31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਦਿਨ ਦਿਹਾੜੇ ਚੋਰਾਂ ਨੇ ਕਾਂਗਰਸੀ ਆਗੂ ਦੇ ਘਰ ਨੂੰ ਬਣਾਇਆ ਨਿਸ਼ਾਨਾ, ਸੋਨਾ ਤੇ ਨਕਦੀ ਚੋਰੀ

ਅਜੀਤ ਡੈਸਕ 23-05-2026
ਫ਼ਤਿਹਗੜ੍ਹ ਪੰਜਤੂਰ, 22 ਮਈ (ਜਸਵਿੰਦਰ ਸਿੰਘ ਪੋਪਲੀ)-ਕਸਬਾ ਫ਼ਤਿਹਗੜ੍ਹ ਪੰਜਤੂਰ ਦੇ ਮੇਨ ਬਾਜ਼ਾਰ ਦੇ ਨਾਲ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਵਿਚ ਵਸੇ ਕਾਂਗਰਸੀ ਆਗੂ ਅਤੇ ਕੱਪੜੇ ਦੇ ਵਪਾਰੀ ਦੇ ਗ੍ਰਹਿ ਵਿਖੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਕਾਂਗਰਸੀ ਆਗੂ ਸੰਜੀਵ ਕੁਮਾਰ ਭੋਲਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਮੈਂ ਤੇ ਮੇਰਾ ਭਰਾ ਧਰਮਿੰਦਰ ਬੌਬੀ ਅਸੀਂ ਆਪਣੀ ਦੁਕਾਨ ਤੇ ਗਏ ਹੋਏ ਸੀ ਤਾਂ ਮੈਂ ਕਸਬੇ ਅੰਦਰ ਇਕ ਸੋਗ ਸਮਾਗਮ ਤੇ ਆਪਣੀ ਪਤਨੀ ਸਹਿਤ ਹਾਜ਼ਰੀ ਲਵਾਉਣ ਗਏ 12 ਵਜੇ ਦੁਪਹਿਰ ਦੇ ਸਮੇਂ 25 ਮਿੰਟ ਹਾਜ਼ਰੀ ਲਵਾਉਣ ਉਪਰੰਤ ਮੇਰੀ ਪਤਨੀ ਜਦੋਂ ਵਾਪਸ ਘਰ ਆਈ ਤਾਂ ਘਰ ਦੇ ਬਾਹਰਲੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਜਦੋਂ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਇਕ ਨੌਜਵਾਨ ਜਿੰਨੇ ਮੂੰਹ ਸਿਰ ਢਕਿਆ ਹੋਇਆ ਸੀ ਉਸ ਨੂੰ ਮੇਰੀ ਪਤਨੀ ਨੇ ਪੁੱਛਿਆ ਤੰੂ ਕੌਣ ਏ ਤਾਂ ਉਹ ਧੱਕਾ ਮਾਰ ਕੇ ਉੱਥੋਂ ਨਿਕਲ ਗਿਆ ਜਦੋਂ ਮੇਰੀ ਪਤਨੀ ਰੌਲਾ ਪਾਇਆ, ਸਾਨੂੰ ਸੂਚਿਤ ਕੀਤਾ ਅਸੀਂ ਇੱਥੇ ਪਹੁੰਚੇ ਤਾਂ ਘਰ ਦੇ ਅੰਦਰ ਪਈ ਅਲਮਾਰੀ ਟੁੱਟੀ ਪਈ ਤੇ ਉਸ ਵਿਚੋਂ ਸਮਾਨ ਖਿੱਲਰਿਆ ਪਿਆ ਸੀ | ਉਸ ਅਲਮਾਰੀ ਵਿਚ ਪਏ ਪਰਸ ਦੀਵਾਨ ਉੱਪਰ ਪਏ ਸਨ ਅਤੇ ਉਨ੍ਹਾਂ ਵਿਚੋਂ ਕੀਮਤੀ ਸਮਾਨ ਚੋਰੀ ਹੋ ਚੁੱਕਾ ਸੀ ਜਦੋਂ ਅਸੀਂ ਆਪਣੇ ਸਮਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਅਲਮਾਰੀ ਦੇ ਅੰਦਰ ਪਿਆ 10 ਤੋਲੇ ਦੇ ਕਰੀਬ ਸੋਨਾ ਅਤੇ ਡੇਢ ਲੱਖ ਦੇ ਵੱਡੇ ਛੋਟੇ ਨੋਟਾਂ ਦੀ ਨਗਦੀ ਅਤੇ ਡਾਲਰ ਗ਼ਾਇਬ ਸੀ | ਜਿਸ ਸਬੰਧੀ ਅਸੀਂ ਥਾਣਾ ਫ਼ਤਿਹਗੜ੍ਹ ਪੰਜਤੂਰ ਨੂੰ ਸੂਚਿਤ ਕੀਤਾ ਤਾਂ ਥਾਣਾ ਮੁਖੀ ਭਲਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੇ ਸਥਾਨ 'ਤੇ ਪਹੁੰਚੇ | ਉਨ੍ਹਾਂ ਵਲੋਂ ਪਰਿਵਾਰ ਨਾਲ ਗੱਲਬਾਤ ਉਪਰੰਤ ਆਸ ਪਾਸ ਦੇ ਗਲੀ, ਮਹੱਲੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਛਾਣਬੀਣ ਕੀਤੀ ਜਾ ਰਹੀ ਹੈ | ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਦੌਰਾਨ ਘਟਨਾ ਨੂੰ ਅੰਜਾਮ ਦੇਣ ਵਾਲੇ ਨਕਾਬਪੋਸ਼ ਮੋਟਰਸਾਈਕਲ ਸਵਾਰ ਦੀ ਤਸਵੀਰ ਸਾਹਮਣੇ ਆਈ ਹੈ | ਥਾਣਾ ਮੁਖੀ ਭਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਚੀਫ਼ ਜਸਟਿਸ ਇੰਡੀਆ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਦਾ ਕਿਸਾਨ ਵਿਰੋਧੀ ਚਿਹਰਾ ਆਇਆ ਸਾਹਮਣੇ-ਬਹਿਰਾਮ ਕੇ, ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।