11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ

ਅਜੀਤ ਡੈਸਕ 27-06-2026
ਮੋਗਾ, 26 ਜੂਨ (ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ: ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਦੱਤ ਰੋਡ ਮੋਗਾ ਵਿਖੇ ਹੋਈ, ਜਿਸ ਵਿਚ ਇਹ ਪਤਾ ਪਾਸ ਕੀਤਾ ਗਿਆ ਹੈ ਕੋਈ ਵੀ ਗੁਰਦੁਆਰਾ ਸਾਹਿਬ ਵਿਖੇ ਸਿਆਸੀ ਪੋਸਟਰ ਲਾਉਣ ਆਉਂਦਾ ਹੈ ਜਾਂ ਲਾਉਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਗ੍ਰੰਥੀ ਸਿੰਘ ਨਹੀਂ ਹੋਵੇਗਾ ਉਸ ਦੀ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਕਿ ਉਹ ਪੋਸਟਰ ਲਾਉਣ ਦੇਵੇ ਜਾਂ ਨਾ ਦੂਸਰੀ ਜੋ ਕਿ ਉੱਤਰਾਖੰਡ ਵਿਚ ਕਰਨ ਪਰਿਆਗ ਵਿਖੇ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਨਾਲ ਉੱਥੋਂ ਦੇ ਵਸਨੀਕਾਂ ਨੇ ਅਤੇ ਪੁਲਿਸ ਪ੍ਰਸ਼ਾਸਨ ਨੇ ਧੱਕਾ ਕੀਤਾ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਨਿਹੰਗ ਸਿੰਘਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਸਥਾਨਕ ਲੋਕਾਂ ਨੇ ਜਿਨ੍ਹਾਂ ਦਾ ਪਹਿਲਾਂ ਹੁੱਲੜਬਾਜ਼ੀ ਕੀਤੀ ਹੈ, ਉਨ੍ਹਾਂ ਉੱਪਰ ਵੀ ਪ੍ਰਸ਼ਾਸਨ ਵਲੋਂ ਪਰਚੇ ਦਰਜ ਕੀਤੇ ਜਾਣ ਅਤੇ ਨਾਲ ਅਸੀਂ ਸ੍ਰੀ ਅਕਾਲ ਤਖਤ ਤੋਂ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਹਰੇਕ ਗ੍ਰੰਥੀ ਸਿੰਘ ਦੀ ਤਨਖ਼ਾਹ ਪੰਦਰਾਂ ਹਜ਼ਾਰ ਤੋਂ ਵੀਹ ਹਜ਼ਾਰ ਤੱਕ ਹੋਣੀ ਚਾਹੀਦੀ ਹੈ, ਇਸ ਤੋਂ ਇਲਾਵਾ ਮੀਟਿੰਗ ਵਿਚ ਹੋਰ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਸਭਾ ਵਲੋਂ ਸਿੰਘਾਂ ਦੇ ਨਵੇਂ ਆਈ ਕਾਰਡ ਬਣਾ ਕੇ ਦਿੱਤੇ। ਸਭਾ ਵਿਚ ਨਵੇ ਸਿੰਘਾਂ ਨੇ ਸ਼ਮੂਲੀਅਤ ਕਰਕੇ ਸਭਾ ਦੀ ਮੈਂਬਰਸ਼ਿਪ ਹਾਸਿਲ ਕੀਤੀ। ਇਸ ਮੌਕੇ ਪੰਜਾਬ ਪ੍ਰਧਾਨ ਭਾਈ ਸਵਰਨ ਸਿੰਘ, ਜ਼ਿਲ੍ਹਾ ਪ੍ਰਧਾਨ ਗਿਆਨੀ ਸੁਖਵੰਤ ਸਿੰਘ ਕਥਾਵਾਚਕ, ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਵਾਈਸ ਸ਼ਹਿਰੀ ਪ੍ਰਧਾਨ ਭਾਈ ਰਣਵੀਰ ਸਿੰਘ ਖੋਸਾ, ਦਫ਼ਤਰ ਸਕੱਤਰ, ਪ੍ਰੈੱਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ, ਜਨਰਲ ਸਕੱਤਰ ਭਾਈ ਮੰਗਲ ਸਿੰਘ, ਵਾਈਸ ਜਨਰਲ ਸਕੱਤਰ ਭਾਈ ਪਤਵਿੰਦਰ ਸਿੰਘ ਸਾਫ਼ੂਵਾਲਾ, ਸਹਾਇਕ ਸਲਾਹਕਾਰ ਭਾਈ ਬਲਵੀਰ ਸਿੰਘ, ਵਾਈਸ ਸਕੱਤਰ ਜਸਵੀਰ ਸਿੰਘ ਧੂੜਕੋਟ, ਭਾਈ ਮਨਪ੍ਰੀਤ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਚਾਨਣ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਰਿੰਦਰ ਸਿੰਘ ਬਰਾੜ ਬਣੇ ਕਾਂਗਰਸ ਦੇ ਬਲਾਕ ਪ੍ਰਧਾਨ *ਜਸਵੀਰ ਸਿੰਘ ਨੱਥੂਵਾਲਾ ਤੇ ਹੋਰਨਾਂ ਨੇ ਦਿੱਤੀ ਵਧਾਈ ਅਗਲੀ ਖ਼ਬਰ ਹਾਈਵੇਅ ਕਿਨਾਰੇ ਖੜ੍ਹੇ ਸਿਲੰਡਰਾਂ ਨਾਲ ਲੱਦੇ ਟਾਟਾ ਵਾਹਨ ਦੇ ਕੈਬਿਨ ’ਚੋਂ ਡਰਾਈਵਰ ਦੀ ਸੜੀ-ਗਲੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।