09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਗਊਆਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ-ਕੀਮਤੀ ਲਾਲ ਭਗਤ

ਅਜੀਤ ਡੈਸਕ 12-07-2026
ਕਿਸ਼ਨਪੁਰਾ ਕਲਾਂ, 11 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸ਼ਨਪੁਰਾ ਕਲਾਂ ਤੋਂ ਫਤਿਹਪੁਰ ਰੋਡ ਸਥਿਤ ਰਾਧੇ ਕ੍ਰਿਸ਼ਨਾ ਸੇਵਾ ਸੁਸਾਇਟੀ ਸਰਕਾਰੀ ਗਾਊਸ਼ਾਲਾ ਵਿਖੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਲਾਲ ਭਗਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗਾਊਸ਼ਾਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮਾਨ ਅਤੇ ਸਮੂਹ ਮੈਂਬਰਾਂ ਵਲੋਂ ਉਨ੍ਹਾਂ ਦਾ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਗੱਲਬਾਤ ਕਰਦਿਆਂ ਵਾਈਸ ਚੇਅਰਮੈਨ ਕੀਮਤੀ ਲਾਲ ਭਗਤ ਨੇ ਗਾਊਸ਼ਾਲਾ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵਲੋਂ ਨਿਭਾਈ ਜਾ ਰਹੀ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗਊਆਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਅਤੇ ਜਿੱਥੇ ਸਮਰਪਿਤ ਸੇਵਾਦਾਰ ਹੋਣ ਉੱਥੇ ਗਊਆਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਗਾਊਸ਼ਾਲਾ ਦੇ ਪ੍ਰਬੰਧਕ ਪੂਰੀ ਲਗਨ ਅਤੇ ਸੇਵਾ ਭਾਵਨਾ ਨਾਲ ਗਊਆਂ ਦੀ ਸੰਭਾਲ ਕਰ ਰਹੇ ਹਨ ਜੋ ਹੋਰਨਾਂ ਲਈ ਵੀ ਪ੍ਰੇਰਣਾਦਾਇਕ ਹੈ। ਇਸ ਮੌਕੇ ਕੁਲਪ੍ਰੀਤ ਸਿੰਘ ਏ. ਡੀ. ਸੀ. ਡੀ., ਡਿਪਟੀ ਡਾਇਰੈਕਟਰ ਡਾ. ਹਿਮਾਂਸ਼ੂ ਸਿਆਲ, ਡਾ. ਬੀਰ ਇੰਦਰਪਾਲ ਸਿੰਘ ਧਰਮਕੋਟ, ਡਾ. ਵਿਸ਼ਵਜੀਤ ਸਿੰਘ ਬੱਲ, ਸਤਨਾਮ ਸਿੰਘ ਫੰਨਾ ਨੈਸਲੇ, ਜੋਗਿੰਦਰ ਸਿੰਘ ਗਿਆਨੀ, ਸੰਦੀਪ ਸਿੰਘ ਸੀਪਾ, ਸੁਖਵਿੰਦਰ ਸਿੰਘ ਫੌਜੀ, ਹੰਸ ਕੁਮਾਰ ਪੱਬੀ, ਪ੍ਰਦੀਪ ਕੁਮਾਰ ਕਾਲਾ ਆਦਿ ਹੋਰ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ‘ਆਪ’ ਆਗੂ ਅਮਨ ਟੱਕਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਕੈਪੀਟੌਲ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਮੋਗਾ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਹੁਣ 18 ਜੁਲਾਈ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।