07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦਸਮੇਸ਼ ਸਕੂਲ ਬਿਲਾਸਪੁਰ 'ਚ ਹੋਇਆ ਸਾਲਾਨਾ ਇਨਾਮ ਵੰਡ ਸਮਾਗਮ <br/>

ਅਜੀਤ ਡੈਸਕ 18-04-2026
ਨਿਹਾਲ ਸਿੰਘ ਵਾਲਾ, 17 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਸਿੱਖਿਆ ਖੇਤਰ ਦੀ ਪੁਰਾਣੀ ਵੱਕਾਰੀ ਤੇ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਬਾਲ ਕਲਾਕਾਰਾਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ | ਗੁਰਬਾਣੀ ਕੀਰਤਨ, ਕਵਿਤਾਵਾਂ, ਭਾਸ਼ਣ ਤੇ ਗਿੱਧਾ-ਭੰਗੜਾ ਆਦਿ ਨੂੰ ਹਾਜ਼ਰੀਨ ਨੇ ਸਾਹ ਰੋਕ ਕੇ ਮਾਣਿਆਂ | ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਪੇਸ਼ਕਾਰੀਆਂ 'ਚ ਭਾਗ ਲਿਆ | ਇਸ ਮੌਕੇ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ, ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪਿ੍ੰਸੀਪਲ ਮੈਡਮ ਗੁਰਪ੍ਰੀਤ ਕੌਰ ਸੇਖੋਂ ਅਤੇ ਵਾਇਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਸਕੂਲ ਦੀਆਂ ਮਾਣ-ਮੱਤੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰਤ ਰੌਸ਼ਨੀ ਪਾਈ | ਮੰਚ ਸੰਚਾਲਨ ਦੀ ਭੂਮਿਕਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ, ਮੈਡਮ ਗੁਰਵਿੰਦਰ ਕੌਰ ਹਿੰਮਤਪੁਰਾ ਤੇ ਮੈਡਮ ਸਰਬਜੀਤ ਕੌਰ ਨੇ ਬਾਖ਼ੂਬੀ ਨਿਭਾਈ, ਇਨਾਮ ਵੰਡ ਸਮਾਗਮ ਵਿਚ ਮੋਹਰੀ ਰਹੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਨਰਸਰੀ ਜਮਾਤ ਵਿਚੋਂ ਰਵਿੰਦਰਪਾਲ ਕੌਰ, ਆਮੀਨ ਅਲੀ, ਜਸਕੀਰਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਐਲ.ਕੇ.ਜੀ. ਵਿਚ ਮਨਦੀਪ ਕੌਰ ਤੇ ਅਕਸਿਤਾ ਨੇ ਪਹਿਲਾ, ਤਨਵੀਰ ਕੌਰ ਨੇ ਦੂਜਾ ਅਤੇ ਗੁਰਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਯੂ. ਕੇ. ਜੀ. ਵਿਚ ਸੁਖਨੂਰ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਤੇ ਗੁਰਕੀਰਤ ਕੌਰ ਨੇ ਦੂਜਾ ਤੇ ਦਿਲਬਾਗ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਫ਼ਸਟ ਸਟੈਂਡਰਡ 'ਚੋਂ ਸੋਨਮਪ੍ਰੀਤ ਕੌਰ ਨੇ ਪਹਿਲਾ, ਸੁਖਪ੍ਰੀਤ ਸਿੰਘ ਨੇ ਦੂਜਾ ਤੇ ਸੁਖਮਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਦਸਮੇਸ਼ ਸਕੂਲ ਦੇ ਛੋਟੇ ਬੱਚਿਆਂ ਨੇ ਪੰਜਾਬੀ ਭਾਸ਼ਾ 'ਤੇ ਆਧਾਰਿਤ ਕੋਰੀਓਗ੍ਰਾਫ਼ੀ ਨਾਲ ਸਮਾਗਮ ਨੂੰ ਚਾਰ ਚੰਨ ਲਾਏ | ਕੁਲਦੀਪ ਸਿੰਘ ਧਾਲੀਵਾਲ ਤੇ ਮੈਡਮ ਪਰਦੀਪ ਕੌਰ ਨੇ ਅਨੁਸ਼ਾਸਨ ਦਾ ਖ਼ਾਸ ਧਿਆਨ ਰੱਖਿਆ | ਸਜਾਵਟ ਅਰਵਿੰਦਰ ਸਿੰਘ ਸੇਖੋਂ, ਗੁਰਵਿੰਦਰ ਕੌਰ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ ਤੇ ਸਰਬਜੀਤ ਕੌਰ ਵਲੋਂ ਕੀਤੀ ਗਈ | ਸਰਵੋਤਮ ਵਿਦਿਆਰਥੀਆਂ ਦੇ ਪੁਰਸਕਾਰ ਬੀਰਦਵਿੰਦਰ ਸਿੰਘ, ਜੈਦੀਪ ਸਿੰਘ, ਨਮਨਦੀਪ ਕੌਰ, ਰਮਨਦੀਪ ਕੌਰ ਦੀ ਝੋਲੀ ਪਏ | ਸੱਚਮੁੱਚ ਇਹ ਸਮਾਗਮ ਅਮਿੱਟ ਛਾਪ ਛੱਡਣ ਵਿਚ ਸਫਲ ਰਿਹਾ |

ਪਿਛਲੀ ਖ਼ਬਰ ਐੱਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਦਾ ਸਾਲਾਨਾ ਮੈਗਜ਼ੀਨ ਸਿ੍ਸ਼ਟੀ ਅਤੇ ਕਾਲਜ ਸੋਵੀਨਰ ਰਿਲੀਜ਼ <br/> ਅਗਲੀ ਖ਼ਬਰ ਅਕਾਲੀ ਆਗੂ ਬਲਜਿੰਦਰ ਸਿੰਘ ਕੁੱਕੂ ਆੜ੍ਹਤੀ ਨਾਲ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਤੇ ਅਨੇਕਾਂ ਸ਼ਖ਼ਸੀਅਤਾਂ ਨੇ ਕੀਤਾ ਦੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।