28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਭੋਲਾ ਸਿੰਘ ਬਰਾੜ ਦੇ ਪੁੱਤਰ ਵਰਿੰਦਰ ਸਿੰਘ ਦੇ ਬਲਾਕ ਪ੍ਰਧਾਨ ਬਣਨ ’ਤੇ ਖ਼ੁਸ਼ੀ ਦੀ ਲਹਿਰ

ਅਜੀਤ ਡੈਸਕ 26-06-2026
ਸਮਾਧ ਭਾਈ, 25 ਜੂਨ (ਜਗਰੂਪ ਸਿੰਘ ਸਰੋਆ)-ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਫ਼ਿਰੋਜਪੁਰ ਦਿਹਾਤੀ ਤੋਂ ਇੰਚਾਰਜ ਭੋਲਾ ਸਿੰਘ ਬਰਾੜ ਦੇ ਪੁੱਤਰ ਵਰਿੰਦਰ ਸਿੰਘ ਬਰਾੜ ਦੇ ਯੂਥ ਕਾਂਗਰਸ ਵਲੋਂ ਬਲਾਕ ਬਾਘਾ ਪੁਰਾਣਾ ਦਾ ਪ੍ਰਧਾਨ ਚੁਣੇ ਜਾਣ ‘ਤੇ ਇਲਾਕੇ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਹਕੀਮ, ਸਾਬਕਾ ਸਰਪੰਚ ਬਲਵਿੰਦਰਜੀਤ ਸਿੰਘ ਬਰਾੜ, ਡਾਕਟਰ ਰੂਪ ਸਿੰਘ, ਚੇਅਰਮੈਨ ਲਾਭ ਸਿੰਘ ਖੋਖਰ, ਮਲਕੀਤ ਸਿੰਘ ਬਰਾੜ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਢਿੱਲੋਂ, ਬਲਾਕ ਸੰਮਤੀ ਮੈਂਬਰ ਲੱਖੀ ਖੋਖਰ, ਭੋਲਾ ਸਿੰਘ ਕਿੰਗਰਾ, ਰਮਨਦੀਪ ਸਿੰਘ ਖੋਖਰ, ਅਵਤਾਰ ਸਿੰਘ ਸਿੱਧੜ, ਅਵਤਾਰ ਸਿੰਘ ਧਾਲੀਵਾਲ, ਭੋਲਾ ਸਿੰਘ ਸ਼ਰਮਾ ਆਦਿ ਨੇ ਬਰਾੜ ਪਰਿਵਾਰ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਵਰਿੰਦਰ ਸਿੰਘ ਬਰਾੜ ਨੌਜਵਾਨਾਂ ਨੂੰ ਲਾਮਬੰਦ ਕਰਕੇ ਯੂਥ ਕਾਂਗਰਸ ਨਾਲ ਜੋੜੇਗਾ ਜਿਸ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤੀ ਨਾਲ ਕੰਮ ਕਰਨ ਲਈ ਅੱਗੇ ਆਵੇਗੀ।
ਪਿਛਲੀ ਖ਼ਬਰ ਹਲਕਾ ਨਿਹਾਲ ਸਿੰਘ ਵਾਲਾ ’ਚ ਐਸ.ਸੀ. ਵਿੰਗ ਨੂੰ ਮਜ਼ਬੂਤ ਕਰਨ ਲਈ ਜਲਦੀ ਹੀ ਮੁਹਿੰਮ ਅਰੰਭ ਹੋਵੇਗੀ- ਹਲਕਾ ਪ੍ਰਧਾਨ ਜਸਵਿੰਦਰ... ਅਗਲੀ ਖ਼ਬਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਮਾੜੀ ਮੁਸਤਫ਼ਾ ਦੀ ਚੋਣ ਸਰਬਸੰਮਤੀ ਨਾਲ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।