10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦਾ ਵਫਦ ਸਿਹਤ ਡਾਇਰੈਕਟਰ ਨੂੰ ਮਿਲਿਆ

ਅਜੀਤ ਡੈਸਕ 12-07-2026

ਮੋਗਾ, 11 ਜੁਲਾਈ (ਜਸਪਾਲ ਸਿੰਘ ਬੱਬੀ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ) ਪੰਜਾਬ ਨੂੰ ਮਿਲਿਆ| ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਮੰਗਾਂ ਦੇ ਲਈ ਡਾਇਰੈਕਟਰ ਨਾਲ ਪੈਨਲ ਮੀਟਿੰਗ ਕੀਤੀ ਗਈ ਸੀ ਜਿਸ ਦੀ ਪ੍ਰਸੀਡਿੰਗ ਅੱਜ ਦੀ ਮੀਟਿੰਗ ਵਿਚ ਜਾਰੀ ਕੀਤੀ ਗਈ ਹੈ| ਉਨ੍ਹਾਂ ਦੱਸਿਆ ਕਿ ਇਸ ਮੌਕੇ ਨਾਂਅ ਬਦਲੀ ਸੰਬੰਧੀ ਡਾਇਰੈਕਟਰ ਦਫਤਰ ਵਲੋਂ ਸਰਕਾਰ ਨੂੰ ਕੇਸ ਸਿਫਾਰਿਸ਼ ਸਹਿਤ ਬਣਾ ਕੇ ਭੇਜ ਦਿੱਤਾ ਗਿਆ ਹੈ| ਟਰੇਨਿੰਗ ਸਕੂਲ ਨਾਭਾ ਚਾਲੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ| ਕੇਡਰ ਦੇ ਭੱਤੇ ਲਗਾਉਣ ਸੰਬੰਧੀ ਸਰਕਾਰ ਨੂੰ ਸਿਫਾਰਿਸ਼ ਸਹਿਤ ਕੇਸ ਤਿਆਰ ਕਰਨ ਲਈ ਦਫਤਰੀ ਅਮਲੇ ਨੂੰ ਕਿਹਾ ਗਿਆ| ਮਲਟੀਪਰਪਜ਼ ਕੇਡਰ ਦੀਆਂ ਡਿਊਟੀਆਂ ਬੀਮਾ ਕਾਰਡ ਬਣਾਉਣ ਲਈ ਕੰਪਿਊਟਰ ਅਪਰੇਟਰ ਤੌਰ ’ਤੇ ਨਾ ਲੱਗਣ ਦੀ ਮੰਗ ਮੰਨੀ ਗਈ, ਮਮਤਾ ਦਿਵਸ ਵੈਕਸੀਨ ਲਿਆਉਣ ਦੇ ਢੁਕਵੇਂ ਪ੍ਰਬੰਧ ਕਰਨ ਲਈ ਕਾਰਵਾਈ ਦਾ ਭਰੋਸਾ ਦਿੱਤਾ ਗਿਆ| ਮਪਸ ਮੇਲ ਫੀਮੇਲ ਦੀਆਂ ਸੀਨੀਅਰਤਾ ਸੂਚੀਆਂ ਜਲਦੀ ਜਾਰੀ ਹੋਣਗੀਆਂ, ਨਵੀਆਂ ਅਸਾਮੀਆਂ ਸਿਰਜਣ ਲਈ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, 100 ਦਿਨ ਟੀ ਬੀ ਕੰਪੇਨ ਲਈ ਮਪਹਵ ਵਲੋਂ ਸੀ. ਐਚ. ਓ. ਨੂੰ ਕੋਈ ਰਿਪੋਰਟ ਨਾ ਕਰਨ ਦੀ ਮੰਗ ਸੰਬੰਧੀ ਪਹਿਲਾਂ ਜਾਰੀ ਪੱਤਰ ਵਿਚ ਸੋਧ ਕਰਕੇ ਦੁਬਾਰਾ ਜਾਰੀ ਕਰਨ ਦੀ ਮੰਗ ਮੰਨ ਲਈ ਗਈ ਹੈ| ਉਨ੍ਹਾਂ ਦੱਸਿਆ ਕਿ ਕੇਡਰ ਦੀਆਂ ਕੁੱਝ ਮੰਗਾਂ ਐਫ.ਟੀ.ਏ., ਵਰਦੀ ਭੱਤਾ, ਬੋਰਡਿੰਗ ਅਲਾਊਂਸ, ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਆਦਿ ਕਈ ਮੰਗਾਂ ਸਰਕਾਰ ਪੱਧਰ ਦੀਆਂ ਹਨ ਜਿਨ੍ਹਾਂ ਲਈ ਡਾਇਰੈਕਟਰ ਦਫਤਰ ਨੇ ਸਿਫਾਰਿਸ਼ ਸਹਿਤ ਕੇਸ ਭੇਜਣ ਦੀ ਮੰਗ ਮੰਨੀ ਹੈ ਅਤੇ ਇਨ੍ਹਾਂ ਮੰਗਾਂ ਲਈ ਅਗਲਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਹੱਕੀ ਮੰਗਾਂ ’ਤੇ ਡਟਵਾਂ ਪਹਿਰਾ ਦਿੱਤਾ ਜਾਵੇਗਾ| ਇਸ ਮੌਕੇ ਪ੍ਰਧਾਨ ਕੁਲਵੀਰ ਸਿੰਘ ਮੋਗਾ, ਜਗਰੂਪ ਸਿੰਘ ਮੋਗਾ, ਦਵਿੰਦਰ ਸਿੰਘ ਮੋਗਾ, ਜਰਨਲ ਸਕੱਤਰ ਜਸਵਿੰਦਰ ਸਿੰਘ ਅੰਮ੍ਰਿਤਸਰ, ਕੁਲਪ੍ਰੀਤ ਲੁਧਿਆਣਾ, ਰਣਧੀਰ ਸਿੰਘ ਸੰਗਰੂਰ, ਜਰਨੈਲ ਸਿੰਘ ਬਰਨਾਲਾ, ਨੀਰਜ ਧੂਰੀ,ਦਵਿੰਦਰ ਸਿੰਘ, ਖੰਨਾ, ਲਖਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਦਲਜੀਤ ਸਿੰਘ ਨਵਾਂ ਸ਼ਹਿਰ, ਜਗਤਾਰ ਸਿੰਘ ਸਿੱਧੂ ਮਲੇਰਕੋਟਲਾ, ਬਲਜਿੰਦਰ ਸਿੰਘ ਰੰਧਾਵਾ, ਸਿਧਾਰਥ ਸੈਣੀ, ਰਣਜੀਤ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ ਹਾਜ਼ਰ ਸਨ|

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਹਲਕਾ ਧਰਮਕੋਟ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਦਾ ਕੀਤਾ ਐਲਾਨ ਅਗਲੀ ਖ਼ਬਰ ਸਾਂਝਾ ਮੁਲਾਜ਼ਮ ਮੰਚ, ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਆਜ਼ਾਦ ਜਥੇਬੰਦੀਆਂ ਵਲੋਂ ਮੋਗਾ ਦੀ ਵਿਧਾਇਕਾ ਦੇ ਘਰ ਅੱਗੇ ਵਿਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।