02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਐਸ.ਡੀ.ਐਮ. ਧਰਮਕੋਟ ਗੁਰਵਿੰਦਰ ਸਿੰਘ ਜੌਹਲ ਵਲੋਂ ਬੀ.ਐਲ.ਓਜ. ਲਈ ਧੰਨਵਾਦ ਪਾਰਟੀ ਦਾ ਕੀਤਾ ਵਿਸ਼ੇਸ਼ ਪ੍ਰਬੰਧ

31-07-2026
ਧਰਮਕੋਟ, 30 ਜੁਲਾਈ (ਪਰਮਜੀਤ ਸਿੰਘ)-ਸਮੁੱਚੇ ਪੰਜਾਬ ਅੰਦਰ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ ਅਧੀਨ ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਮੈਡਮ ਅਨਿੰਦਿਤਾ ਮਿੱਤਰਾ, ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ ਧਰਮਕੋਟ ਹਲਕਾ ਪਹਿਲੇ ਸਥਾਨ ਤੇ ਆਉਣ ਤੇ ਗੁਰਵਿੰਦਰ ਸਿੰਘ ਜੌਹਲ ਐਸ ਡੀ ਐਮ ਵੱਲੋਂ ਬੂਥ ਲੈਵਲ ਅਫ਼ਸਰ, ਸੈਕਟਰ ਅਫ਼ਸਰ ਅਤੇ ਦਫ਼ਤਰੀ ਚੋਣ ਕਰਮਚਾਰੀਆਂ ਨਾਲ ਖ਼ੂਬਸੂਰਤ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਜਿਸ ਦੀ ਸ਼ੁਰੂਆਤ ਵਿੱਚ ਬੀ ਐਲ ਓ ਯੂਨੀਅਨ ਧਰਮਕੋਟ ਦੇ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ ਨੇ ਐਸ ਡੀ ਐਮ ਗੁਰਵਿੰਦਰ ਸਿੰਘ ਜੌਹਲ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਸਮੇਂ ਤਹਿਸੀਲਦਾਰ ਜਸਪਾਲ ਸਿੰਘ ਨੇ ਐਸ ਡੀ ਐਮ ਸਾਹਿਬ ਦੇ ਕੰਮ ਕਰਨ ਦੇ ਢੰਗ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ। ਇਸ ਸਮੇਂ ਕਰਮਜੀਤ ਸਿੰਘ ਨਸੀਰੇ ਵਾਲ, ਅਰਵਿੰਦਰ ਸਿੰਘ ਗਿੱਲ, ਯੋਗੇਸ਼ ਠਾਕੁਰ ਸਵਰਨਜੀਤ ਸਿੰਘ, ਦਵਿੰਦਰ ਸਿੰਘ, ਮੈਡਮ ਮਨਦੀਪ ਕੌਰ ਔਲਖ ਵੱਲੋਂ ਧੰਨਵਾਦ ਪਾਰਟੀ ਲਈ ਸ਼ੁਕਰਾਨਾ ਕਰਦੇ ਹੋਏ ਐਸ ਆਈ ਆਰ ਦੌਰਾਨ ਮਿਲ਼ੇ ਤਜਰਬਿਆਂ ਨੂੰ ਸਾਂਝਾ ਕੀਤਾ ਗਿਆ। ਇਸ ਸਮੇਂ ਗਾਇਕ ਜੀ.ਐਸ.ਪੀਟਰ ਨੇ ਸੁਰਜੀਤ ਪਾਤਰ ਦੀ ਰਚਨਾ ਸੁਣਾਈ। ਜਸਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਦੇ ਪਾਣੀਆਂ ਬਾਰੇ ਗ਼ਜ਼ਲ ਸੁਣਾ ਕੇ ਇਸ ਪ੍ਰੋਗਰਾਮ ਨੂੰ ਹੋਰ ਵੀ ਸੁਹਾਣਾ ਬਣਾ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਐਸ ਡੀ ਐਮ ਗੁਰਵਿੰਦਰ ਸਿੰਘ ਜੌਹਲ ਵੱਲੋਂ ਸਾਰੇ ਐਸ ਆਈ ਆਰ ਕੰਮ ਵਿੱਚ ਲੱਗੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਵੀ ਸ਼ਾਨਦਾਰ ਕੰਮ ਜਾਰੀ ਰੱਖਣ ਲਈ ਹਲਾਸ਼ੇਰੀ ਦਿੱਤੀ। ਯੂਨੀਅਨ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ ਅਤੇ ਸਮੁੱਚੀ ਟੀਮ ਵੱਲੋਂ ਐਸ ਡੀ ਐਮ ਸਾਹਿਬ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਆਏ ਹੋਏ ਸਾਰੇ ਕਰਮਚਾਰੀਆਂ ਦਾ ਐਸ ਡੀ ਐਮ ਦਫ਼ਤਰ ਵੱਲੋਂ ਧੰਨਵਾਦ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਨਸੀਰੇ ਵਾਲ, ਗੁਰਵਿੰਦਰ ਸਿੰਘ ਸ਼ਾਦੀ ਵਾਲਾ, ਮਨਪ੍ਰੀਤ ਸਿੰਘ ਮਨਾਵਾਂ, ਭਰਪੂਰ ਸਿੰਘ, ਬਲਜੀਤ ਸੇਖਾ, ਤੇਜਿੰਦਰ ਸਿੰਘ, ਸੁਧੀਰ ਕੁਮਾਰ ਐਸ ਡੀ ਓ, ਪ੍ਰਿੰਸੀਪਲ ਰਾਜੇਸ਼ ਪਾਲ ਅਰੋੜਾ, ਪ੍ਰਿੰਸੀਪਲ ਖੁਸ਼ਵੰਤ ਸਿੰਘ, ਜਗਦੇਵ ਸਿੰਘ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਨਿਰਮਲਜੀਤ ਸਿੰਘ, ਦਲਜੀਤ ਸਿੰਘ, ਵਰਿੰਦਰ ਸਿੰਘ, ਕੁਨਾਲ ਸ਼ਰਮਾ ਆਦਿ ਹਲਕਾ ਧਰਮਕੋਟ ਦੇ ਸਾਰੇ ਬੂਥ ਲੈਵਲ ਅਫ਼ਸਰ ਮੌਜੂਦ ਸਨ।
ਪਿਛਲੀ ਖ਼ਬਰ ਬੀ.ਐਡ. ਕਾਲਜ ਢੁੱਡੀਕੇ ਦਾ ਈ.ਟੀ.ਟੀ. ਨਤੀਜਾ ਸ਼ਾਨਦਾਰ ਅਗਲੀ ਖ਼ਬਰ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਵੱਡੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।