05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੈਕਰੋ ਗਲੋਬਲ ਦੇ ਵਿਦਿਆਰਥੀਆਂ ਦਾ ਆਈਲਟਸ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ-ਗੁਰਮਿਲਾਪ ਸਿੰਘ ਡੱਲਾ

ਅਜੀਤ ਡੈਸਕ 31-05-2026
ਮੋਗਾ, 30 ਮਈ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ.ਟੀ.ਈ. ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਜਿੱਥੇ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਇਕ ਪ੍ਰਮੁੱਖ ਸੰਸਥਾ ਬਣ ਚੁੱਕੀ ਹੈ ਉੱਥੇ ਹੀ ਆਪਣੀਆਂ ਆਈਲਟਸ ਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਕਈ ਵਿਦਿਆਰਥੀਆਂ ਦਾ ਭਵਿੱਖ ਵੀ ਸਵਾਰ ਰਹੀ ਹੈ | ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਰਮਨੀਤ ਕੌਰ ਦੌਧਰ ਨੇ ਲਿਸਨਿੰਗ ਵਿਚ 7.5, ਰੀਡਿੰਗ ਵਿਚ 8, ਰਾਈਟਿੰਗ ਵਿਚ 6.5, ਸਪੀਕਿੰਗ ਵਿਚ 7 ਤੇ ਕੁੱਲ 7 ਬੈਂਡ, ਹੀਵਨਜੋਤ ਕੌਰ ਕਪੂਰੇ ਨੇ ਲਿਸਨਿੰਗ ਵਿਚ 8.5, ਰੀਡਿੰਗ ਵਿਚ 7.5, ਰਾਈਟਿੰਗ ਵਿਚ 6.5, ਸਪੀਕਿੰਗ ਵਿਚ 7 ਤੇ ਕੁੱਲ 7.5 ਬੈਂਡ, ਅਮਨਤਦੀਪ ਕੌਰ ਦੁਸਾਂਝ ਮੋਗਾ ਨੇ ਲਿਸਨਿੰਗ ਵਿਚ 8.5, ਰੀਡਿੰਗ ਵਿਚ 7.5, ਰਾਈਟਿੰਗ ਵਿਚ 6.5, ਸਪੀਕਿੰਗ ਵਿਚ 7.5 ਅਤੇ ਕੁੱਲ 7.5 ਬੈਂਡ ਹਾਸਲ ਕੀਤੇ ਤੇ ਆਪਣੇ ਪਰਿਵਾਰ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਸੰਸਥਾ ਵਲੋਂ ਆਈਲਟਸ ਦੀ ਤਿਆਰੀ ਆਧੁਨਿਕ ਤਰੀਕਿਆਂ ਨਾਲ ਅਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ | ਹਰ ਸਨਿੱਚਰਵਾਰ ਵਿਦਿਆਰਥੀਆਂ ਦਾ ਮੋਕ ਟੈਸਟ ਵੀ ਲਿਆ ਜਾਂਦਾ ਹੈ ਜਿਸ ਦੇ ਆਧਾਰ 'ਤੇ ਵਿਦਿਆਰਥੀਆਂ ਦੀ ਯੋਗਤਾ ਪਰਖ ਕੀਤੀ ਜਾਂਦੀ ਹੈ ਤਾਂ ਜੋ ਕਮਜ਼ੋਰ ਵਿਦਿਆਰਥੀਆਂ ਨੂੰ ਖ਼ਾਸ ਕਲਾਸਾਂ ਦੇ ਕੇ ਉਨ੍ਹਾਂ ਨੂੰ ਵਧੀਆ ਬੈਂਡ ਹਾਸਲ ਕਰਨ ਵਿਚ ਮਦਦ ਮਿਲ ਸਕੇ ਤੇ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਜੇਕਰ ਤੁਸੀਂ ਵੀ ਆਈਲਟਸ ਦੀਆਂ ਕਲਾਸਾਂ ਲੈਣਾ ਚਾਹੁੰਦੇ ਹੋ ਜਾਂ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਕ ਵਾਰ ਮੈਕਰੋ ਗਲੋਬਲ ਮੋਗਾ ਦੇ ਦਫ਼ਤਰ ਵਿਚ ਆਪਣੇ ਜ਼ਰੂਰੀ ਦਸਤਾਵੇਜ਼ਾਂ ਨਾਲ ਸੰਪਰਕ ਕਰੋ |
ਪਿਛਲੀ ਖ਼ਬਰ ਨਗਰ ਨਿਗਮ ਮੋਗਾ ਦੀਆਂ ਚੋਣਾਂ ਦੀ ਜਿੱਤ 2027 ਲਈ ਮੀਲ ਪੱਥਰ ਸਾਬਤ ਹੋਵੇਗੀ-ਪ੍ਰਧਾਨ ਮਾਣੂੰਕੇ, ਪ੍ਰਧਾਨ ਟੀਟੂ ਬਰਾੜ ਅਗਲੀ ਖ਼ਬਰ ਦਰਦਨਾਕ ਸੜਕ ਹਾਦਸੇ 'ਚ ਛੇ ਮਹੀਨੇ ਦੇ ਬੱਚੇ ਦੀ ਮੌਤ, ਮਾਂ ਗੰਭੀਰ ਰੂਪ 'ਚ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।