31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਹਾਜ਼ਰੀ 'ਚ ਸਫ਼ਾਈ ਸੇਵਕਾਂ ਨੇ ਆਪਣੀ ਹੜਤਾਲ ਕੀਤੀ ਖ਼ਤਮ

ਅਜੀਤ ਡੈਸਕ 23-05-2026
ਕੋਟ ਈਸੇ ਖਾਂ, 22 ਮਈ (ਗੁਰਮੀਤ ਸਿੰਘ ਖ਼ਾਲਸਾ)-ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪੰਚਾਇਤ ਦੇ ਕੱਚੇ ਕਰਮਚਾਰੀ ਅਤੇ ਸਫ਼ਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਜੋ ਕਿ ਪੰਜਾਬ ਸਰਕਾਰ ਦੇ ਆਗੂਆਂ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਇਕ ਵਾਰ ਵਾਪਸ ਲੈ ਲਈ ਗਈ | ਇਸੇ ਨੂੰ ਲੈ ਕੇ ਨਗਰ ਪੰਚਾਇਤ ਦਫ਼ਤਰ ਕੋਟ ਈਸੇ ਖਾਂ ਮੂਹਰੇ ਹੜਤਾਲ 'ਤੇ ਬੈਠੇ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਦੇ ਧਰਨੇ 'ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਪੁੱਜੇ | ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਈ ਮੁਸ਼ਕਲਾਂ ਜਾਂ ਮਸਲੇ ਜਿਹੇ ਹੁੰਦੇ ਹਨ ਕਿ ਉਹ ਕੁਝ ਤਕਨੀਕੀ ਕਾਰਨਾਂ ਕਰਕੇ ਲਟਕ ਜਾਂਦੇ ਹਨ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਇਹ ਕਰਮਚਾਰੀ ਤੇ ਸਫ਼ਾਈ ਸੇਵਕ ਧਰਨਿਆਂ 'ਤੇ ਬੈਠੇ ਸਨ, ਇਹ ਵੀ ਸਾਡੇ ਆਪਣੇ ਹੀ ਪਰਿਵਾਰ ਹਨ ਤੇ ਇਨ੍ਹਾਂ ਦੀਆਂ ਮੰਗਾਂ ਵੀ ਜਾਇਜ਼ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੂਰਾ ਭਰੋਸਾ ਦਿੱਤਾ ਗਿਆ ਹੈ ਤੇ ਜਲਦ ਹੀ ਇਨ੍ਹਾਂ ਦੇ ਮਸਲੇ ਹੱਲ ਹੋਣਗੇ | ਇਸ ਮੌਕੇ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਨੇ ਕਿਹਾ ਕਿ ਮਿਲੇ ਭਰੋਸੇ ਤੋਂ ਬਾਅਦ ਅਤੇ ਮਿਊਾਸੀਪਲ ਐਕਸ਼ਨ ਕਮੇਟੀ ਦੇ ਨਿਰਦੇਸ਼ ਅਨੁਸਾਰ ਇਕ ਵਾਰ ਆਪਣੀ ਹੜਤਾਲ ਸਮਾਪਤ ਕਰ ਰਹੇ ਹਾਂ | ਇਸ ਮੌਕੇ ਸਫ਼ਾਈ ਸੇਵਕਾਂ ਵਲੋਂ ਵਿਧਾਇਕ ਲਾਡੀ ਢੋਸ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਰਪੰਚ ਅਮਨ ਕਾਦਰਵਾਲਾ ਬਲਾਕ ਪ੍ਰਧਾਨ, ਸਿਮਰਨਜੀਤ ਸੋਨਾ ਯੂਥ ਪ੍ਰਧਾਨ, ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਸਾਬਕਾ ਕੌਂਸਲਰ ਰਾਜਨ ਵਰਮਾ, ਸਚਿਨ ਧੀਰ, ਕਪਿਲ ਮਹਿਤਾ, ਮੁਕੇਸ਼ ਰਾਜੂ ਸਚਦੇਵਾ, ਰਣਜੀਤ ਮਣੀ ਛਾਬੜਾ, ਸੁੱਚਾ ਸਿੰਘ ਪੁਰਬਾ, ਪ੍ਰਦੀਪ ਪਲਤਾ, ਪ੍ਰਕਾਸ਼ ਸਿੰਘ ਰਾਜਪੂਤ, ਅਮਨ ਟੱਕਰ, ਬਿਕਰਮ ਬਿੱਲਾ, ਬੱਗੜ ਸਿੰਘ ਤੇ ਹੋਰ ਸਾਥੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਵਿਖੇ ਪ੍ਰੇਰਨਾਦਾਇਕ ਭਾਸ਼ਨ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਸਮੀਕਸ਼ਾ ਸ਼ਰਮਾ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।