11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਬਾਰ ਐਸੋਸੀਏਸ਼ਨ ਮੋਗਾ ਜਾਵੇਗੀ ਅਣਮਿੱਥੀ ਹੜਤਾਲ ’ਤੇ

ਅਜੀਤ ਡੈਸਕ 07-07-2026
ਮੋਗਾ, 6 ਜੁਲਾਈ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਹੋਈ। ਇਸ ਮੌਕੇ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਤੋਂ ਬਾਅਦ ਕਾਰਜਕਾਰੀ ਕਮੇਟੀ ਨੇ ਇਹ ਫ਼ੈਸਲਾ ਲਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਸੰਯੁਕਤ ਐਕਸ਼ਨ ਕਮੇਟੀ ਦੁਆਰਾ ਲਏ ਗਏ ਫ਼ੈਸਲਿਆਂ ਦਾ ਪੂਰਾ ਸਮਰਥਨ ਕਰੇਗੀ। ਇਸ ਮੌਕੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਲੀਗਲ ਏਡ ਡਿਫੈਂਸ ਪੌਲਸੀ ਦੀ ਨੀਤੀ ਨੂੰ ਗਲਤ ਠਹਿਰਾਉਂਦੇ ਹਨ ਅਤੇ ਇਸ ਤੇ ਮੁੜ ਵਿਚਾਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਨੇ ਵੀ ਇਹ ਮੰਨਿਆ ਸੀ ਕਿ ਇਸ ਦੀ ਦੁਰਵਰਤੋਂ ਵੇਖ ਕੇ ਮੁੜ ਤੋਂ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਇਹ ਪੇਸ਼ੇਵਰ ਵਕੀਲਾਂ ਦੀ ਆਜ਼ਾਦੀ ਲਈ ਖ਼ਤਰਾ ਹੈ ਤੇ ਇਸ ਦੇ ਮਾੜੇ ਪ੍ਰਭਾਵ ਪੈਣਗੇ ਪਰ ਅਜੇ ਤੱਕ ਇਸ ਤੇ ਗ਼ੌਰ ਨਹੀਂ ਹੋਈ ਇਸ ਲਈ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਐਕਸ਼ਨ ਕਮੇਟੀ ਦੇ ਸੱਦੇ ਤੇ ਹੜਤਾਲ ‘ਤੇ ਜਾਣਗੀਆਂ। ਇਸ ਮੌਕੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੰਧੂ, ਸਕੱਤਰ ਰਾਜੀਵ ਮਿੱਤਲ, ਫਾਈਨਾਂਸ ਤੇ ਜੋਇੰਟ ਸਕੱਤਰ ਰਜੀਵ ਮਿੱਤਲ, ਅੰਕਿਤ ਗੁਪਤਾ, ਗੁਰਪ੍ਰੀਤ ਸਿੰਘ ਚਾਹਲ, ਵਰਦਾਨ ਗਰਗ, ਨਵੀਨ ਪਲਤਾ, ਹਰਜੀਤ ਸਿੰਘ ਨਿਧਾਂ ਵਾਲਾ, ਕੇਵਲ ਕ੍ਰਿਸ਼ਨ, ਵਿਜੇ ਧੀਰ, ਪਵਨ ਕੁਮਾਰ ਸ਼ਰਮਾ, ਰਮੇਸ਼ ਗਰੋਵਰ ਸਾਬਕਾ ਪ੍ਰਧਾਨ, ਰਾਜਪਾਲ ਸ਼ਰਮਾ ਸਾਬਕਾ ਪ੍ਰਧਾਨ, ਰਣਜੀਤ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ, ਰੁਪਿੰਦਰ ਸਿੰਘ ਬਰਾੜ, ਗਗਨਦੀਪ ਸਿੰਘ ਬਰਾੜ, ਜਤਿੰਦਰ ਕਿੰਗਰਾ, ਕੁਲਵਿੰਦਰ ਸ਼ਰਮਾ, ਉਮੰਗ ਚੋਪੜਾ, ਤਰੰਗ ਚੋਪੜਾ, ਵਿਨੋਦ ਸ਼ਰਮਾ, ਹਰਦੀਪ ਸਿੰਘ ਸੇਤੀਆ, ਅਸ਼ਵਨੀ ਮਜੀਠੀਆ, ਅਮਤੇਸ਼ਵਰ ਸ਼ਰਮਾ, ਵਿਕਰਮਜੀਤ ਸਿੰਘ ਹਾਂਡਾ, ਗੋਪਾਲ ਕ੍ਰਿਸ਼ਨ, ਮੋਹਿਤ ਕੰਬੋਜ, ਰਾਜੇਸ਼ ਸ਼ਰਮਾ ਆਦਿ ਐਡਵੋਕੇਟ ਹਾਜ਼ਰ ਸਨ।
ਪਿਛਲੀ ਖ਼ਬਰ ਵਾਈਸ ਚੇਅਰਮੈਨ ਕੀਮਤੀ ਲਾਲ ਭਗਤ ਨੇ ਕੀਤਾ ਕਿਸ਼ਨਪੁਰਾ ਦੀ ਗਊਸ਼ਾਲਾ ਦਾ ਦੌਰਾ ਅਗਲੀ ਖ਼ਬਰ ਲੈਂਡ ਪੂਲਿੰਗ ਪਾਲਿਸੀ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਅ) ਡਟ ਕੇ ਕਿਸਾਨਾਂ ਦੇ ਨਾਲ ਖੜ੍ਹਾ-ਪ੍ਰਧਾਨ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।