14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਬਾਘਾ ਪੁਰਾਣਾ ਫੋਟੋਗਰਾਫਰ ਯੂਨੀਅਨ ਨੇ ਵਰਕਸ਼ਾਪ ਲਗਾਈ

ਅਜੀਤ ਡੈਸਕ 20-06-2026

ਬਾਘਾ ਪੁਰਾਣਾ, 19 ਜੂਨ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਫੋਟੋਗਰਾਫਰ ਯੂਨੀਅਨ ਵਲੋਂ ਫੋਟੋਗਰਾਫਰਾਂ ਨੂੰ ਨਵੀਆਂ ਤਕਨੀਕਾਂ ਤੋਂ ਜਾਣੂੰ ਕਰਵਾਉਣ ਲਈ ਸੋਨੀ ਕੰਪਨੀ ਦੀ ਵਰਕਸ਼ਾਪ �ਰਬਿਟ ਹੋਟਲ ਰਾਜੇਆਣਾ ਵਿਖੇ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿਚ ਲਗਵਾਈ ਗਈ| ਇਸ ਮੌਕੇ ਸੋਨੀ ਕੰਪਨੀ ਵਲੋਂ ਪਹੁੰਚੇ ਮਾਹਿਰਾਂ ਵਲੋਂ ਨਵੀਂ ਤਕਨੀਕ ਦੇ ਕੈਮਰਿਆਂ ਅਤੇ ਲੈਨਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਫੋਟੋਗਰਾਫੀ ਦੀਆਂ ਨਵੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਲਈ ਪ੍ਰੇਰਤ ਕੀਤਾ| ਇਸ ਮੌਕੇ ਮਾਹਿਰਾਂ ਵਲੋਂ ਫੋਟੋਗਰਾਫਰਾਂ ਵਲੋਂ ਪੁੱਛੇ ਗਏ ਸੁਆਲਾਂ ਦੇ ਜੁਆਬ ਵੀ ਦਿੱਤੇ ਗਏ| ਇਸ ਮੌਕੇ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਜਲੰਧਰ ਦੇ ਮੈਂਬਰ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ 7-8 ਅਗਸਤ ਨੂੰ ਸੋਨਾ ਗ੍ਰੈਂਡ ਪੈਲੇਸ ਮੁੱਲਾਂਪੁਰ ਵਿਖੇ ਹੋਣ ਵਾਲੇ ਫੋਟੋਗਰਾਫੀ ਮੇਲੇ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਯੂਨੀਅਨ ਵਲੋਂ ਇਸ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ| ਇਸ ਮੌਕੇ ਪ੍ਰਧਾਨ ਜਗਰੂਪ ਸਿੰਘ, ਵਾਈਸ ਪ੍ਰਧਾਨ ਜਤਿੰਦਰ ਕੁਮਾਰ, ਉਪ ਪ੍ਰਧਾਨ ਕੁਲਦੀਪ ਸਿੰਘ, ਸੈਕਟਰੀ ਦਰਸ਼ਨ ਕੁਮਾਰ, ਖਜ਼ਾਨਚੀ ਜਸਦੀਪ ਸਿੰਘ ਤੋਂ ਇਲਾਵਾ ਡੈਲੀਗੇਟ ਮਨਵੀਰ ਸਿੰਘ, ਨਿਰਮਲ ਸਿੰਘ, ਸੋਨੂੰ ਕੁਮਾਰ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਗਿੱਲ ਤੇ ਪਾਲ ਸਿੰਘ ਹਾਜ਼ਰ ਸਨ|

ਪਿਛਲੀ ਖ਼ਬਰ ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ’ਚ ਕਰਵਾਏ ਗਏ ਧਾਰਮਿਕ ਸਮਾਗਮਾਂ ਦੀ ਹੋਈ ਸਮਾਪਤੀ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਕਾਲੇਕੇ ਤੋਂ ਸੰਗਤਾਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।