04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਟੀ.ਐਲ.ਐਫ. ਸਕੂਲ ਦੇ ਕਿੰਡਰਗਾਰਟਨ ਵਿੰਗ 'ਚ ਹਰਾ ਰੰਗ ਦਿਵਸ ਬੜੇ ਮਨਾਇਆ <br/>

ਅਜੀਤ ਡੈਸਕ 18-04-2026
ਮੋਗਾ, 17 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਤੇ ਡਾਇਰੈਕਟਰ ਡਾ. ਮੁਸਕਾਨ ਗਰਗ ਦੀ ਅਗਵਾਈ ਹੇਠ ਸਕੂਲ ਦੇ ਕਿੰਡਰਗਾਰਟਨ ਵਿੰਗ ਵਿਚ ਹਰਾ ਰੰਗ ਦਿਵਸ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਕੈਂਪਸ ਹਰਿਆਲੀ ਦੇ ਜੀਵੰਤ ਰੰਗਾਂ ਵਿਚ ਰੰਗਿਆ ਹੋਇਆ ਦਿਖਾਈ ਦਿੱਤਾ | ਇਸ ਪ੍ਰੋਗਰਾਮ ਦੌਰਾਨ ਕਲਾਸ ਰੂਮਾਂ ਨੂੰ ਹਰੇ ਗ਼ੁਬਾਰਿਆਂ, ਪੱਤਿਆਂ, ਚਾਰਟਾਂ ਤੇ ਬੱਚਿਆਂ ਦੁਆਰਾ ਬਣਾਏ ਗਏ ਦਸਤਕਾਰੀ ਨਾਲ ਸਜਾਇਆ ਗਿਆ ਸੀ, ਜਿਸ ਨਾਲ ਮਾਹੌਲ ਸੱਚਮੁੱਚ ਮਨਮੋਹਕ ਅਤੇ ਤਾਜ਼ਗੀ ਨਾਲ ਭਰਪੂਰ ਹੋ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਇਕ ਵਿਸ਼ੇਸ਼ ਅਸੈਂਬਲੀ ਨਾਲ ਹੋਈ, ਜਿਸ ਦੌਰਾਨ ਬੱਚਿਆਂ ਨੇ ਰੁੱਖਾਂ, ਤੋਤੇ, ਡੱਡੂ, ਮਟਰ ਅਤੇ ਅੰਗੂਰ ਵਰਗੀਆਂ ਵੱਖ-ਵੱਖ ਹਰੇ ਰੰਗ ਦੀਆਂ ਵਸਤੂਆਂ ਬਾਰੇ ਛੋਟੇ ਵਾਕ ਸੁਣਾਏ | ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਕਿਹਾ ਕਿ ਹਰਾ ਰੰਗ ਖ਼ੁਸ਼ੀ ਦਾ ਪ੍ਰਤੀਕ ਹੈ, ਵਿਦਿਆਰਥੀਆਂ ਨੇ ਇਸ ਖ਼ਾਸ ਦਿਨ ਨੂੰ ਆਪਣੇ ਵਿਲੱਖਣ ਤੇ ਖ਼ੁਸ਼ੀ ਭਰੇ ਢੰਗ ਨਾਲ ਮਨਾਇਆ |

ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਆਈਲਟਸ 'ਚੋਂ ਹਾਸਿਲ ਕੀਤੇ 6 ਬੈਂਡ <br/> ਅਗਲੀ ਖ਼ਬਰ ਬਾਬਾ ਮਹਿੰਗਾ ਸਿੰਘ ਪਾਰਕ ਟੀਮ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਇਆ ਦਸਤਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।