13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐਸ. ਐਮ. ਐਮ. ਬੀ. ਮੈਮੋਰੀਅਲ ਸਕੂਲ ਬੱਧਨੀ ਕਲਾਂ 'ਚ ਮਨਾਇਆ ਵਿਸਾਖੀ ਦਾ ਤਿਉਹਾਰ <br/>

ਅਜੀਤ ਡੈਸਕ 14-04-2026
ਬੱਧਨੀ ਕਲਾਂ, 13 ਅਪ੍ਰੈਲ (ਸੰਜੀਵ ਕੋਛੜ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਮੈਮੋਰੀਅਲ ਸਕੂਲ ਬੱਧਨੀ ਕਲਾਂ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਗਾਇਨ ਨਾਲ ਕੀਤੀ ਗਈ ਤੇ ਨਾਲ ਹੀ ਵਿਸਾਖੀ ਦਾ ਹਾੜ੍ਹੀ ਦੀ ਫ਼ਸਲ ਨਾਲ ਕੀ ਸੰਬੰਧ ਹੈ, ਇਸ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ | ਬੱਚਿਆ ਨੇ ਵਿਸਾਖੀ ਦੇ ਪ੍ਰੋਗਰਾਮ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਦੌਰਾਨ ਬੱਚਿਆਂ ਦੇ ਕਵੀਸ਼ਰੀ, ਦਸਤਾਰ ਮੁਕਾਬਲੇ, ਕੁਇਜ਼ ਮੁਕਾਬਲੇ ਕਰਵਾਏ ਗਏ ਤੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਭਾਰਤ ਨੂੰ ਉਨ੍ਹਾਂ ਦੀ ਮਹਾਨ ਦੇਣ ਸੰਵਿਧਾਨ ਬਾਰੇ ਦੱਸਿਆ | ਗੁਰਬਾਣੀ ਤੇ ਦਸਤਾਰ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਪਿ੍ੰਸੀਪਲ ਮੈਡਮ ਮਨਪ੍ਰੀਤ ਕੌਰ ਧਾਲੀਵਾਲ ਅਤੇ ਸੀ. ਅਧਿਆਪਕ ਜਗਦੀਸ਼ ਰਾਜ ਸ਼ਰਮਾ ਨੇ ਇਨਾਮ ਤਕਸੀਮ ਕਰਦਿਆਂ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ | ਅੰਤ 'ਚ ਸਕੂਲ ਦੇ ਬੱਚਿਆਂ ਵਲੋਂ ਗਤਕੇ ਦੀ ਕੀਤੀ ਗਈ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਗਈ |

ਪਿਛਲੀ ਖ਼ਬਰ ਅਵੀਜੋਤ ਕੌਰ ਸੰਘਾ ਨੇ ਚਮਕਾਇਆ ਸਕੂਲ ਦਾ ਨਾਂਅ <br/> ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਦੁਸਾਂਝ (ਮੋਗਾ) ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।