14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਲਾਈਫ਼ ਲਾਈਨ ਵੈੱਲਫੇਅਰ ਕਲੱਬ ਵਲੋਂ ਪੰਛੀਆਂ ਲਈ ਪਾਣੀ ਦੇ ਮਿੱਟੀ ਦੇ ਕਸੋਰੇ ਵੰਡੇ

ਅਜੀਤ ਡੈਸਕ 20-06-2026

ਬਾਘਾ ਪੁਰਾਣਾ, 19 ਜੂਨ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਵਿਚ ਸਮਾਜ ਸੇਵਾ ਦੇ ਖੇਤਰ ‘ਚ ਆਪਣਾ ਵੱਖਰਾ ਮੁਕਾਮ ਬਣਾਉਣ ਵਾਲੀ ਲਾਈਫ਼ ਲਾਈਨ ਵੈੱਲਫੇਅਰ ਕਲੱਬ ਵਲੋਂ ਗਰਮੀ ਦੇ ਮੌਸਮ ਨੂੰ ਦੇਖਦਿਆਂ ਇਕ ਪ੍ਰਸ਼ੰਸਨੀਯ ਉਪਰਾਲਾ ਕੀਤਾ ਗਿਆ। ਕਲੱਬ ਦੇ ਸੇਵਾਦਾਰਾਂ ਵਲੋਂ ਪੰਛੀਆਂ ਲਈ ਪਾਣੀ ਪੀਣ ਵਾਸਤੇ ਮਿੱਟੀ ਦੇ ਕਸੋਰੇ ਵੰਡੇ ਗਏ, ਤਾਂ ਜੋ ਤਿੱਖੀ ਗਰਮੀ ਵਿਚ ਪੰਛੀਆਂ ਨੂੰ ਰਾਹਤ ਮਿਲ ਸਕੇ। ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਰਮਨਦੀਪ ਅਰੋੜਾ ਨੇ ਦੱਸਿਆ ਕਿ ਜਿਨ੍ਹਾਂ ਨੂੰ ਕਸੋਰੇ ਵੰਡੇ ਗਏ ਹਨ ਉਹ ਆਪਣੇ ਘਰਾਂ ਦੀਆਂ ਛੱਤਾਂ ਜਾਂ ਦਰਵਾਜ਼ਿਆਂ ਅੱਗੇ ਇਨ੍ਹਾਂ ਵਿਚ ਪਾਣੀ ਭਰ ਕੇ ਰੱਖਣ, ਤਾਂ ਜੋ ਪੰਛੀ ਆਸਾਨੀ ਨਾਲ ਪਾਣੀ ਪੀ ਸਕਣ ਅਤੇ ਆਪਣੀ ਪਿਆਸ ਬੁਝਾ ਸਕਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕੋਈ ਆਪਣੇ ਵਲੋਂ ਵੀ ਪੰਛੀਆਂ ਲਈ ਪਾਣੀ ਅਤੇ ਦਾਣੇ ਦਾ ਪ੍ਰਬੰਧ ਕਰੇ। ਇਸ ਮੌਕੇ ਦਵਿੰਦਰ ਬਲੂ, ਪ੍ਰਵੀਨ ਸੇਤੀਆ, ਵਿਜੇ ਮਿੱਤਲ ਮੁੰਨਾ, ਰਾਮ ਤੀਰਥ, ਤੀਰਥ ਬਾਂਸਲ, ਬੀਰਬਲ ਸ਼ਰਮਾ, ਰਵੀ ਸ਼ਰਮਾ, ਤਰੁਣ ਮਿੱਤਲ, ਮਦਨ ਗੋਪਾਲ, ਹੇਮ ਰਾਜ, ਲੱਕੀ ਕੁਕਰੇਜਾ ਆਦਿ ਹਾਜਰ ਸਨ।

ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੈਮਲ ਵਾਲਾ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ’ਚ ਕਰਵਾਏ ਗਏ ਧਾਰਮਿਕ ਸਮਾਗਮਾਂ ਦੀ ਹੋਈ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।