04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗਊਸ਼ਾਲਾ ਦੇ ਪ੍ਰਬੰਧਕਾਂ ਨੇ ਬੇਜ਼ਬਾਨ ਗਊਆਂ ਲਈ ਤੂੜੀ ਦੀ ਕੀਤੀ ਮੰਗ ਤੂੜੀ ਦੀ ਟਰਾਲੀ ਦੇਣ ਵਾਲੇ ਦਾਨੀ ਵੀਰ ਦਾ ਕੀਤਾ ਧੰਨਵਾਦ

ਕਿਸ਼ਨਪੁਰਾ ਕਲਾਂ ਦੀ ਗਊਸ਼ਾਲਾ ਨੂੰ ਤੂੜੀ ਦੀ ਟਰਾਲੀ ਦੇਣ ਵਾਲੇ ਖੁਸ਼ਵੰਤ ਸਿੰਘ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਅਵਤਾਰ ਸਿੰਘ ਮਾਨ ਅਤੇ ਹੋਰ ਸੇਵਾਦਾਰ | ਤਸਵੀਰ : ਅਮੋਲਕ ਸਿੰਘ ਕਲਸੀ <br/> 18-04-2026
ਕਿਸ਼ਨਪੁਰਾ ਕਲਾਂ, 17 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਤੋਂ ਫਤਹਿਪੁਰ ਰੋਡ 'ਤੇ ਸਥਿਤ ਰਾਧੇ ਕਿ੍ਸ਼ਨਾ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮਾਨ ਤੇ ਸਮੂਹ ਕਮੇਟੀ ਮੈਂਬਰਾਂ ਨੇ ਨਗਰ ਨਿਵਾਸੀਆਂ ਨੂੰ ਕੀਤੀ ਤੂੜੀ ਦੀ ਅਪੀਲ | ਸਮਾਜ ਸੇਵੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਦਿਨੀਂ ਬੇਜ਼ਬਾਨਾ ਲਈ ਪਹਿਲੀ ਤੂੜੀ ਦੀ ਟਰਾਲੀ ਕਿਸਾਨ ਖੁਸ਼ਵੰਤ ਸਿੰਘ ਵਲੋਂ ਦਿੱਤੀ ਗਈ ਹੈ ਜਿਨ੍ਹਾਂ ਦਾ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ | ਪ੍ਰਧਾਨ ਅਵਤਾਰ ਸਿੰਘ ਮਾਨ ਨੇ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਸ ਵੀਰ ਨੇ ਤੂੜੀ ਜਾਂ ਕਣਕ ਦਾ ਨਾੜ ਦੇਣਾ ਹੋਵੇ, ਨਗਦ ਰਾਸ਼ੀ, ਡੀਜ਼ਲ ਦਾ ਹੋਰ ਵਸਤਾਂ ਦੇਣੀਆਂ ਹੋਣ ਉਹ ਦਾਨੀ ਸੱਜਣ ਪ੍ਰਬੰਧਕ ਕਮੇਟੀ ਨੂੰ ਮਿਲ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਹ ਗਊਸ਼ਾਲਾ ਸਰਕਾਰੀ ਤਾਂ ਹੈ ਪਰ ਨਗਰ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ | ਇਸ ਮੌਕੇ ਜੋਗਿੰਦਰ ਸਿੰਘ ਗਿਆਨੀ, ਸੰਦੀਪ ਕੁਮਾਰ, ਸੁਖਵਿੰਦਰ ਸਿੰਘ ਫੌਜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਰਾਜੀਵ ਰੰਜਨ ਅੰਤਰ-ਰਾਸ਼ਟਰੀ ਕਾਨਫ਼ਰੰਸ ਵਿਚ ਸਨਮਾਨਿਤ <br/> ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।