12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮਿਡ ਡੇ ਮਿਲ ਕੁੱਕ ਸਫਾਈ ਸੇਵਕ ਚੌਕੀਦਾਰ ਵਰਕਰਾਂ ਦੀ ਮੀਟਿੰਗ <br/>

ਮੋਗਾ ਵਿਖੇ ਮਿਡ-ਡੇ-ਮਿਲ ਕੁੱਕ ਸਫਾਈ ਸੇਵਕ ਚੌਕੀਦਾਰ ਵਰਕਰਾਂ ਦੀ ਮੀਟਿੰਗ ਮੌਕੇ ਕਮਲਜੀਤ ਕੌਰ ਮੱਦੋਕੇ ਪੰਜਾਬ ਜਨਰਲ ਸਕੱਤਰ ਤੇ ਹੋਰ | ਤਸਵੀਰ: ਜਸਪਾਲ ਸਿੰਘ ਬੱਬੀ <br/> 04-06-2026
ਮੋਗਾ, 3 ਜੂਨ (ਜਸਪਾਲ ਸਿੰਘ ਬੱਬੀ)-ਮਿਡ-ਡੇ-ਮਿਲ ਕੁੱਕ ਸਫਾਈ ਸੇਵਕ ਚੌਕੀਦਾਰ ਵਰਕਰਾਂ ਦੀ ਮੀਟਿੰਗ ਕਮਲਜੀਤ ਕੌਰ ਮੱਦੋਕੇ ਪੰਜਾਬ ਜਨਰਲ ਸਕੱਤਰ ਦੀ ਅਗਵਾਈ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ | ਜਿਸ ਵਿਚ ਸੂਬਾ ਪ੍ਰਧਾਨ ਕਰਮਚੰਦ ਚਿੰਡਾਈਆ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਮੰਗਾਂ ਮਨਵਾਉਣ ਲਈ ਲਗਾਤਾਰ ਮੀਟਿੰਗਾਂ ਵਿਚ ਕੋਈ ਸਿੱਟਾ ਨਹੀਂ ਨਿਕਲਿਆ | ਜਿਸ ਕਰਕੇ ਜਥੇਬੰਦੀ ਬੀ.ਐਮ.ਐਸ. ਨੇ ਫੈਸਲਾ ਕੀਤਾ ਕਿ 9 ਜੂਨ ਨੂੰ ਠੀਕ 7 ਵਜੇ ਸਵੇਰੇ ਮੋਹਾਲੀ ਵਿਖੇ ਜੋ ਕੰਪਲੈਕਸ ਦਫਤਰ ਅਧਿਕਾਰੀਆਂ ਦੇ ਬਣੇ ਹੋਏ ਹਨ ਉਨ੍ਹਾਂ ਦੇ ਗੇਟ ਬੰਦ ਕਰਨ ਲਈ ਇਕ ਬਹੁਤ ਭਾਰੀ ਰੈਲੀ ਕੀਤੀ ਜਾਵੇਗੀ | ਇਨ੍ਹਾਂ ਮੁਲਾਜ਼ਮਾਂ ਦੀ ਮੰਗਾਂ ਜੋ ਕਿ ਪਹਿਲਾ ਵੀ ਮੰਗ ਪੱਤਰਾਂ ਵਿੱਚ ਦਿੱਤੀਆਂ ਗਈਆਂ ਹਨ | ਮੁੱਖ ਮੰਗ ਜਿਨ੍ਹਾਂ ਕਰਮਚਾਰੀਆਂ ਦੀ 10 ਸਾਲ ਦੀ ਸਰਵਿਸ ਹੋ ਚੁੱਕੀ ਹਨ, ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਬਾਕੀ ਦੇ ਕਰਮਚਾਰੀਆਂ ਨੂੰ ਡੀ.ਸੀ. ਰੇਟ ਦਿੱਤਾ ਜਾਵੇ | ਕਮਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਵਲੋਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੇ ਵਿਚ ਕੰਮ ਕਰਦੇ ਆਊਟ ਸੋਰਸ ਠੇਕੇਦਾਰੀ ਸਿਸਟਮ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇਗਾ | ਜੇਕਰ ਇਨ੍ਹਾਂ ਕਰਮਚਾਰੀਆਂ ਨੂੰ ਘੱਟ ਤੋ ਘੱਟ ਡੀ.ਸੀ. ਰੇਟ 9 ਜੂਨ ਤੋਂ ਪਹਿਲਾ ਪਹਿਲਾ ਨਾ ਦੇਣ ਦਾ ਫੈਸਲਾ ਕੀਤਾ ਤਾਂ ਇਹ ਜਥੇਬੰਦੀ ਮੋਹਾਲੀ ਵਿਖੇ ਜ਼ਬਰਦਸਤ ਪ੍ਰਦਰਸ਼ਨ ਕਰੇਗੀ | ਇਸ ਮੌਕੇ ਪਰਮਜੀਤ ਕੌਰ, ਬਲਵਿੰਦਰ ਕੌਰ, ਸਿਮਰਨਜੀਤ ਕੌਰ, ਰੰਚੀਨਾ ਦੇਵੀ, ਜਸਪਾਲ ਕੌਰ, ਗੁਰਬਚਨ ਕੌਰ, ਕੁਲਜੀਤ ਕੌਰ, ਰਾਣੋ, ਛਿੰਦਰ ਕੌਰ, ਬਲਜਿੰਦਰ ਕੌਰ, ਹਰਬੰਸ ਕੌਰ, ਦਰਸ਼ਨ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਨਿਗਮ ਚੋਣਾਂ 'ਚ ਜਿੱਤਣ ਵਾਲੇ ਕਾਂਗਰਸੀ ਉਮੀਦਵਾਰਾਂ ਨੂੰ ਮਾਲਵਿਕਾ ਸੂਦ ਵਲੋਂ ਵਧਾਈ <br/> ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਧਰਮ ਸਿੰਘ ਵਾਲਾ ਨੇ ਮਨਾਇਆ ਸਿੱਖਿਆ ਦਾ ਮਹਾਂ ਜਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।