03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪਿੰਡ ਰੋਡੇ ਦੀ ਲੜਕੀ ਨੇ ਕੀਤੀ ਖੁਦਕੁਸ਼ੀ, ਮਾਮਲਾ ਦਰਜ

ਅਜੀਤ ਡੈਸਕ 05-07-2026
ਸਮਾਲਸਰ, 4 ਜੁਲਾਈ (ਗੁਰਜੰਟ ਕਲਸੀ ਲੰਡੇ)-ਬੀਤੇ ਕੱਲ੍ਹ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਰੋਡੇ ਦੀ ਵਸਨੀਕ ਇਕ ਲੜਕੀ ਹਰਲੀਨ ਕੌਰ (24 ਸਾਲ) ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਕੀ ਦਾ ਮ੍ਰਿਤਕ ਸਰੀਰ ਰਾਤ ਨੂੰ ਤਕਰੀਬਨ 9.30 ਵਜੇ ਦੇ ਕਰੀਬ ਪਿੰਡ ਭਲੂਰ ਤੋਂ ਮਾਹਲਾ ਕਲਾਂ ਨੂੰ ਜਾਣ ਵਾਲੀ ਸੜਕ ’ਤੇ ਪੈਂਦੇ ਰਜਵਾਹੇ ਵਿਚੋਂ ਮਿਲੀ ਹੈ। ਇਸ ਸਬੰਧੀ ਸੁਖਮੰਦਰ ਸਿੰਘ ਪੁੱਤਰ ਭਾਗ ਸਿੰਘ ਦੇ ਬਿਆਨਾ ਉੱਪਰ ਯਾਦਵੀਰ ਸਿੰਘ ਉਰਫ ਜੋਗਾ ਪੁੱਤਰ ਸਤਨਾਮ ਸਿੰਘ ਪਿੰਡ ਰੋਡੇ ਦੇ ਖਿਲਾਫ ਧਾਰਾ 108 (306 ਆਈ. ਪੀ. ਸੀ.) ਅਧੀਨ ਥਾਣਾ ਸਮਾਲਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਹਰਲੀਨ ਕੌਰ ਐਡੀਸ਼ਨ ਆਇਲਟਸ ਸੈਂਟਰ ਬਾਘਾ ਪੁਰਾਣਾ ਵਿਖੇ ਪੜ੍ਹਨ ਲਈ ਗਈ ਸੀ ਪਰ ਉੱਥੇ ਨਹੀਂ ਪਹੁੰਚੀ। ਇਸ ਸਬੰਧੀ ਉਦੋਂ ਪਤਾ ਲੱਗਿਆ ਜਦ ਲੜਕੀ ਹਰਲੀਨ ਕੌਰ ਨੇ ਸੁਖਮਿੰਦਰ ਸਿੰਘ ਦੇ ਭਤੀਜੇ ਬੇਅੰਤ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਅੱਜ ਉਹ ਆਇਲਟਸ ਸੈਂਟਰ ਨਹੀਂ ਗਈ। ਉਸ ਨੇ ਡਰਦੇ ਮਾਰੇ ਰਜਵਾਹੇ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ।
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਕੈਂਪ ਟੈਸਟ ਦੇ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਗਰਮੀ ਤੋਂ ਬਚਾਅ ਲਈ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।