31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸ਼ਹਿਰ ਦੇ ਸੁੰਦਰੀਕਰਨ ਮਾਮਲੇ 'ਚ ਨਗਰ ਨਿਗਮ ਦੀਆਂ ਬੇਨਿਯਮੀਆਂ ਨੂੰ ਲੈ ਕੇ ਸਿਵਲ ਸੁਸਾਇਟੀ ਵਲੋਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਾ

ਅਜੀਤ ਡੈਸਕ 23-05-2026
ਮੋਗਾ, 22 ਮਈ (ਗੁਰਤੇਜ ਸਿੰਘ ਬੱਬੀ)-ਬੀਤੇ ਦਿਨੀਂ ਸਿਵਲ ਸੁਸਾਇਟੀ ਮੋਗਾ ਵਲੋਂ ਸ਼ਹਿਰ ਦੇ ਸੁੰਦਰੀਕਰਨ ਦੇ ਨਾਂ ਤੇ ਪ੍ਰਤਾਪ ਰੋਡ ਮੋਗਾ ਵਿਖੇ ਵਰਤੇ ਜਾ ਰਹੇ ਘਟੀਆ ਮੈਟੀਰੀਅਲ ਦੇ ਸੈਂਪਲ ਲਏ ਗਏ ਸਨ ਅਤੇ ਅੱਜ ਉਸ ਦੀਆਂ ਰਿਪੋਰਟਾਂ ਜਨਤਕ ਕਰਨ ਲਈ ਸੁਸਾਇਟੀ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ ਅਤੇ ਸਲਾਹਕਾਰ ਅਜੇ ਸੂਦ ਗੋਰਾ ਵਲੋਂ ਅੱਜ ਮਿਤੀ 23 ਮਈ ਸਨਿੱਚਰਵਾਰ ਨੂੰ ਨਗਰ ਨਿਗਮ ਮੋਗਾ ਵਿਖੇ ਠੀਕ 11-00 ਵਜੇ ਇਕ ਪੈੱ੍ਰਸ ਕਾਨਫ਼ਰੰਸ ਕੀਤੀ ਜਾ ਰਹੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਕੁਲਦੀਪ ਸਿੰਘ ਗਿੱਲ ਅਤੇ ਅਜੇ ਸੂਦ ਗੋਰਾ ਨੇ ਸ਼ਹਿਰ ਦੇ ਸੁਹਿਰਦ ਲੋਕਾਂ, ਪਤਵੰਤਿਆਂ ਅਤੇ ਸ਼ਹਿਰ ਦੇ ਵਿਕਾਸ ਲਈ ਚਿੰਤਤ ਤੇ ਚਿੰਤਕ ਲੋਕਾਂ ਨੂੰ ਅਪੀਲ ਕੀਤੀ ਕਿ ਪੈੱ੍ਰਸ ਕਾਨਫ਼ਰੰਸ ਵਿਚ ਜ਼ਰੂਰ ਸ਼ਾਮਲ ਹੋਣ ਤਾਂ ਕਿ ਸ਼ਹਿਰ ਅੰਦਰ ਵਿਕਾਸ ਦੇ ਨਾਂਅ 'ਤੇ ਹੋ ਰਹੀ ਪੈਸੇ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ |
ਪਿਛਲੀ ਖ਼ਬਰ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਧੂਰੇ ਸੁਪਨੇ ਪੂਰੇ ਕਰਨਾ ਹੀ ਮੇਰਾ ਮਕਸਦ-ਬਰਜਿੰਦਰ ਸਿੰਘ ਬਰਾੜ ਅਗਲੀ ਖ਼ਬਰ ਚੀਫ਼ ਜਸਟਿਸ ਇੰਡੀਆ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।