10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ 'ਚ ਸਮਰ ਕੈਂਪ ਭਲਕੇ ਤੋਂ ਸ਼ੁਰੂ <br/>

ਅਜੀਤ ਡੈਸਕ 31-05-2026
ਨੱਥੂਵਾਲਾ ਗਰਬੀ, 30 ਮਈ (ਨਵਦੀਪ ਸਿੰਘ)-ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ ਵਿਖੇ ਸਾਂਝੇ ਤੌਰ 'ਤੇ ਸੰਸਥਾਵਾਂ ਦੇ ਡਿਪਟੀ ਡਾਇਰੈਕਟਰ ਸੰਦੀਪ ਕੁਮਾਰ ਥਾਪਰ ਦੀ ਨਿਗਰਾਨੀ ਹੇਠ ਦਸ ਰੋਜ਼ਾ ਸਮਰ ਕੈਂਪ 1 ਜੂਨ ਤੋਂ ਸ਼ੁਰੂ ਹੋ ਰਿਹਾ ਹੈ¢ ਇਸ ਸਮਰ ਕੈਂਪ ਦੌਰਾਨ ਬੱਚਿਆਂ ਵਿਚ ਅਕਾਦਮਿਕ ਸੁਧਾਰ ਲਈ ਵਿਸ਼ੇਸ਼ ਤੌਰ 'ਤੇ ਸੈਮੀਨਾਰ ਲਗਾਏ ਜਾਣਗੇ¢ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਲਈ ਵਿਦਿਆਰਥੀਆਂ ਲਈ 'ਸ਼ਖਸੀਅਤ ਨਿਖਾਰ' ਸੰਬੰਧੀ ਵਿਸ਼ੇਸ਼ ਸੈਮੀਨਾਰ ਲਗਾਏ ਜਾਣਗੇ¢ ਬੱਚਿਆਂ ਦੇ ਮਨੋਰੰਜਨ ਲਈ ਖੇਡਾਂ ਅਤੇ ਗੀਤ ਸੰਗੀਤ ਦਾ ਵੀ ਪ੍ਰਬੰਧ ਕੀਤਾ ਜਾਵੇਗਾ¢ ਪ੍ਰਬੰਧਕੀ ਕਮੇਟੀ ਮੈਂਬਰ ਮੇਘਾ ਥਾਪਰ ਨੇ ਕਿਹਾ ਕਿ ਖੇਡਾਂ ਦੇ ਕੋਚ ਰਾਜ ਕੁਮਾਰ ਕੋਚਰ, ਰਵੀ ਸਿੰਘ ਸੋਨੀ, ਜਸਪਾਲ ਸਿੰਘ ਤੇ ਹਰਜਿੰਦਰ ਕੌਰ ਵਲੋਂ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਮਾਰਸ਼ਲ ਆਰਟ ਦੀਆਂ ਵੀ ਕਲਾਸਾਂ ਲਗਾਈਆਂ ਜਾਣਗੀਆਂ¢ ਇਸ ਸਮਰ ਕੈਂਪ ਦੌਰਾਨ ਪਿ੍ੰਸੀਪਲ ਐਚ. ਐਸ. ਸਾਹਨੀ, ਪਿ੍ੰਸੀਪਲ ਰੇਣੂਕਾ ਜੈਨ, ਕੈਂਪਸ ਕੋਆਰਡੀਨੇਟਰ ਮਨਜੀਤ ਕੌਰ, ਖੁਸ਼ਵਿੰਦਰ ਸਿੰਘ, ਅਮਨਪ੍ਰੀਤ ਕੌਰ, ਅਨੂ ਬਾਲੀ, ਦਰਸ਼ਨਾ ਕÏੜਾ, ਰਜਨੀ ਸ਼ਰਮਾ, ਮੋਹਣ ਸਿੰਘ ਅਤੇ ਸੰਸਥਾ ਦੇ ਸਮੂਹ ਅਧਿਆਪਕ ਵੀ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਨਾਲ ਮੌਜੂਦ ਰਹਿਣਗੇ¢


ਪਿਛਲੀ ਖ਼ਬਰ ਜ਼ਿਲ੍ਹਾ ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਸਫਲਤਾ ਪੂਰਵਕ ਸਮਾਪਤ ਅਗਲੀ ਖ਼ਬਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਾਰੇ ਸਰਕਾਰੀ ਸਕੂਲਾਂ 'ਚ ਮਨਾਇਆ ਗਿਆ 'ਸਿੱਖਿਆ ਦਾ ਮਹਾਂ ਜਸ਼ਨ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।