20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਓਸਲੋ (ਨਾਰਵੇ) ’ਚ ਗੁਰਮਤਿ ਪ੍ਰਚਾਰਕ ਪ੍ਰੀਤਮ ਸਿੰਘ ਮਟਵਾਣੀ ਦਾ ਸਨਮਾਨ

ਅਜੀਤ ਡੈਸਕ 29-06-2026
ਅਜੀਤਵਾਲ, 28 ਜੂਨ (ਹਰਦੇਵ ਸਿੰਘ ਮਾਨ)-ਬੀਤੇ ਦਿਨੀਂ ਨਾਰਵੇ ਦੀ ਰਾਜਧਾਨੀ ਓਸਲੋ ‘ਚ ਯੂਰਪ ਦੀ ਪਹਿਲੀ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਮਟਵਾਣੀ ਦੇ ਗੁਰਮਤਿ ਪ੍ਰਚਾਰਕ ਪ੍ਰੀਤਮ ਸਿੰਘ ਨੇ ‘ਵਿਦੇਸ਼ਾਂ ਵਿਚ ਪੰਜਾਬੀਆਂ ਦੀ ਧਾਰਮਿਕ ਹਾਲਤ’ ਵਿਸ਼ੇ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ। ਆਪਣੇ ਵਿਸ਼ੇ ਤੇ ਬਹੁਤ ਹੀ ਪ੍ਰਭਾਵਸ਼ਾਲੀ ਤੇ ਪੁਖ਼ਤਾ ਤਰੀਕੇ ਨਾਲ ਮੌਜੂਦਾ ਹਾਲਾਤਾਂ ਨੂੰ ਬੇਹੱਦ ਗੰਭੀਰਤਾ ਨਾਲ ਸਭ ਦੇ ਸਨਮੁਖ ਕਰਦਿਆਂ ਮਟਵਾਣੀ ਨੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ ਧਾਰਮਿਕ ਹਾਲਾਤਾਂ ਤੇ ਜੀਵਨ ਸ਼ੈਲੀ ਨੂੰ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ ਤੇ ਨਾਲ ਇਕ ਕਵਿਤਾ ਵੀ ਸਭ ਦੇ ਰੂਬਰੂ ਕੀਤੀ। ਉਨ੍ਹਾਂ ਦੇ ਵਿਚਾਰਾਂ ਦੀ ਪ੍ਰਸੰਸਾ ਕਰਦਿਆਂ ਨਾਮਵਰ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੀਤਮ ਸਿੰਘ ਮਟਵਾਣੀ ਨੇ ਸਭ ਦਾ ਧੰਨਵਾਦ ਕਰਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਨਫ਼ਰੰਸ ਵਿਚ ਉੱਘੀਆਂ ਨਾਮਵਰ ਸ਼ਖ਼ਸੀਅਤਾਂ ਜਿੰਨਾਂ ਵਿਚ ਗੁਜਰਾਤ ਯੂਨੀਵਰਸਿਟੀ ਤੋਂ ਡਾ. ਰਾਜ ਕੁਮਾਰ ਹੰਸ, ਸਵੀਡਨ ਦੀ ਸਟਾਕ ਹੋਮ ਯੂਨੀਵਰਸਿਟੀ ਤੋਂ ਇਸਤਿਆਕ ਅਹਿਮਦ, ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸਾਬਕਾ ਡੀਨ ਡਾ. ਮੁਹੰਮਦ ਇਕਬਾਲ ਚਾਵਲਾ, ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ, ਡਾ. ਬਲਜਿੰਦਰ ਸਿੰਘ ਨਾਰਵੇ, ਪਰਮਿੰਦਰ (ਪੰਮੀ ਸੰਧੂ), ਪੀ.ਯੂ. ਲਾਹੌਰ ਤੋਂ ਡਾ. ਇਕਬਾਲ ਮੁਹੰਮਦ, ਐਡਵੋਕੇਟ ਨਵਕਿਰਨ ਸਿੰਘ, ਰਾਜ ਕੁਮਾਰ ਹੰਸ, ਮਲੇਸ਼ੀਆ ਤੋਂ ਡਾ. ਕਰਮਿੰਦਰ ਸਿੰਘ ਢਿੱਲੋਂ, ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਬੀ.ਬੀ.ਸੀ. ਰੇਡੀਓ ਦੇ ਰਵਿੰਦਰ ਸਿੰਘ ਕੁੰਦਰਾ, ਕੈਲੇਫੋਰਨੀਆ ਤੋਂ ਬਲਵਿੰਦਰ ਸਿੰਘ ਜਟਾਣਾ ਸਮੇਤ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਬੱਚਿਆਂ ਨੂੰ ਪਲਸ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਅਗਲੀ ਖ਼ਬਰ ਮੌਜੂਦਾ ਸਰਕਾਰ ਰਾਖਵਾਂਕਰਨ ਦੀ ਕਰ ਰਹੀ ਹੈ ਅੰਨ੍ਹੇਵਾਹ ਲੁੱਟ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।