06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਨੇ ਰੋਸ ਮਾਰਚ ਕਰ ਕੇ ਸਰਕਾਰ ਦਾ ਪੁਤਲਾ ਫੂਕਿਆ

ਅਜੀਤ ਡੈਸਕ 26-07-2026

ਮੋਗਾ, 25 ਜੁਲਾਈ (ਜਸਪਾਲ ਸਿੰਘ ਬੱਬੀ)-ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਨਗਰ ਨਿਗਮ ਮੋਗਾ ਵਲੋਂ ਕੰਮ ਛੋੜ ਹੜਤਾਲ ਜਾਰੀ ਰਹੀ| ਸਫਾਈ ਸੇਵਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਆ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਕਾਮਿਆਂ ਨੇ ਰੋਸ ਪ੍ਰਦਰਸ਼ਨ ਕੀਤਾ| ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮ ਨਾਥ ਚੋਬੜ ਨੇ ਦੱਸਿਆ ਕਿ ਬਰਨਾਲਾ ਦੇ ਵਿਚ ਸਫਾਈ ਸੇਵਕਾਂ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੰਜਾਬ ਪੁਲਿਸ ਨੇ ਲਾਠੀਚਾਰਜ ਕੀਤਾ| ਪੰਜਾਬ ਸਰਕਾਰ ਦੀ ਇਸ ਕਾਰਗੁਜ਼ਾਰੀ ਦੀ ਸਫਾਈ ਸੇਵਕ ਯੂਨੀਅਨ ਪੰਜਾਬ ਪੁਰਜ਼ੋਰ ਨਿੰਦਾ ਕਰਦੀ ਹੈ ਅਤੇ ਇਸ ਦੇ ਰੋਸ ਦੇ ਵਿਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਹੁਕਮ ਅਨੁਸਾਰ ਮੋਗਾ ਨਗਰ ਨਿਗਮ ਦੇ ਸਮੂਹ ਮਿਊਂਸੀਪਲ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਰੋਸ ਮਾਰਚ ਕੀਤਾ ਅਤੇ ਸ਼ਾਮ ਲਾਲ ਚੌਂਕ ਮੋਗਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ| ਇਸ ਰੋਸ ਧਰਨੇ ਵਿਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਆਪਣਾ ਸਮਰਥਨ ਦਿੱਤਾ| ਇਸ ਮੌਕੇ ਮਿਊਸਪਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ, ਜਨਰਲ ਸਕੱਤਰ ਵਿਕੀ ਬੋਹਤ, ਚੇਅਰਮੈਨ ਸਿਕੰਦਰ ਗੁੱਲੂ, ਚੀਫ ਸਕੱਤਰ ਨਰੋਤਮ ਬੋਹਤ, ਕੈਸ਼ੀਅਰ ਜੋਗਿੰਦਰ ਭੁੱਲਰ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੋਬੜ, ਜਨਰਲ ਸਕੱਤਰ ਵਿਸ਼ਵ ਨਾਥ ਜੋਨੀ, ਚੇਅਰਮੈਨ ਰਜਿੰਦਰ ਬੋਹਤ, ਕੈਸ਼ੀਅਰ ਅਜੇ ਪੰਤਮੋਲੀ, ਚੀਫ ਸਕੱਤਰ ਰਵੀ ਸਾਰਵਾਨ, ਮਦਨ ਲਾਲ ਬੋਹਤ, ਰਿਟਾਇਰਮੈਂਟ ਯੂਨੀਅਨ ਦੇ ਪ੍ਰਧਾਨ ਹਰਕ੍ਰਿਸ਼ਨ ਬੋਹਤ, ਹਰਬੰਸ ਸਾਗਰ, ਸਤਪਾਲ ਅਣਜਾਣ, ਸੰਯੁਕਤ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਚਾਵਰੀਆ, ਬੇਲਦਾਰ ਯੂਨੀਅਨ ਦੇ ਜਸਮੇਲ ਸਿੰਘ, ਪ੍ਰਵੀਨ ਕੁਮਾਰ, ਦਫਤਰ ਯੂਨੀਅਨ ਦੇ ਪ੍ਰਧਾਨ ਸੁਖਪਾਲ ਸੌਦਾ, ਸੀਵਰੇਜ ਯੂਨੀਅਨ ਦੇ ਮੰਗਤ ਰਾਮ, ਸਤੀਸ਼ ਕੁਮਾਰ, ਜਸਪਾਲ, ਰਾਜ ਕੁਮਾਰ, ਅਸ਼ੋਕ ਪੰਤਮੋਲੀ, ਰਘੁਵੀਰ ਅਨਾਰਿਆ, ਅਜੇ ਚਾਵਰੀਆ, ਸੰਦੀਪ ਸੰਗੇਲੀਆ, ਕੁਲਵੰਤ ਰਾਏ, ਵਿਕਾਸ ਪੰਤਮੋਲੀ, ਸੋਨੂੰ ਸਾਵਰੀਆ, ਸੁਰੇਸ਼ ਕਰੋਤੀਆ, ਸੁਰੇਸ਼ ਰਾਜਪੂਤ, ਅਭੀਜੀਤ ਰਾਜਪੂਤ ਨੇ ਮੰਗਾਂ ਮੰਨਣ ਦੀ ਅਪੀਲ ਕੀਤੀ|

ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 27 ਮੁਕੱਦਮੇ ਦਰਜ 57 ਦੋਸ਼ੀ ਗ੍ਰਿਫਤਾਰ-ਜ਼ਿਲ੍ਹਾ ਪੁਲਿਸ ਮੁਖੀ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ 29 ਜੁਲਾਈ ਦੀ ਸੰਗਰੂਰ ਮਹਾਂ ਰੈਲੀ ‘ਤੇ ਪਹੁੰਚਣਗੇ ਹਜ਼ਾਰਾਂ ਪੈਨਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।