05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮੁੱਖ ਚੋਣ ਅਫ਼ਸਰ ਪੰਜਾਬ ਅਨਿਦਤਾ ਮਿੱਤਰਾ ਵਲੋਂ ਐਸ.ਡੀ.ਐਮ. ਗਗਨਦੀਪ ਨਿਹਾਲ ਸਿੰਘ ਵਾਲਾ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 25-07-2026
ਨਿਹਾਲ ਸਿੰਘ ਵਾਲਾ, 24 ਜੁਲਾਈ (ਸੁਖਦੇਵ ਸਿੰਘ ਖ਼ਾਲਸਾ)-ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਭਰ ‘ਚ ਐਸ. ਆਈ.ਆਰ. ਤਹਿਤ ਵੋਟਰ ਵੈਰੀਫਿਕੇਸ਼ਨ ਫਾਰਮ ਭਰਨ ਦਾ ਕੰਮ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ‘ਚ ਵੋਟਰ ਵੈਰੀਫਿਕੇਸ਼ਨ ਡਿਜੀਟਲ ਕਰਨ ਦਾ ਕੰਮ 100 ਫ਼ੀਸਦੀ ਹੋ ਚੁੱਕਾ ਹੈ, ਜਿਸ ‘ਚ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਗਗਨਦੀਪ ਦੀ ਅਗਵਾਈ ਹੇਠ ਸਮੂਹ ਸੁਪਰਵਾਈਜ਼ਰ ਤੇ ਦਫ਼ਤਰੀ ਸਟਾਫ਼ ਦੇ ਸਹਿਯੋਗ ਅਤੇ ਬੀ.ਐਲ.ਓਜ. ਦੀ ਫ਼ੀਲਡ ਅੰਦਰ ਮਿਹਨਤ ਲਗਨ ਦ੍ਰਿੜ ਸੰਕਲਪ ਸਦਕਾ ਹੀ ਡਿਜੀਟਲ ਕਰਨ ਦਾ ਕੰਮ ਪੂਰਾ ਕਰਨ ‘ਚ ਸਫਲ ਹੋਏ ਹਨ। ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਦੀ ਇਸ ਕਾਰਗੁਜ਼ਾਰੀ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਦੇ ਮੁਖ ਚੋਣ ਅਫ਼ਸਰ ਅਨਿਦਤਾ ਮਿੱਤਰਾ ਵਲੋਂ ਐਸ.ਡੀ.ਐਮ. ਗਗਨਦੀਪ ਨਿਹਾਲ ਸਿੰਘ ਵਾਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਐਸ.ਡੀ.ਐਮ. ਗਗਨਦੀਪ ਨਿਹਾਲ ਸਿੰਘ ਵਾਲਾ ਨੇ ਸਨਮਾਨਿਤ ਹੋਣ ਉਪਰੰਤ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਣ-ਸਨਮਾਨ ‘ਚ ਸੈਕਟਰ ਅਫ਼ਸਰ ਤੇ ਸਮੁੱਚੇ ਬੀ.ਐਲ.ਓਜ. ਦਾ ਵੀ ਬਹੁਤ ਯੋਗਦਾਨ ਹੈ ਜਿਨ੍ਹਾਂ ਵਲੋਂ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਸਖ਼ਤ ਮਿਹਨਤ, ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਇਸ ਕਾਰਜ ਨੂੰ ਪੂਰਾ ਕੀਤਾ ਹੈ। ਜਦੋਂ ਕਿ ਇਸ ਕਾਰਜ ਨੂੰ ਪੂਰਾ ਕਰਨ ਲਈ ਹਾਲਾਤ ਔਖੇ ਸਨ, ਸਮਾਂ ਘੱਟ ਸੀ ਅਤੇ ਕੰਮ ਬਹੁਤ ਜ਼ਿਆਦਾ ਸੀ, ਉਸ ਵੇਲੇ ਤੁਸੀਂ ਕਿਸੇ ਵੀ ਮੁਸ਼ਕਲ ਦੀ ਪ੍ਰਵਾਹ ਕੀਤੇ ਬਿਨਾਂ ਦਿਨ-ਰਾਤ ਮੈਦਾਨ ‘ਚ ਡਟ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੀ ਮਿਹਨਤ ਨੇ ਹਰ ਚੁਨੌਤੀ ਨੂੰ ਕਾਮਯਾਬੀ ‘ਚ ਬਦਲ ਦਿੱਤਾ। ਉਨ੍ਹਾਂ ਆਪਣੀ ਹੇਠਲੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਅੱਜ ਮੇਰੇ ਹੱਥ ‘ਚ ਇਹ ਸਨਮਾਨ ਹੈ, ਇਸ ਦੇ ਅਸਲ ਹੱਕਦਾਰ ਤੁਸੀਂ ਸਾਰੇ ਹੋ। ਇਸ ਲਈ ਮੈਂ ਇਹ ਪ੍ਰਸ਼ੰਸਾ ਪੱਤਰ ਪੂਰੇ ਮਾਣ ਅਤੇ ਦਿਲੋਂ ਤੁਹਾਨੂੰ ਸਮਰਪਿਤ ਕਰਦਾ ਹਾਂ। ਤੁਹਾਡੀ ਮਿਹਨਤ, ਤੁਹਾਡਾ ਭਰੋਸਾ ਅਤੇ ਤੁਹਾਡਾ ਸਾਥ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ।
ਪਿਛਲੀ ਖ਼ਬਰ ਕੇਂਦਰ ਤੇ ਪੰਜਾਬ ’ਚ ਪੇਪਰ ਲੀਕ ਹੋਣ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ-ਪ੍ਰਧਾਨ ਹਰੀ ਖਾਈ ਅਗਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨਾ ਸਾਡੀ ਪਹਿਲ-ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।