰਦਰ ਸਿੰਘ, ਹਰਨੇਕ ਸਿੰਘ ਕੋਰੋਟਾਣਾ, ਬੂਟਾ ਸਿੰਘ ਪੰਡੋਰੀ, ਹਰਦੀਪ ਸਿੰਘ, ਬਲਵੰਤ ਸਿੰਘ, ਨਿਰਮਲ ਸਿੰਘ ਮੌਜਗੜ੍ਹ ਤੇ ਹੋਰ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦਾ ਆਨਲਾਈਨ ਸੰਬੋਧਨ ਸੁਣਾਇਆ ਅਗਲੀ ਖ਼ਬਰ ਹੇਮਕੁੰਟ ਸਕੂਲ ਦੀਆਂ ਵਿਦਿਆਰਥਣਾਂ ਲਈ ਹਾਰਡੀਜ਼ ਵਰਲਡ ਟ੍ਰਿਪ ਬਣਿਆ ਯਾਦਗਾਰ ਅਨੁਭਵ ਸਕੂਲ ਦਾ ਉਦੇਸ਼ ਬੱਚਿਆਂ ਨੂੰ ਉੱਚ ਸਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।