19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸ਼ੂਗਰ ਚੇਤਨਾ ਸੁਸਾਇਟੀ ਵਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ, 69 ਲੋਕਾਂ ਨੇ ਕਰਵਾਈ ਸਿਹਤ ਜਾਂਚ

ਅਜੀਤ ਡੈਸਕ 29-06-2026
ਮੋਗਾ, 28 ਜੂਨ (ਸੁਰਿੰਦਰਪਾਲ ਸਿੰਘ)-ਸ਼ੂਗਰ ਚੇਤਨਾ ਸੁਸਾਇਟੀ ਵਲੋਂ ਅੱਜ ਸਵੇਰੇ ਗੀਤਾ ਭਵਨ ਚੌਕ ਵਿਖੇ ਮੁਫ਼ਤ ਸ਼ੂਗਰ, ਐਚ.ਬੀ.ਏ. 1ਸੀ. ਅਤੇ ਸੀ.ਬੀ.ਸੀ. ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੇ ਪ੍ਰੋਜੈਕਟ ਇੰਚਾਰਜ ਐਪਲਜੀਤ ਸਿੰਗਲ ਅਤੇ ਅਨਿਲ ਧਵਨ ਨੇ ਦੱਸਿਆ ਕਿ ਲੈਬ ਟੈਕਨੀਸ਼ੀਅਨ ਵਲੋਂ ਕੈਂਪ ਵਿਚ ਪਹੁੰਚੇ 69 ਲੋਕਾਂ ਦੀ ਸ਼ੂਗਰ, ਐਚ.ਬੀ.ਏ. 1ਸੀ. ਅਤੇ ਸੀ.ਬੀ.ਸੀ. ਦੀ ਜਾਂਚ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਰਜਿੰਦਰ ਛਾਬੜਾ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਹਫ਼ਤੇ ਜਨਤਕ ਥਾਵਾਂ ‘ਤੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੰਦਰੁਸਤ ਜੀਵਨ ਲਈ ਹਰ ਰੋਜ਼ ਸਵੇਰੇ ਸ਼ਾਮ ਪਾਰਕਾਂ ਵਿਚ ਸੈਰ ਕਰਨੀ ਚਾਹੀਦੀ ਹੈ, ਫਾਸਟ ਫੂਡ ਦੀ ਥਾਂ ਹਰੀਆਂ ਸਬਜ਼ੀਆਂ ਅਤੇ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਸਰੀਰ ਵਿਚ ਮੋਟਾਪਾ ਨਹੀਂ ਆਉਣ ਦੇਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ 40 ਸਾਲ ਦੀ ਉਮਰ ਤੋਂ ਬਾਅਦ ਸਮੇਂ-ਸਮੇਂ ‘ਤੇ ਸਿਹਤ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਮੰਗਲਾ ਅਤੇ ਗੌਰਵ ਜੈਨ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਹੈ ਅਤੇ ਇਹ ਸੇਵਾ ਕਾਰਜ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਰਜਿੰਦਰ ਛਾਬੜਾ, ਪ੍ਰਦੀਪ ਮੰਗਲਾ, ਗੌਰਵ ਕੁਮਾਰ ਜੈਨ, ਅਨਿਲ ਧਵਨ, ਐਪਲਜੀਤ ਸਿੰਗਲ, ਪ੍ਰਵੀਨ ਗਰਗ (ਬੌਬੀ), ਸੁਰਿੰਦਰ ਗੋਇਲ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਪੰਚਾਂ ਨੂੰ ਮਾਣਭੱਤਾ ਦੇਣਾ ਮਾਨ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ-ਵਿਧਾਇਕ ਬਿਲਾਸਪੁਰ ਅਗਲੀ ਖ਼ਬਰ ਪਿੰਡਾਂ ਦੇ ਫ਼ੰਡ ਪਿੰਡਾਂ ’ਤੇ ਹੀ ਖ਼ਰਚ ਹੋਣ, ਬੇਲੋੜੀਆਂ ਇਮਾਰਤਾਂ ’ਤੇ ਨਹੀਂ-ਗੁਰਪ੍ਰੀਤ ਕੌਰ ਜੌਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।