08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪੁਲਿਸ ਸਾਂਝ ਕੇਂਦਰ ਨੇ ਵਾਤਾਵਰਨ ਦਿਵਸ ਬੂਟੇ ਲਗਾ ਕੇ ਮਨਾਇਆ

ਅਜੀਤ ਡੈਸਕ 16-07-2026
ਨਿਹਾਲ ਸਿੰਘ ਵਾਲਾ, 15 ਜੁਲਾਈ (ਸੁਖਦੇਵ ਸਿੰਘ ਖ਼ਾਲਸਾ)-ਸਪੈਸ਼ਲ ਡੀ. ਜੀ. ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ, ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਅਤੇ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਸਨਦੀਪ ਸਿੰਘ ਮੰਡ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਥਾਣੇਦਾਰ ਹਰਮੇਲ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਮੋਗਾ ਦੀਆਂ ਹਦਾਇਤਾਂ ’ਤੇ ਇੰਦਰਜੀਤ ਸਿੰਘ ਸਬ ਡਵੀਜ਼ਨ ਸਾਂਝ ਕੇਂਦਰ ਨਿਹਾਲ ਸਿੰਘ ਵਲੋਂ ‘ਰੁੱਖ ਮਿੱਤਰ’ ਮੁਹਿੰਮ ਤਹਿਤ ਪਿੰਡ ਪੱਤੋ ਹੀਰਾ ਸਿੰਘ ਦੀ ਅਨਾਜ ਮੰਡੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਵਾਤਾਵਰਨ ਦਿਵਸ ਮਨਾਉਂਦਿਆਂ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ| ਇਸ ਮੌਕੇ ਪੰਚ ਅਮਨਦੀਪ ਸਿੰਘ, ਬਿਜਲੀ ਵਿਭਾਗ ਦੇ ਜੇ.ਈ. ਜੱਗਾ ਸਿੰਘ, ਬਲਬੀਰ ਸਿੰਘ ਫੌਜੀ, ਮੈਂਬਰ ਸੋਮਾ ਸਿੰਘ, ਮੈਂਬਰ ਮਨਪ੍ਰੀਤ ਸਿੰਘ ਮੰਨਾ ਆਦਿ ਹਾਜ਼ਰ ਸਨ|
ਪਿਛਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਚੱਲ ਰਹੇ ਇਕੋਤਰੀ ਸਮਾਗਮਾਂ ਦੌਰਾਨ ਧਾਰਮਿਕ ਰੂਹਾਨੀ ਦੀਵਾਨ ਸਜਾਏ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।