ਠੱਠੀ ਭਾਈ, 3 ਜੂਨ (ਜਗਰੂਪ ਸਿੰਘ ਮਠਾੜੂ)-ਪੰਜਾਬ ਦੇ ਨੌਜਵਾਨਾਂ ਵਲੋਂ ਵਿਦੇਸ਼ਾਂ ਦੀ ਦੌੜ ਨੂੰ ਨਕਾਰਦਿਆਂ ਆਪਣੇ ਸੂਬੇ ਵਿਚ ਹੀ ਰੁਜ਼ਗਾਰ ਅਤੇ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਯਤਨ ਸਮੇਂ ਦੀ ਲੋੜ ਹਨ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੇਰਾ ਜਲਾਲ ਬਰਗਾੜੀ ਦੇ ਸੰਚਾਲਕ ਸੰਤ ਮੋਹਨ ਦਾਸ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਹਰਿੰਦਰ ਸਿੰਘ ਰਵੀ ਮੌੜ ਵਲੋਂ ਪਿੰਡ ਮੌੜ ਨੌਂਆਬਾਦ ਵਿਖੇ ਕਿਸਾਨਾਂ ਦੀ ਸਹੂਲਤ ਲਈ ਕੀੜੇ ਮਾਰ ਦਵਾਈਆਂ ਅਤੇ ਉੱਚ ਗੁਣਵੱਤਾ ਵਾਲੇ ਸੁਧਰੇ ਹੋਏ ਬੀਜਾਂ ਦੀ ਨਵੀਂ ਦੁਕਾਨ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਕੀਤਾ¢ ਸਮਾਗਮ ਦੌਰਾਨ ਸੰਤ ਮੋਹਨ ਦਾਸ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਲੋੜ ਹੈ ਕਿ ਨੌਜਵਾਨ ਆਪਣੀ ਕਾਬਲੀਅਤ ਅਤੇ ਮਿਹਨਤ ਨੂੰ ਆਪਣੇ ਹੀ ਸੂਬੇ ਦੀ ਧਰਤੀ 'ਤੇ ਲਗਾਉਣ¢ ਉਨ੍ਹਾਂ ਕਿਹਾ ਕਿ ਹਰਿੰਦਰ ਸਿੰਘ ਰਵੀ ਮੌੜ ਵਲੋਂ ਕਿਸਾਨਾਂ ਨੂੰ ਇੱਕੋ ਛੱਤ ਹੇਠ ਮਿਆਰੀ ਖੇਤੀ ਸਮਗਰੀ ਉਪਲਬਧ ਕਰਵਾਉਣ ਲਈ ਕੀਤਾ ਗਿਆ ਇਹ ਉਪਰਾਲਾ ਨਾ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗਾ¢ ਇਸ ਮੌਕੇ ਹਰਿੰਦਰ ਸਿੰਘ ਰਵੀ ਮੌੜ ਨੇ ਕਿਹਾ ਕਿ ਕਿਸਾਨੀ ਸਹੂਲਤਾਂ ਤੋਂ ਸੱਖਣੇ ਇਸ ਛੋਟੇ ਜਿਹੇ ਪਿੰਡ ਵਿਚ ਦੁਕਾਨ ਖੋਲ੍ਹਣ ਦਾ ਮੁੱਖ ਮਕਸਦ ਇਲਾਕੇ ਦੇ ਕਿਸਾਨਾਂ ਨੂੰ ਭਰੋਸੇਯੋਗ ਕੀੜੇ ਮਾਰ ਦਵਾਈਆਂ, ਖਾਦਾਂ ਅਤੇ ਸੁਧਰੇ ਹੋਏ ਬੀਜ ਵਾਜਬ ਦਰਾਂ 'ਤੇ ਮੁਹੱਈਆ ਕਰਵਾਉਣਾ ਹੈ |