05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਯੂਥ ਕਾਂਗਰਸ ਦੀਆਂ ਚੋਣਾਂ ’ਚ ਭੋਲਾ ਸਿੰਘ ਬਰਾੜ ਧੜੇ ਦੇ ਨੌਜਵਾਨ ਜਿੱਤੇ

ਅਜੀਤ ਡੈਸਕ 24-06-2026


ਬਾਘਾ ਪੁਰਾਣਾ, 23 ਜੂਨ (ਗੁਰਮੀਤ ਸਿੰਘ ਮਾਣੂੰਕੇ)-ਕੁੱਝ ਮਹੀਨੇ ਪਹਿਲਾਂ ਕਾਂਗਰਸ ਪਾਰਟੀ ਵਲੋਂ ਨੌਜਵਾਨਾਂ ਵਿਚ ਵੋਟਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਪੰਜਾਬ ਵਿਚ ਯੂਥ ਵਿੰਗ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ ਤਾਂ ਜੋ ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਇਨ੍ਹਾਂ ਚੋਣਾਂ ਦਾ ਬੀਤੀ ਦੇਰ ਰਾਤ ਨਤੀਜਾ ਐਲਾਨਿਆ ਗਿਆ ਜਿਸ ਵਿਚ ਬਾਘਾ ਪੁਰਾਣਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਮੋਢੀ ਆਗੂ ਅਤੇ ਹਲਕਾ ਇੰਚਾਰਜ ਵਜੋਂ ਸੇਵਾ ਨਿਭਾ ਰਹੇ ਸੀਨੀਅਰ ਕਾਂਗਰਸ ਆਗੂ ਭੋਲਾ ਸਿੰਘ ਬਰਾੜ ਨੇ ਆਪਣੀ ਮਿਹਨਤ ਦੇ ਬਲਬੂਤੇ ’ਤੇ ਹਵਾ ਦਾ ਰੁੱਖ ਆਪਣੇ ਵੱਲ ਮੋੜ ਲਿਆ ਹੈ। ਭੋਲਾ ਸਿੰਘ ਬਰਾੜ ਵਲੋਂ ਮੈਦਾਨ ਵਿਚ ਉਤਾਰੇ ਗਏ ਨੌਜਵਾਨਾਂ ਵਿਚ ਰਵਿੰਦਰ ਸਿੰਘ ਰਾਜੂ ਵਾਂਦਰ ਸੂਬਾ ਜਨਰਲ ਸੈਕਟਰੀ, ਭੁਪਿੰਦਰ ਸਿੰਘ ਬਰਾੜ ਚੰਨੂਵਾਲਾ 674 ਵੋਟਾਂ ਨਾਲ ਹਲਕਾ ਬਾਘਾ ਪੁਰਾਣਾ ਦੇ ਪ੍ਰਧਾਨ, ਵਰਿੰਦਰ ਸਿੰਘ ਬਰਾੜ ਸਮਾਧ ਭਾਈ 865 ਵੋਟਾਂ ਨਾਲ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਸਮਾਲਸਰ ਉਪ ਪ੍ਰਧਾਨ ਬਲਾਕ ਸਮਾਲਸਰ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ ਪ੍ਰਧਾਨ ਬਣੇ। ਕਾਂਗਰਸ ਪਾਰਟੀ ਦੇ ਵੱਖ-ਵੱਖ ਧੜਿਆਂ ’ਚੋਂ ਖੜੇ ਉਮੀਦਵਾਰਾਂ ਵਿਚੋਂ ਭੋਲਾ ਸਿੰਘ ਬਰਾੜ ਧੜੇ ਦੇ ਆਏ ਸ਼ਾਨਦਾਰ ਨਤੀਜਿਆਂ ਸਬੰਧੀ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੇ ਉਤਸ਼ਾਹ ਨੇ ਦਰਸਾਇਆ ਹੈ ਕਿ ਉਹ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ| ਉਨ੍ਹਾਂ ਮਿਹਨਤ ਕਰਕੇ ਅਹੁਦਾ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵਧਾਈਆਂ ਦੇ ਕੇ ਵੋਟਰਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਦੀ ਅਪੀਲ ਕੀਤੀ। ਇਸ ਖੁਸ਼ੀ ਸਬੰਧੀ ਭੋਲਾ ਸਿੰਘ ਬਰਾੜ ਨੇ ਕਿਹਾ ਕਿ ਯੂਥ ਕਾਂਗਰਸ ਪੰਜਾਬ ਦੇ ਨੌਜਵਾਨਾਂ ਦੀ ਊਰਜਾ, ਸੁਪਨਿਆਂ ਅਤੇ ਸਮਾਜ ਨੂੰ ਬਦਲਣ ਦੀ ਤਾਕਤ ਦਰਸਾਉਂਦੀ ਹੈ। ਇਸ ਮੌਕੇ ਰਵਿੰਦਰ ਸਿੰਘ ਰਾਜੂ ਵਾਂਦਰ, ਭੁਪਿੰਦਰ ਸਿੰਘ ਬਰਾੜ, ਵਰਿੰਦਰ ਸਿੰਘ ਬਰਾੜ ਅਤੇ ਗੁਰਵਿੰਦਰ ਸਿੰਘ ਸਮਾਲਸਰ ਨੇ ਉਨ੍ਹਾਂ ਦੇ ਹੱਕ ਵਿਚ ਆਨਲਾਈਨ ਵੋਟਾਂ ਪਾਉਣ ਲਈ ਵੋਟਰਾਂ ਤੇ ਸਮਰਥਕਾਂ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕੀਤਾ।

 

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ ਅਗਲੀ ਖ਼ਬਰ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਹਫਤੇ ਦੌਰਾਨ 9 ਮੁਕੱਦਮੇ ਦਰਜ, 10 ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।