06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮੈਕਰੋ ਗਲੋਬਲ ਵਿਚ ਆਨਲਾਈਨ ਤੇ ਆਫ਼ਲਾਈਨ ਆਈਲਟਸ ਕਰਨਾ ਹੋਇਆ ਆਸਾਨ-ਗੁਰਮਿਲਾਪ ਸਿੰਘ ਡੱਲਾ

ਅਜੀਤ ਡੈਸਕ 26-07-2026
ਮੋਗਾ, 25 ਜੁਲਾਈ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਨੇ ਆਈਲਟਸ ਤੇ ਇਮੀਗ੍ਰੇਸ਼ਨ ਦੇ ਖੇਤਰ ਵਿਚ ਆਪਣੀ ਭਰੋਸੇਯੋਗ ਪਛਾਣ ਬਣਾਈ ਹੈ। ਹੁਣ ਵਿਦਿਆਰਥੀਆਂ ਦੀ ਸਹੂਲਤ ਲਈ ਆਨਲਾਈਨ ਆਈਲਟਸ ਕਲਾਸਾਂ ਦੇ ਦਾਖ਼ਲੇ ਵੀ ਸ਼ੁਰੂ ਕਰ ਦਿੱਤੇ ਗਏ ਹਨ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਕਲਾਸਾਂ ਵਿਚ ਵਿਦਿਆਰਥੀਆਂ ਨੂੰ ਤਜਰਬੇਕਾਰ ਅਧਿਆਪਕਾਂ ਦੀ ਨਿਗਰਾਨੀ ਹੇਠ ਕੰਪਿਊਟਰ ‘ਤੇ ਆਈਲਟਸ ਦੀ ਤਿਆਰੀ ਕਰਵਾਈ ਜਾਂਦੀ ਹੈ। ਨਾਲ ਹੀ ਅਨੁਸ਼ਾਸਿਤ ਤੇ ਪੜ੍ਹਾਈ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਹਰ ਵਿਦਿਆਰਥੀ ਪੂਰੇ ਧਿਆਨ ਨਾਲ ਤਿਆਰੀ ਕਰ ਕੇ ਵਧੀਆ ਬੈਂਡ ਹਾਸਲ ਕਰ ਸਕੇ। ਸੰਸਥਾ ਦੇ ਐਮ.ਡੀ. ਨੇ ਦੱਸਿਆ ਕਿ ਇਸ ਦੌਰਾਨ ਕਈ ਵਿਦਿਆਰਥੀਆਂ ਵਿਚ ਨਿਰਾਸ਼ਾ ਹੈ ਕਿ 22 ਅਗਸਤ ਤੋਂ ਬਾਅਦ ਆਈਲਟਸ ਆਨਲਾਈਨ ਹੋ ਜਾਵੇਗਾ ਅਤੇ ਕੰਪਿਊਟਰ ਬੇਸਡ ਟੈਸਟ ਵਿਚ ਚੰਗੇ ਬੈਂਡ ਲੈਣਾ ਮੁਸ਼ਕਿਲ ਹੋਵੇਗਾ ਪਰ ਇਹ ਸਿਰਫ਼ ਇਕ ਅਫ਼ਵਾਹ ਹੈ। ਅਸਲ ਵਿਚ ਲਿਸਨਿੰਗ ਤੇ ਰੀਡਿੰਗ ਕੰਪਿਊਟਰ ਬੇਸਡ ਹੁੰਦੇ ਹਨ। ਇਸ ਲਈ ਕੰਪਿਊਟਰ ਜਾਂ ਪੇਪਰ ਫਾਰਮੈਟ ਨਾਲ ਬੈਂਡਾਂ ‘ਤੇ ਕੋਈ ਅਸਰ ਨਹੀਂ ਪੈਂਦਾ। ਇਸ ਤੋਂ ਇਲਾਵਾ ਮੈਕਰੋ ਗਲੋਬਲ ਵਲੋਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਤੇ ਓਪਨ ਵਰਕ ਪਰਮਿਟ ਵਿਚ ਵੀ ਸ਼ਾਨਦਾਰ ਨਤੀਜੇ ਦਿੱਤੇ ਜਾ ਰਹੇ ਹਨ। ਖ਼ਾਸ ਕਰ ਕੇ 12ਵੀਂ ਤੋਂ ਬਾਅਦ ਵਿਦਿਆਰਥੀਆ ਦਾ ਸਟੱਡੀ ਵੀਜ਼ਾ ਵੱਲ ਰੁਝਾਨ ਕਾਫ਼ੀ ਵਧਿਆ ਹੈ ਜਿਸ ਕਾਰਨ ਰੋਜ਼ਾਨਾ ਨਵੀਆਂ ਫਾਈਲਾਂ ਅਪਲਾਈ ਹੋ ਰਹੀਆਂ ਹਨ ਤੇ ਵੀਜ਼ੇ ਮਨਜ਼ੂਰ ਵੀ ਹੋ ਰਹੇ ਹਨ। ਸਿੰਘ ਡੱਲਾ।
ਪਿਛਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਹਨ ਲਗਾਤਾਰ ਵੀਜ਼ੇ ਅਗਲੀ ਖ਼ਬਰ ਸਰਕਾਰੀ ਯੋਜਨਾਵਾਂ ਨੂੰ ਨਿੱਜੀ ਪ੍ਰਚਾਰ ਦਾ ਸਾਧਨ ਬਣਾਇਆ ਜਾ ਰਿਹਾ ਹੈ-ਮੱਖਣ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।