06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਟੂ-ਵੀਲਰ ਯੂਨੀਅਨ ਮੋਗਾ ਵਲੋਂ ਵਿਧਾਇਕਾ ਤੇ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ

ਅਜੀਤ ਡੈਸਕ 25-07-2026
ਮੋਗਾ, 24 ਜੁਲਾਈ (ਜਸਪਾਲ ਸਿੰਘ ਬੱਬੀ)-ਟੂ ਵੀਲ੍ਹਰ ਯੂਨੀਅਨ ਮੋਗਾ ਪ੍ਰਧਾਨ ਜਗਸੀਰ ਖਾਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆ ਆਰ.ਸੀ. ਟਰਾਂਸਫ਼ਰ ਦੀਆਂ ਨੀਤੀਆਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਨਿਯਮਾਂ ਵਿਚ ਸੁਧਾਰ ਕੀਤਾ ਜਾਵੇ। ਉਨ੍ਹਾਂ ਪੰਜਾਬ ਦੇ ਪੁਰਾਣੇ ਮੋਟਰ ਸਾਈਕਲ/ਸਕੂਟਰ ਵਾਹਨ ਡੀਲਰਾਂ ਅਤੇ ਇਸ ਖੇਤਰ ਨਾਲ ਜੁੜੇ ਸਾਰੇ ਹਿੱਸੇਦਾਰਾ ਵਲੋਂ ਵਾਹਨ ਪਰਿਵਾਹਨ ਪੋਰਟਲ ਤੇ ਵਾਹਨ ਮਾਲਕੀ ਤਬਦੀਲ ਲਈ ਲਾਜ਼ਮੀ ਕੀਤੇ ਗਈ ਐਡਵਾਈਜ਼ਰ/ਅਧਾਰ, ਓ.ਟੀ.ਪੀ. ਪ੍ਰਮਾਣਿਤ ਕਾਰਨ ਆ ਰਹੀਆ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਐਮ.ਐਲ.ਏ. ਹਲਕਾ ਮੋਗਾ ਅਮਨਦੀਪ ਕੌਰ ਅਰੋੜਾ ਅਤੇ ਸਤਵਿੰਦਰ ਸਿੰਘ ਐਸ.ਡੀ.ਐਮ. ਮੋਗਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਸੁਖਵਿੰਦਰ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਰਮਾ, ਅਕਾਸ ਅਰੋੜਾ, ਦੀਪਕ ਅਰੋੜਾ ਗੁਰਮੀਤ ਸਿੰਘ ਬੁੱਟਰ, ਸੋਨੂੰ, ਬਲਜੀਤ ਸਿੰਘ ਦਿਉਲ, ਮਨਦੀਪ ਸਿੰਘ, ਮਨਪ੍ਰੀਤ ਸਿੰਘ ਚੜਿੱਕ, ਟੂ-ਵੀਲਰ ਯੂਨੀਅਨ ਮੋਗਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬਰਨਾਲਾ ’ਚ ਸਫ਼ਾਈ ਸੇਵਕਾਂ ਦਾ ਹੱਕ ਮੰਗਣਾ ਵੀ ਬਣ ਗਿਆ ਗੁਨਾਹ-ਮਾਲਵਿਕਾ ਸੂਦ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪਵਿੱਤਰ ਜੀਵਨ ਅਤੇ ਫ਼ਲਸਫ਼ੇ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਉਪਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।